ਐਲ.ਆਈ.ਸੀ. ਨੇ ਮਨਾਇਆ 70ਵਾਂ ਸਥਾਪਨਾ ਦਿਵਸ
ਨਵੀਆਂ ਪਾਲਿਸੀਆਂ ਕੀਤੀਆਂ ਲਾਂਚ
ਸੰਗਰੂਰ, 3 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਭਾਰਤੀ ਜੀਵਨ ਬੀਮਾ ਨਿਗਮ ਵਲੋਂ ਅੱਜ ਆਪਣਾ 70ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸੰਗਰੂਰ ਸ਼ਾਖਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਕੇਕ ਕੱਟ ਕੇ 70ਵੀਂ ਵਰ੍ਹੇਗੰਢ ਦੇ ਜਸ਼ਨਾਂ ਦੀ ਸ਼ੁਰੂਆਤ ਕੀਤੀ ਗਈ ।
ਸੰਗਰੂਰ, 3 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਭਾਰਤੀ ਜੀਵਨ ਬੀਮਾ ਨਿਗਮ ਵਲੋਂ ਅੱਜ ਆਪਣਾ 70ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸੰਗਰੂਰ ਸ਼ਾਖਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਕੇਕ ਕੱਟ ਕੇ 70ਵੀਂ ਵਰ੍ਹੇਗੰਢ ਦੇ ਜਸ਼ਨਾਂ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਸੀਨੀਅਰ ਸ਼ਾਖਾ ਪ੍ਰਬੰਧਕ ਅਲੋਕ ਗਰੋਵਰ, ਏ.ਡੀ.ਐਮ. ਸ੍ਰੀ ਗੁਰਦਰਸ਼ਨ ਸਿੰਘ, ਸਹਾਇਕ ਸ਼ਾਖਾ ਪ੍ਰਬੰਧਕ ਅਮਨ ਡਾਂਗ, ਗੁਰਦੀਪ ਸਿੰਘ ਸਾਹਿਲ, ਸ੍ਰੀਮਤੀ ਅਨੁਪਮਾ ਬਾਂਸਲ, ਸ੍ਰੀਮਤੀ ਨੀਤੂ ਸਿੰਗਲਾ, ਮਨਪ੍ਰੀਤ ਕਸ਼ਿਸ਼, ਰਾਜ, ਨਰੇਸ਼ ਡਾਲਾ, ਸਤਗੁਰ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ। ਗਾਹਕਾਂ ਦੀਆਂ ਬਦਲਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ‘ਬੀਮਾ ਪਲੈਟੀਨਮ’ ਅਤੇ ‘ਜੀਵਨ ਰਕਸ਼ਾ ਪਲਾਨ’ ਸਮੇਤ ਨਵੀਆਂ ਬੀਮਾ ਯੋਜਨਾਵਾਂ ਨੂੰ ਲਾਂਚ ਕੀਤਾ ਗਿਆ । ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਦਾ ਉਦੇਸ਼ ਗਾਹਕਾਂ ਨੂੰ ਵਧੀਆ ਸੁਰੱਖਿਆ ਅਤੇ ਭਵਿੱਖ ਲਈ ਬਿਹਤਰ ਵਿੱਤੀ ਯੋਜਨਾਬੰਦੀ ਦੇ ਮੌਕੇ ਪ੍ਰਦਾਨ ਕਰਨਾ ਹੈ । ਸਮਾਗਮ ਦੌਰਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ “70 ਸਾਲਾਂ ਦਾ ਸਫ਼ਰ ਭਰੋਸੇ ਦਾ, ਸੁਰੱਖਿਆ ਦਾ ਅਤੇ ਸੇਵਾ ਦਾ” ਦੇ ਸੰਕਲਪ ਨਾਲ ਭਵਿੱਖ ਵਿੱਚ ਵੀ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਗਾਹਕਾਂ ਦੀ ਸੇਵਾ ਕਰਨ ਦਾ ਪ੍ਰਣ ਲਿਆ।