ਭਾਜਪਾ ਆਗੂਆਂ ਨੇ ਰੇਲਵੇ ਸਟੇਸ਼ਨ ’ਤੇ ਮਨਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ
ਧੂਰੀ, 18 ਸਤੰਬਰ (ਸੰਜੇ ਲਹਿਰੀ) - ਭਾਰਤੀ ਜਨਤਾ ਪਾਰਟੀ ਵੱਲੋ ਸੀਨੀਅਰ ਭਾਜਪਾ ਆਗੂ ਪ੍ਰੋਫੈਸਰ ਓਂਕਾਰ ਸਿੰਘ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਧੂਰੀ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਰੇਲਵੇ ਸਟੇਸ਼ਨ ਧੂਰੀ ਵਿਖੇ ਲੱਡੂ ਵੰਡੇ ਗਏ ਤੇ ਦੀਵੇ ਲਗਾਏ ਗਏ ਤੇ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਭਾਜਪਾ ਆਗੂ ਪ੍ਰੋਫੈਸਰ ਓਂਕਾਰ ਸਿੰਘ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨਾ ਲਗਭਗ ਤੈਅ ਹੈ।
ਧੂਰੀ, 18 ਸਤੰਬਰ (ਸੰਜੇ ਲਹਿਰੀ) - ਭਾਰਤੀ ਜਨਤਾ ਪਾਰਟੀ ਵੱਲੋ ਸੀਨੀਅਰ ਭਾਜਪਾ ਆਗੂ ਪ੍ਰੋਫੈਸਰ ਓਂਕਾਰ ਸਿੰਘ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਧੂਰੀ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਰੇਲਵੇ ਸਟੇਸ਼ਨ ਧੂਰੀ ਵਿਖੇ ਲੱਡੂ ਵੰਡੇ ਗਏ ਤੇ ਦੀਵੇ ਲਗਾਏ ਗਏ ਤੇ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਭਾਜਪਾ ਆਗੂ ਪ੍ਰੋਫੈਸਰ ਓਂਕਾਰ ਸਿੰਘ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨਾ ਲਗਭਗ ਤੈਅ ਹੈ। ਇਸ ਮੌਕੇ ਭਾਜਪਾ ਆਗੂ ਜਗਦੇਵ ਜਿੰਦਲ ਜੱਗਾ, ਸ੍ਰੀ ਬਰਜੇਸ਼ਵਰ ਗੋਇਲ, ਪ੍ਰਦੀਪ ਗਰਗ , ਨੀਲੂ ਮਿੱਤਲ, ਪਰਮਜੀਤ ਸਿੰਘ ਭਿੰਦੀ , ਸਤਨਾਮ ਸਿੰਘ ਜੱਸੀ, ਗੁਰਸ਼ਰਨ ਸਿੰਘ ਹੈਪੀ, ਸੁਖਪਾਲ ਕਾਂਝਲਾ, ਅਸੀਸ ਕੁਮਾਰ, ਭੁਪੇਸ਼ ਕੁਮਾਰ, ਅਸ਼ਵਨੀ ਕੁਮਾਰ ਮਿੱਠੂ ਅਤੇ ਰਮਨ ਕੁਮਾਰ, ਗੋਰਾ ਲਾਲ ਸਾਬਕਾ ਕੌਂਸਲਰ ਆਦਿ ਹਾਜ਼ਰ ਸਨ ।