ਗੱਡੀ ਵਿਚੋਂ ਡਿਗਣ ਕਾਰਨ ਯਾਤਰੀ ਗੰਭੀਰ ਜ਼ਖਮੀ
ਸੁਨਾਮ ਊਧਮ ਸਿੰਘ ਵਾਲਾ, 19 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) ਬੀਤੀ ਰਾਤ ਗੁਜਰਾਤ ਤੋਂ ਹਰਿਦੁਆਰ ਜਾ ਰਹੇ ਇੱਕ ਮੁਸਾਫ਼ਰ ਦੇ ਸੁਨਾਮ ਨੇੜੇ ਰੇਲ ਗੱਡੀ ਵਿਚੋਂ ਡਿੱਗਣ ਕਾਰਨ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਰੇਲਵੇ ਸਟੇਸ਼ਨ ਸੁਨਾਮ ਊਧਮ ਸਿੰਘ ਵਾਲ਼ਾ ਦੀ ਆਰ ਪੀ.
ਸੁਨਾਮ ਊਧਮ ਸਿੰਘ ਵਾਲਾ, 19 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) ਬੀਤੀ ਰਾਤ ਗੁਜਰਾਤ ਤੋਂ ਹਰਿਦੁਆਰ ਜਾ ਰਹੇ ਇੱਕ ਮੁਸਾਫ਼ਰ ਦੇ ਸੁਨਾਮ ਨੇੜੇ ਰੇਲ ਗੱਡੀ ਵਿਚੋਂ ਡਿੱਗਣ ਕਾਰਨ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਰੇਲਵੇ ਸਟੇਸ਼ਨ ਸੁਨਾਮ ਊਧਮ ਸਿੰਘ ਵਾਲ਼ਾ ਦੀ ਆਰ ਪੀ.ਐਫ. ਚੌਕੀ ਦੇ ਸਹਾਇਕ ਥਾਣੇਦਾਰ ਫਿਰੋਜ ਖਾਨ ਨੇ ਦੱਸਿਆ ਕਿ ਗੁਜਰਾਤ ਦਾ ਰਹਿਣ ਵਾਲਾ 53 ਕੁ ਵਰ੍ਹਿਆਂ ਦਾ ਜੈ ਸੁੱਖ ਪੁੱਤਰ ਕਾਂਗੀ ਭਾਈ ਆਪਣੇ ਪਰਿਵਾਰ ਸਮੇਤ ਭਾਵਨਗਰ ਤੋਂ ਹਰਿਦੁਆਰ ਜਾਣ ਵਾਲੀ ਭਾਵਨਗਰ ਐਕਸਪੈੱ੍ਰਸ ਤੇ ਹਰਿਦੁਆਰ ਜਾ ਰਿਹਾ ਸੀ। ਬੀਤੀ ਰਾਤ ਕਰੀਬ 9 ਕੁ ਵਜੇ ਉਹ ਸੁਨਾਮ ਨੇੜੇ ਸਰਹਿੰਦ ਚੋਅ ਦੇ ਪੁਲ ਨੇੜੇ ਰੇਲਗੱਡੀ ਦੇ ਡੱਬੇ ਦੀ ਤਾਕੀ ਵਿਚ ਖੜ੍ਹਾ ਅਚਾਨਕ ਡਿੱਗ ਗਿਆ ਅਤੇ ਸਾਰੀ ਰਾਤ ਉਸੇ ਜਗ੍ਹਾ ਤੇ ਦਰਦ ਨਾਲ ਤੜਫ਼ਦਾ ਰਿਹਾ। ਅੱਜ ਸਵੇਰੇ ਜਿਵੇਂ ਹੀ ਰੇਲਵੇ ਦਾ ਕੀਮੈਨ (ਚਾਬੀ ਵਾਲਾ) ਰੋਜ਼ਾਨਾ ਦੀ ਤਰ੍ਹਾਂ ਰੇਲਵੇ ਟਰੈਕ ਤੇ ਜਾਂਚ ਲਈ ਗਿਆ ਤਾਂ ਤੁਰੰਤ ਉਸ ਨੇ ਰੇਲਵੇ ਪੁਲਿਸ ਨੂੰ ਇਤਲਾਹ ਦਿੱਤੀ। ਆਰ.ਪੀ . ਐਫ. ਦੇ ਜਵਾਨਾਂ ਵੱਲੋਂ ਗੰਭੀਰ ਜ਼ਖਮੀ ਹਾਲਤ ਵਿਚ ਜੈ ਸੁੱਖ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਪਰ ਡਾਕਟਰਾਂ ਵੱਲੋਂ ਉਸ ਦੀ ਹਾਲਤ ਨਾਜ਼ੁਕ ਵੇਖਦਿਆਂ ਇਲਾਜ ਲਈ ਪਟਿਆਲਾ ਭੇਜ ਦਿੱਤਾ ਗਿਆ।