15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਐਨ.ਸੀ.ਸੀ. ਨੇ ਸਲਾਈਟ ਵਿਖੇ ਟੀ.ਬੀ. ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਲੌਂਗੋਵਾਲ, 15 ਸਤੰਬਰ (ਵਿਨੋਦ, ਖੰਨਾ) - 14 ਪੰਜਾਬ ਬਟਾਲੀਅਨ ਐਨ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਲੌਂਗੋਵਾਲ, 15 ਸਤੰਬਰ (ਵਿਨੋਦ, ਖੰਨਾ) - 14 ਪੰਜਾਬ ਬਟਾਲੀਅਨ ਐਨ.ਸੀ.ਸੀ. ਨਾਭਾ ਵੱਲੋਂ ਤਪਦਿਕ ਰੋਗ (ਟੀ. ਬੀ.) ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਹ ਪ੍ਰੋਗਰਾਮ ਲੌਂਗੋਵਾਲ ਸਥਿਤ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ ਟੈੱਕ ਫੈਸਟ-2026 ਦੀਆਂ ਸਮਾਜਿਕ ਪਹੁੰਚ ਗਤੀਵਿਧੀਆਂ ਦੇ ਹਿੱਸੇ ਵਜੋਂ ਐਨ.ਸੀ.ਸੀ. ਕੈਡਿਟਾਂ ਦੇ ਸਰਗਰਮ ਸਹਿਯੋਗ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕੈਡਿਟਾਂ ਅਤੇ ਭਾਈਚਾਰੇ ਵਿੱਚ ਟੀ.ਬੀ. ਦੀ ਰੋਕਥਾਮ, ਸਮੇਂ ਸਿਰ ਪਛਾਣ ਅਤੇ ਇਲਾਜ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ ਤਹਿਤ ਭਾਰਤ ਨੂੰ ਟੀ.ਬੀ. ਮੁਕਤ ਬਣਾਉਣ ਦੇ ਰਾਸ਼ਟਰੀ ਟੀਚੇ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਹ ਪ੍ਰੋਗਰਾਮ 14 ਪੰਜਾਬ ਬਟਾਲੀਅਨ ਐਨ.ਸੀ.ਸੀ. ਨਾਭਾ ਦੇ ਕਮਾਂਡਿੰਗ ਅਫਸਰ ਕਰਨਲ ਗੌਰਵ ਥੱਪਾ, ਡਾ. ਰਜਿੰਦਰ ਕੌਰ, ਜ਼ਿਲ੍ਹਾ ਟੀ.ਬੀ. ਅਧਿਕਾਰੀ, ਡਾ. ਜਸਕੀਰਤ ਸਿੰਘ ਰਾਜ ਪ੍ਰੋਗਰਾਮ ਅਧਿਕਾਰੀ ਪ੍ਰਧਾਨ ਮੰਤਰੀ ਟੀ.ਬੀ. ਮ ੁਕਤ ਭਾਰਤ ਅਭਿਆਨ ਅਤੇ ਡਾ. ਪ੍ਰਭਜੀਤ ਕੌਰ ਰਾਜ ਸਲਾਹਕਾਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਮਾਹਿਰਾਂ ਨੇ ਭਾਗੀਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਟੀ.ਬੀ. ਦੀ ਰੋਕਥਾਮ ਲਈ ਸਮੇਂ ਸਿਰ ਜਾਂਚ, ਸਹੀ ਇਲਾਜ ਅਤੇ ਜਨਤਕ ਜਾਗਰੂਕਤਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਵਿੱਚ ਸਲਾਈਟ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ ਦੀ ਤਰਫੋਂ ਪ੍ਰੋ. ਏ. ਐੱਸ. ਅਰੋੜਾ ਤੋਂ ਇਲਾਵਾ 14 ਪੰਜਾਬ ਬਟਾਲੀਅਨ ਐਨ.ਸੀ.ਸੀ.ਨਾਭਾ ਅਧੀਨ ਵੱਖ-ਵੱਖ ਸੰਸਥਾਵਾਂ ਦੇ ਐਸੋਸੀਏਟ ਅਫਸਰ, ਏ.ਐਨ.ਓ. ਅਤੇ ਵੱਡੀ ਕੈਡਿਟ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਤੂਰਬੰਜਾਰਾ ਖੁਦਕਸ਼ੀ ਮਾਮਲੇ ’ਚ ਘਟੀਆ ਰਾਜਨੀਤੀ ਕਰਨਾ ਮੰਦਭਾਗਾ ਅਗਲੀ ਖ਼ਬਰ ਸੀਵਰੇਜ ਬੋਰਡ ਦੇ ਆਊਟਸੋਰਸ ਮੁਲਾਜ਼ਮਾਂ ਦੀ ਵਿੱਤ ਮੰਤਰੀ ਚੀਮਾ ਨਾਲ ਮੀਟਿੰਗ
Ad Position 24