08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਖਾਟੂ ਸ਼ਾਮ ਤੋਂ ਸਵਾਰੀਆਂ ਨਾਲ ਭਰੀ ਬੱਸ ਨੂੰ ਸੰਗਰੂਰ ’ਚ ਅਚਾਨਕ ਲੱਗੀ ਅੱਗ

ਸੰਗਰੂਰ, 7 ਸਤੰਬਰ (ਅਮਨਦੀਪ ਸਿੰਘ ਬਿੱਟਾ)– ਸੰਗਰੂਰ ਜੀਦ ਮਾਰਗ ਉੱਪਰ ਇੱਕ ਨਿੱਜੀ ਬੱਸ ਕੰਪਨੀ ਨਾਲ ਸੰਬੰਧਿਤ ਮੁਸਾਫਿਰ ਬੱਸ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਬੀਆ ਹਸਪਤਾਲ ਨਜਦੀਕ ਵਾਪਰੀ ਇਸ ਘਟਨਾ ਦੌਰਾਨ ਗਨੀਮਤ ਇਹ ਰਹੀ ਕਿ ਉਸ ਵੇਲੇ ਬੱਸ ਵਿੱਚ ਮੁਸਾਫਿਰ ਸਨ ਪਰ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026

ਸੰਗਰੂਰ, 7 ਸਤੰਬਰ (ਅਮਨਦੀਪ ਸਿੰਘ ਬਿੱਟਾ)– ਸੰਗਰੂਰ ਜੀਦ ਮਾਰਗ ਉੱਪਰ ਇੱਕ ਨਿੱਜੀ ਬੱਸ ਕੰਪਨੀ ਨਾਲ ਸੰਬੰਧਿਤ ਮੁਸਾਫਿਰ ਬੱਸ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਬੀਆ ਹਸਪਤਾਲ ਨਜਦੀਕ ਵਾਪਰੀ ਇਸ ਘਟਨਾ ਦੌਰਾਨ ਗਨੀਮਤ ਇਹ ਰਹੀ ਕਿ ਉਸ ਵੇਲੇ ਬੱਸ ਵਿੱਚ ਮੁਸਾਫਿਰ ਸਨ ਪਰ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ । ਪ੍ਰਾਪਤ ਜਾਣਕਾਰੀ ਅਨੁਸਾਰ ਸੰਬੰਧਿਤ ਬੱਸ ਸ੍ਰੀ ਖਾਟੂ ਸ਼ਾਮ ਤੋਂ ਲੁਧਿਆਣਾ ਜਾ ਰਹੀ ਸੀ ਕਿ ਅਚਾਨਕ ਬੱਸ ਦੇ ਲੈਦਰ ਗਰਮ ਹੋ ਗਏ ਅਤੇ ਅੱਗ ਲੱਗ ਗਈ। ਅੱਗ ਵਧਦੀ ਹੋਈ ਪਿਛਲੇ ਟਾਇਰਾਂ ਤੱਕ ਜਾ ਪੁੱਜੀ। ਠੀਕ ਉਸ ਵਕਤ ਬੱਸ ਕੋਲੋਂ ਪਾਸ ਹੁੰਦੇ ਹੋਏ ਇੱਕ ਵਾਹਨ ਚਾਲਕ ਦੀ ਨਿਗਾਹ ਟਾਇਰਾਂ ਉੱਪਰ ਪਈ ਅਤੇ ਉਸ ਨੇ ਬੱਸ ਡਰਾਈਵਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸੜਕ ਸੁਰੱਖਿਆ ਪੁਲਿਸ ਬਲ ਅਤੇ ਫਾਈਰ ਬ੍ਰਿਗੇਰਡ ਨੂੰ ਰਾਹੀਗਰਾਂ ਨੇ ਇਸ ਘਾਟਨਾ ਦੀ ਸੂਚਨਾ ਦਿੱਤੀ ਅਤੇ ਉਨ੍ਹਾਂ ਤੁਰੰਤ ਅੱਗ ਉੱਤੇ ਕਾਬੂ ਪਾਇਆ। ਕੁੱਲ ਮਿਲਾ ਕੇ ਇਸ ਹਾਦਸੇ ਵਿੱਚ ਵੱਡਾ ਜਾਨੀ ਮਾਲੀ ਨੁਕਾਸਨ ਹੋਣ ਤੋਂ ਬਚਾਅ ਰਹਿ ਗਿਆ।

Ad Position 22
No active advertisement
ਪਿਛਲੀ ਖ਼ਬਰ ਖੇਤਾਂ ’ਚ ਚੋਰੀਆਂ ਨੂੰ ਠੱਲ੍ਹ ਪਾਉਣ ਲਈ ਪਿੰਡ ਵਾਸੀਆਂ ਨੇ ਸੰਭਾਲਿਆ ਮੋਰਚਾ * ਰਾਤਾਂ ਨੂੰ ਦੇ ਰਹੇ ਠੀਕਰੀ ਪਹਿਰਾ ਅਗਲੀ ਖ਼ਬਰ ਹੁਸੈਨਪੁਰਾ ਦੇ ਵਿਅਕਤੀ ਵਲੋਂ ਖੁਦਕੁਸ਼ੀ ਦੀ ਧਮਕੀ ਵਾਲੀ ਵੀਡੀਓ ਵਾਇਰਲ * ਕਈ ਵਿਅਕਤੀਆਂ ’ਤੇ ਲਗਾਏ ਦੋਸ਼
Ad Position 24