ਐੱਸ.ਆਰ.ਐੱਮ. ਕਾਨਵੈਂਟ ਸਕੂਲ ਦੇ ਖਿਡਾਰੀਆਂ ਦਾ ਜ਼ੋਨਲ ਅਤੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
ਅਹਿਮਦਗੜ੍ਹ, 5 ਸਤੰਬਰ (ਰਣਧੀਰ ਸਿੰਘ ਮਹੌਲੀ, ਸੁਖਜੀਤ ਸਿੰਘ ਖੇੜਾ)- 70ਵੀਆਂ ਜ਼ੋਨਲ ਪੱਧਰੀ ਸਕੂਲ ਖੇਡਾਂ ’ਚ ਐੱਸ. ਆਰ.
ਅਹਿਮਦਗੜ੍ਹ, 5 ਸਤੰਬਰ (ਰਣਧੀਰ ਸਿੰਘ ਮਹੌਲੀ, ਸੁਖਜੀਤ ਸਿੰਘ ਖੇੜਾ)- 70ਵੀਆਂ ਜ਼ੋਨਲ ਪੱਧਰੀ ਸਕੂਲ ਖੇਡਾਂ ’ਚ ਐੱਸ.ਆਰ.ਐੱਮ. ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੋਸ਼ਨ ਕੀਤਾ । ਇਸ ਟੂਰਨਾਮੈਂਟ ਵਿੱਚ ਸਕੂਲ ਦੇ 26 ਵਿਦਿਆਰਥੀਆਂ ਨੇ ਵੱਖ-ਵੱਖ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਜ਼ਿਲ੍ਹਾ ਪੱਧਰੀ ਖੇਡਾਂ ਲਈ ਕੁਆਲੀਫਾਈ ਕੀਤਾ । ਵਾਲੀਬਾਲ (ਲੜਕੀਆਂ) ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤਿਆ । ਕਰਾਟੇ ਮੁਕਾਬਲਿਆਂ ’ਚ ਲੜਕਿਆਂ ਦੀ ਟੀਮ ਨੇ 2 ਗੋਲਡ, 1 ਸਿਲਵਰ ਅਤੇ 1 ਕਾਂਸੀ ਦੇ ਤਗਮੇ ਜਿੱਤੇ, ਜਦੋਂ ਕਿ ਲੜਕੀਆਂ ਦੀ ਟੀਮ ਨੇ 1 ਗੋਲਡ, 1 ਸਿਲਵਰ ਅਤੇ 1 ਕਾਂਸੀ ਦੇ ਤਗਮੇ ‘ਤੇ ਕਬਜ਼ਾ ਕੀਤਾ । ਵਿਅਕਤੀਗਤ ਮੁਕਾਬਲਿਆਂ ਵਿੱਚ ਦ੍ਰਿਸ਼ਟੀ ਆਹਲੂਵਾਲੀਆ ਨੇ ਕਰਾਟੇ ’ਚ ਗੋਲਡ, ਪਵਨਵੀਰ ਸਿੰਘ ਧਾਲੀਵਾਲ ਨੇ ਸ਼ੂਟਿੰਗ ਵਿੱਚ ਗੋਲਡ ਅਤੇ ਕਰਨਵੀਰ ਸਿੰਘ ਉੱਪਲ ਨੇ ਕਰਾਟੇ ਵਿੱਚ ਕਾਂਸੀ ਦਾ ਤਗਮਾ ਹਾਸਿਲ ਕੀਤਾ। ਇਸ ਤੋਂ ਇਲਾਵਾ ਦ੍ਰਿਸ਼ਟੀ ਆਹਲੂਵਾਲੀਆ ਅਤੇ ਪਵਨਵੀਰ ਸਿੰਘ ਧਾਲੀਵਾਲ ਨੇ ਸਟੇਟ ਲੈਵਲ ਖੇਡਾਂ ਲਈ ਆਪਣੀ ਜਗ੍ਹਾ ਪੱਕੀ ਕੀਤੀ । ਸਕੂਲ ਚੇਅਰਮੈਨ ਜਵਾਹਰ ਮਿੱਤਲ ਅਤੇ ਪ੍ਰਿੰਸੀਪਲ ਕਿਰਨਪ੍ਰੀਤ ਜਗਦੇ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪ ਿਆਂ ਅਤੇ ਖੇਡ ਅਧਿਆਪਕਾਂ ਨੂੰ ਵਧਾਈ ਦਿੱਤੀ।