16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਕਮਿਊਨਿਟੀ ਹੈਲਥ ਅਫਸਰਾਂ ਨੇ ਮੰਗਾਂ ਨੂੰ ਲੈ ਕੇ ਲਾਲ ਬੱਤੀ ਚੌਕ ’ਚ ਕੀਤਾ ਅਰਥੀ ਫੂਕ ਮੁਜ਼ਾਹਰਾ

ਸੰਗਰੂਰ, 16 ਸਤੰਬਰ (ਅਮਨਦੀਪ ਸਿੰਘ ਬਿੱਟਾ)- ਕਮਿਊਨਿਟੀ ਹੈਲਥ ਅਫਸਰ (ਸੀ. ਐੱਚ.

Ad Position 21
No active advertisement
ਅਜੀਤ ਡੈਸਕ 17-09-2026
ਸੰਗਰੂਰ, 16 ਸਤੰਬਰ (ਅਮਨਦੀਪ ਸਿੰਘ ਬਿੱਟਾ)- ਕਮਿਊਨਿਟੀ ਹੈਲਥ ਅਫਸਰ (ਸੀ.ਐੱਚ.ਓ.) ਵੱਲੋਂ ਸਿਵਲ ਸਰਜਨ ਦਫਤਰ ਸੰਗਦਰ ਵਿਖੇ ਪ੍ਰਦਰਸ਼ਨ ਕਰਨ ਉਪਰੰਤ ਲਾਲ ਬੱਤੀ ਚੌਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਵੀਰਪਾਲ ਕੌਰ ਭਸੌੜ, ਸਿੰਪਲ ਸ਼ਰੰਮਾ, ਡਾਕਟਰ ਵਰਿੰਦਰ, ਡਾਕਟਰ ਜਸਪ੍ਰੀਤ ਅਤੇ ਅਕਾਸ਼ਦੀਪ ਦੀ ਅਗਵਾਈ ਹੇਠ ਕੀਤੇ ਇਸ ਪ੍ਰਦਰਸ਼ਨ ਦੌਰਾਨ ਸਿਵਲ ਸਰਜਨ ਸੰਗਰੂਰ ਨੂੰ ਮੰਗ-ਪੱਤਰ ਵੀ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਨਾਲ਼ ਲਗਾਤਾਰ ਮੀਟਿੰਗਾਂ ਉਪਰੰਤ ਵੀ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ। ਸਰਕਾਰ ਅਤੇ ਵਿਭਾਗ ਦੀ ਨਾਅਰੇਬਾਜ਼ੀ ਅਤੇ ਸਮਾਂ ਟਪਾਉਣ ਵਾਲ਼ੀ ਨੀਤੀ ਕਾਰਨ ਪੰਜਾਬ ਭਰ ਦੇ ਸੀ.ਐਚ.ਓ. ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਆਪਣੀ ਹੱਕੀ ਮੰਗਾਂ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ 18 ਸਤੰਬਰ ਨੂੰ ਦਿੜ੍ਹਬਾ ਵਿਖੇ ਰੋਸ਼ ਰੈਲੀ ਕੀਤੀ ਜਾਵੇਗੀ ਆਪਣੀਆਂ ਮੰਗਾਂ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਸੀ.ਐੱਚ.ਓ. ਦਾ ਕੇਡਰ ਸੈਕਸ਼ਨ ਕਰਕੇ ਰੈਗੂਲਰ ਕਰਨ, ਤਨਖਾਹ ਵਿੱਚ 5000 ਪ੍ਰਤੀ ਮਹੀਨਾ ਵਾਧਾ, ਬਣਦਾ ਬਕਾਇਆ ਦੇਣ, ਲੋਇਲਟੀ ਬੋਨਸ ਬਹਾਲ ਕਰਨਾ, ਇਨਸੈਨਟਿਵ ਤਨਖਾਹ ਵਿੱਚ ਮਰਜ਼ ਕਰਨ ਦੀਆਂ ਮੰਗਾਂ ਸਰਕਾਰ ਦੇ ਧਿਆਨ ਵਿੱਚ ਪਿਛਲੇ ਸਮੇਂ ਤੋਂ ਧਿਆਨ ਵਿੱਚ ਲਿਆਂਦੀਆਂ ਜਾ ਰਹੀਆਂ ਹਨ। ਉਨ੍ਹਾਂ ਚਿਤਾਵਨੀ ਭਰੇ ਰੋਅ ਵਿੱਚ ਕਿਹਾ ਕਿ ਜੇ ਮੰਗਾਂ ਦਾ ਹੱਲ ਨਾ ਨਿਕਲ਼ਿਆ ਤਾਂ ਪੜਾਅਵਾਰ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੀ.ਐੱਚ.ਓ. ਨੇ ਪੰਜਾਬ ਸਰਕਾਰ ਖਿਲਾਫ ਤਿੱਖੀ ਨਾਅਰੇਬਾਜ਼ੀ ਵੀ ਕੀਤੀ। ਅਰਥੀ ਫੂਕ ਮੁਜ਼ਹਾਰੇ ਦੌਰਾਨ ਸਥਿਤੀ ਉਸ ਵੇਲ਼ੇ ਦਿਲਚਸਪ ਹੋ ਗਈ ਜਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਕੁੰਨ ਜੋ ਬਿਜਲੀ ਸਪਲਾਈ ਦੇ ਮੁੱਦੇ ਨੂੰ ਲੈ ਕੇ ਰੋਸ ਮਾਰਚ ਕਰ ਰਹੇ ਸਨ ਵੀ ਅਰਥੀ ਫੂਕ ਮੁਜ਼ਾਹਰੇ ਵਿੱਚ ਸ਼ਾਮਿਲ ਹੋ ਗਏ । ਅਕਾਲੀ ਦਲ ਦੇ ਕਾਰਕੁੰਨਾਂ ਦੀ ਸ਼ਮੂਲੀਅਤ ਕਾਰਨ ਪ੍ਰਦਰਸ਼ਨਕਾਰੀ ਵੱਡੀ ਗਿਣਤੀ ’ਚ ਨਜ਼ਰ ਆਏ ਅਤੇ ਇਸ ਦੌਰਾਨ ਲੱਗ ਰਹੇ ਸਰਕਾਰ ਖਿਲਾਫ ਨਾਅਰੇ ਅਸਮਾਨ ’ਚ ਗੂੰਜ ਰਹੇ ਸਨ ।
Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਅਧਿਆਪਕ 20 ਤੋਂ ਸੂਬਾ ਪੱਧਰੀ ਲਗਾਉਣਗੇ ਪੱਕਾ ਮੋਰਚਾ ਅਗਲੀ ਖ਼ਬਰ ਬਿਜਲੀ ਦੇ ਅਣਐਲਾਨੇ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਰੋਸ ਪ੍ਰਦਰਸ਼ਨ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ...
Ad Position 24