12700 ਕੱਚੇ ਅਧਿਆਪਕ 12 ਨੂੰ ਕਰਨਗੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ
ਅਧਿਆਪਕਾਂ ਨੂੰ ਪੱਕੇ ਕਰਨ ਦੇ ਸਰਕਾਰੀ ਦਾਅਵੇ ਝੂਠੇ
ਸੰਗਰੂਰ, 9 ਸਤੰਬਰ (ਅਮਨਦੀਪ ਸਿੰਘ ਬਿੱਟਾ) – ਸਪੈਸ਼ਲ ਕੇਡਰ ਅਧਿਆਪਕ ਫਰੰਟ ਦੇ ਸੂਬਾ ਪ੍ਰਧਾਨ ਗੁਰਲਾਲ ਸਿੰਘ ਤੂਰ ਨੇ ਕਿਹਾ ਕਿ ‘ਆਪ’ ਸਰਕਾਰ ਨੇ 12700 ਕੱਚੇ ਅਧਿਆਪਕਾਂ ਨੂੰ ਵੱਡੇ ਵੱਡੇ ਫਲੈਕਸ ਬੋਰਡ ਲਗਾ ਕੇ ਪੱਕਾ ਕਰਨ ਦਾ ਲੋਕ ਦਿਖਾਵਾ ਕੀਤਾ ਸੀ ਪਰ ਅਸਲ ’ਚ ਉਪਰੋਕਤ ਅਧਿਆਪਕ ਅੱਜ ਵੀ ਕੱਚੇ ਹਨ । ਇਹ ਅਧਿਆਪਕ ਸਿਰਫ ਉੱਕਾ ਪੁੱਕਾ ਤਨਖਾਹਾਂ ’ਤੇ ਹੀ ਕੰਮ ਕਰ ਰਹੇ ਹਨ।
ਸੰਗਰੂਰ, 9 ਸਤੰਬਰ (ਅਮਨਦੀਪ ਸਿੰਘ ਬਿੱਟਾ) – ਸਪੈਸ਼ਲ ਕੇਡਰ ਅਧਿਆਪਕ ਫਰੰਟ ਦੇ ਸੂਬਾ ਪ੍ਰਧਾਨ ਗੁਰਲਾਲ ਸਿੰਘ ਤੂਰ ਨੇ ਕਿਹਾ ਕਿ ‘ਆਪ’ ਸਰਕਾਰ ਨੇ 12700 ਕੱਚੇ ਅਧਿਆਪਕਾਂ ਨੂੰ ਵੱਡੇ ਵੱਡੇ ਫਲੈਕਸ ਬੋਰਡ ਲਗਾ ਕੇ ਪੱਕਾ ਕਰਨ ਦਾ ਲੋਕ ਦਿਖਾਵਾ ਕੀਤਾ ਸੀ ਪਰ ਅਸਲ ’ਚ ਉਪਰੋਕਤ ਅਧਿਆਪਕ ਅੱਜ ਵੀ ਕੱਚੇ ਹਨ । ਇਹ ਅਧਿਆਪਕ ਸਿਰਫ ਉੱਕਾ ਪੁੱਕਾ ਤਨਖਾਹਾਂ ’ਤੇ ਹੀ ਕੰਮ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੂੰ ਅਜੇ ਤੱਕ ਵੀ ਕੋਈ ਪੇ ਸਕੇਲ ਨਹੀਂ ਦਿੱਤਾ ਗਿਆ ਹੈ। ਕੋਈ ਮੈਡੀਕਲ ਭੱਤਾ ਨਹੀਂ, ਨਾ ਕੋਈ ਹੋਰ ਲਾਭ ਅਤੇ ਹੋਰ ਸਹੂਲਤਾਂ ਜੋ ਸਰਕਾਰੀ ਮੁਲਾਜ਼ਮ ਲੈ ਰਹੇ ਹਨ, ਨਹੀਂ ਦਿੱਤੇ ਜਾ ਰਹੇ ਹਨ। ਉਪਰੋਕਤ ਅਧਿਆਪਕਾਂ ਨੂੰ ਵਾਰ ਵਾਰ ਨਜਰ ਅੰਦਾਜ ਕਰਨ ’ਤੇ ਅਤੇ ਆਪਣਾ ਰੋਸ ਜਾਹਿਰ ਕਰਨ ਲਈ 12 ਸਤੰਬਰ ਨੂੰ ਮੁੱਖ ਮੰਤਰੀ ਨਿਵਾਸ ਸੰਗਰੂਰ ਅੱਗੇ ਰੋਸ ਪ੍ਰਦਸ਼ਨ ਕੀਤਾ ਜਾਵੇਗਾ। ਅਧਿਆਪਕ ਆਗੂਆਂ ਨੇ ਗੁਪਤ ਐਕਸ਼ਨ ਦੀ ਵੀ ਚਿਤਵਾਨੀ ਦਿੱਤੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਗੁਰਦੀਪ ਕੌਰ, ਬਬੀਤਾ ਰਾਣੀ, ਰੀਟਾ ਰਾਣੀ, ਪਰਮਜੀਤ ਕੌਰ, ਕਿਰਨਪਾਲ ਕੌਰ, ਗੁਰਪ੍ਰੀਤ ਸਿੰਘ ਚੀਮਾ ਆਦਿ ਹਾਜਰ ਸਨ।