ਤੂਰਬੰਜਾਰਾ ਖੁਦਕਸ਼ੀ ਮਾਮਲੇ ’ਚ ਘਟੀਆ ਰਾਜਨੀਤੀ ਕਰਨਾ ਮੰਦਭਾਗਾ
ਜਖੇਪਲ, 15 ਸਤੰਬਰ (ਮੇਜਰ ਸਿੰਘ ਸਿੱਧੂ)- ਜਖੇਪਲ ਹੰਬਲਬਾਸ ਤੋਂ ਮੈਬਰ ਜ਼ਿਲ੍ਹਾ ਪ੍ਰੀਸ਼ਦ ਬਲਵੀਰ ਸਿੰਘ ਬੀਓ ਮਾਨ ਤੇ ਗੰਢੂਆਂ ਤੋਂ ਮੈਬਰ ਜ਼ਿਲ੍ਹਾ ਪ੍ਰੀਸ਼ਦ ਪਵਿੱਤਰ ਸਿੰਘ ਗੰਢੂਆਂ ਨੇ ਕਿਹਾ ਕਿ ਪੰਜਾਬ ਦੀ ਸਿਆਸਤ ‘ਚ ਹਾਲ ਹੀ ਵਿੱਚ ਪਿੰਡ ਤੂਰਬਣਜਾਰੇ ਦੇ ਇਕ ਗਰੀਬ ਪਰਿਵਾਰ ਦੇ ਵਿਅਕਤੀ ਗੁਲਜ਼ਾਰ ਸਿੰਘ ਦੀ ਮੌਤ ਦੇ ਦੁੱਖ ਨੂੰ ਲੈ ਕੇ ਕੁੱਝ ਵਿਰੋਧੀ ਧਿਰਾਂ ਵਲੋਂ ਬਿਆਨਬਾਜੀ ਕੀਤੀ ਜਾ ਰਹੀ ਹੈ ਤੇ ਇਸ ਮੁੱਦੇ ਨੂੰ ਆਧਾਰ ਬਣਾ ਕੇ ਪੰਜਾਬ ਸਰਕਾਰ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜਾਣ ਬੁੱਝ ਕੇ ਦਾਗਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਸਮੁੱਚੇ ਵਰਤਾਰੇ ਨੂੰ ਸਿਆਸੀ ਪ੍ਰੇਰਿਤ ਅਤੇ ਬੇਬੁਨਿਆਦ ਦੱਸਿਆ ਹੈ ।
ਬਲਵੀਰ ਸਿੰਘ ਬੀਓ ਮਾਨ ਤੇ ਪਵਿੱਤਰ ਸਿੰਘ ਗੰਢੂਆਂ ।
16-09-2026