ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਵਿਖੇ ਨਤਮਸਤਕ ਹੋਏ ਨਵੇਂ ਐੱਸ.ਐੱਸ.ਪੀ.ਖੱਖ ਦਾ ਸਨਮਾਨ
ਮਲੇਰਕੋਟਲਾ, 5 ਸਤੰਬਰ (ਮੁਹੰਮਦ ਹਨੀਫ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਦੇ ਨਵੇਂ ਆਏ ਐਸ. ਐਸ.
ਮਲੇਰਕੋਟਲਾ, 5 ਸਤੰਬਰ (ਮੁਹੰਮਦ ਹਨੀਫ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਦੇ ਨਵੇਂ ਆਏ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਅੱਜ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਮਲੇਰਕੋਟਲਾ ਵਿਖੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈਣ ਲਈ ਪਹੁੰਚੇ । ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਨਰਿੰਦਰਪਾਲ ਸਿੰਘ ਨੇ ਅਮਨ-ਸ਼ਾਂਤੀ ਭਾਈਚਾਰਕ ਸਾਂਝ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਮੁੱਖ ਵਾਕ ਸਰਵਣ ਕਰਵਾਇਆ। ਇਸ ਮੌਕੇ ਬਹਾਦਰ ਸਿੰਘ ਖਜ਼ਾਨਚੀ, ਆਤਮਾ ਸਿੰਘ ਢਿੱਲੋਂ, ਡਾਕਟਰ ਹਰਮੇਲ ਸਿੰਘ, ਗੁਰਦੀਪ ਸਿੰਘ ਕਿਲ੍ਹਾ, ਜ਼ੋਰਾ ਸਿੰਘ ਮਹਿਮੀ, ਮੀਤ ਗ੍ਰੰਥੀ ਭਾਈ ਨਾਜਰ ਸਿੰਘ, ਸਰਦਾਰ ਨਰਿੰਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ ਮਲੇਰਕੋਟਲਾ ਹਾਜ਼ਰ ਸਨ। ਇਸ ਮੌਕੇ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਦਾ ਸਿਰੋਪਾਓ ਅਤੇ ਲੋਈ ਦੇ ਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।