10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਭਲਕੇ 672 ਵਕੀਲਾਂ ਦੀਆਂ ਵੋਟਾਂ ਕਰਨਗੀਆਂ ਜ਼ਿਲ੍ਹਾ ਬਾਰ ਦੀ ਪ੍ਰਧਾਨਗੀ ਦਾ ਫ਼ੈਸਲਾ

ਸੰਗਰੂਰ, 9 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੀ ਚੋਣ ਜੋ ਕਿ 11 ਸਤੰਬਰ ਨੂੰ ਹੋ ਰਹੀ ਹੈ, ਲਈ 672 ਵਕੀਲ ਵੋਟ ਪਾਉਣ ਦੇ ਹੱਕਦਾਰ ਹਨ । ਪ੍ਰਧਾਨਗੀ ਦੇ ਅਹੁਦੇ ਲਈ ਗਗਨਦੀਪ ਸਿੰਘ ਸਿਬੀਆ ਅਤੇ ਗੁਰਪ੍ਰੀਤ ਸਿੰਘ ਚੱਠਾ ਦਰਮਿਆਨ ਮੁਕਾਬਲਾ ਹੋਣ ਜਾ ਰਿਹਾ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਸੰਗਰੂਰ, 9 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੀ ਚੋਣ ਜੋ ਕਿ 11 ਸਤੰਬਰ ਨੂੰ ਹੋ ਰਹੀ ਹੈ, ਲਈ 672 ਵਕੀਲ ਵੋਟ ਪਾਉਣ ਦੇ ਹੱਕਦਾਰ ਹਨ । ਪ੍ਰਧਾਨਗੀ ਦੇ ਅਹੁਦੇ ਲਈ ਗਗਨਦੀਪ ਸਿੰਘ ਸਿਬੀਆ ਅਤੇ ਗੁਰਪ੍ਰੀਤ ਸਿੰਘ ਚੱਠਾ ਦਰਮਿਆਨ ਮੁਕਾਬਲਾ ਹੋਣ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਗਗਨਦੀਪ ਸਿੰਘ ਸਿਬੀਆ ਦੋ ਵਾਰ ਜ਼ਿਲ੍ਹਾ ਬਾਰ ਦੇ ਪ੍ਰਧਾਨ ਅਤੇ ਇਕ ਵਾਰ ਉਪ ਪ੍ਰਧਾਨ ਰਹਿ ਚੁੱਕੇ ਹਨ । ਗੁਰਪ੍ਰੀਤ ਸਿੰਘ ਚੱਠਾ ਇਕ ਵਾਰ ਜ਼ਿਲ੍ਹਾ ਬਾਰ ਦੇ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ । ਸੈਕਟਰੀ ਲਈ ਹਰਪ੍ਰੀਤ ਸਿੰਘ ਸਿੱਧੂ ਅਤੇ ਸੰਸਾਰ ਸਿੰਘ ਮਾਨ ਦਾ ਆਹਮੋ ਸਾਹਮਣੇ ਮੁਕਾਬਲਾ ਹੈ। ਉਪ ਪ੍ਰਧਾਨ ਲਈ ਸਿਮ੍ਰਤਪਾਲ ਸਿੰਘ ਸੱਗੂ, ਦਵਿੰਦਰਪਾਲ ਸਿੰਘ ਤੂਰ, ਵਿਦਿਆ ਸਾਗਰ ਅਤੇ ਹਰਪ੍ਰੀਤ ਸਿੰਘ ਸ਼ੈਲੀ ਚੋਣ ਮੈਦਾਨ ਵਿੱਚ ਹਨ। ਉਪ ਪ੍ਰਧਾਨ (ਮਹਿਲਾ) ਲਈ ਪੂਜਾ ਸ਼ਰਮਾ ਅਤੇ ਅਮਨਦੀਪ ਕੌਰ ਸਿੰਮੀ ਦਰਮਿਆਨ ਮੁਕਾਬਲਾ ਹੋਣਾ ਹੈ। ਵੋਟਾਂ 11 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਪਵਾਈਆਂ ਜਾਣਗੀਆਂ । ਪੋਲਿੰਗ ਦਾ ਕੰਮ ਮੁਕੰਮਲ ਹੋਣ ਤੇ ਤੁਰੰਤ ਹੀ ਗਿਣਤੀ ਕਰਵਾ ਕੇ ਨਤੀਜਾ ਐਲਾਨ ਦਿੱਤਾ ਜਾਵੇਗਾ। ਖ਼ਜ਼ਾਨਚੀ ਲਈ ਪਰਵਿੰਦਰ ਕੌਰ ਅਤੇ ਅਨੁ ਬਾਲਾ ਚੋਣ ਲੜ ਰਹੇ ਹਨ। ਜੁਆਇੰਟ ਸੈਕਟਰੀ ਅਤੇ ਲਾਇਬਰੇਰੀ ਇੰਚਾਰਜ ਲਈ ਚੋਣ ਨਿਰਵਿਰੋਧ ਹੋ ਚੁੱਕੀ ਹੈ।
Ad Position 22
No active advertisement
ਪਿਛਲੀ ਖ਼ਬਰ 12700 ਕੱਚੇ ਅਧਿਆਪਕ 12 ਨੂੰ ਕਰਨਗੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਅਧਿਆਪਕਾਂ ਨੂੰ ਪੱਕੇ ਕਰਨ ਦੇ ਸਰਕਾਰੀ ਦਾਅਵੇ ਝੂਠੇ ਅਗਲੀ ਖ਼ਬਰ ਗੁਲਜ਼ਾਰ ਸਿੰਘ ਅਤੇ ਮੋਹਨਜੀਤ ਸਿੰਘ ਸ਼ੇਰੋਂ ਦੇ ਮਾਮਲਿਆਂ ’ਚ ਨਿਰਪੱਖ ਜਾਂਚ ਲਈ ਭਾਜਪਾ ਨੇ ਸੌਂਪਿਆ ਮੰਗ ਪੱਤਰ
Ad Position 24