20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬਾਰ ਐਸੋਸੀਏਸ਼ਨ ਸੁਨਾਮ ਵਲੋਂ ਧੰਨਵਾਦੀ ਸਮਾਗਮ ਫ਼ੀਲਡ ਡੇਅ ਪ੍ਰੋਗਰਾਮ ਕਰਵਾਇਆ

ਸੁਨਾਮ ਊਧਮ ਸਿੰਘ ਵਾਲਾ, 19 ਸਤੰਬਰ (ਰੁਪਿੰਦਰ ਸਿੰਘ ਸੱਗੂ) - ਬਾਰ ਐਸੋਸੀਏਸ਼ਨ ਸੁਨਾਮ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਭਰੂਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਚੋਣ ਜਿੱਤਣ ਤੋਂ ਬਾਅਦ ਧੰਨਵਾਦੀ ਸਮਾਗਮ ਕੇ. ਸੀ.

Ad Position 21
No active advertisement
ਅਜੀਤ ਡੈਸਕ 20-09-2026
ਸੁਨਾਮ ਊਧਮ ਸਿੰਘ ਵਾਲਾ, 19 ਸਤੰਬਰ (ਰੁਪਿੰਦਰ ਸਿੰਘ ਸੱਗੂ) - ਬਾਰ ਐਸੋਸੀਏਸ਼ਨ ਸੁਨਾਮ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਭਰੂਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਚੋਣ ਜਿੱਤਣ ਤੋਂ ਬਾਅਦ ਧੰਨਵਾਦੀ ਸਮਾਗਮ ਕੇ.ਸੀ. ਕਰਾਊਨ ਹੋਟਲ ਵਿਖੇ ਕੀਤਾ ਗਿਆ ਜਿਸ ਵਿੱਚ ਬਾਰ ਐਸੋਸੀਏਸ਼ਨ ਦੇ ਸਮੂਹ ਬਾਰ ਮੈਂਬਰਾਂ ਵੱਲੋਂ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਗਈ ਤੇ ਚੀਫ਼ ਗੈੱਸਟ ਦੇ ਤੌਰ ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਮੁਨੀਸ਼ ਸਿੰਗਲ ਨੇ ਆਪਣੇ ਸਾਥੀ ਅਫ਼ਸਰਾਂ ਗੁਰਪ੍ਰਤਾਪ ਸਿੰਘ ਐਡੀਸ਼ਨਲ ਸੈਸ਼ਨ ਜੱਜ, ਬਗ਼ੀਚਾ ਸਿੰਘ ਐਡੀਸ਼ਨਲ ਸੈਸ਼ਨ ਜੱਜ, ਜਗਮਿਲਾਪ ਸਿੰਘ ਖੁਸ਼ਦਿੱਲ ਏ.ਸੀ.ਜੇ.ਐਮ., ਸ੍ਰੀਮਤੀ ਕ੍ਰਿਸ਼ਨਾਨੁਜਾ ਮਿੱਤਲ ਐਡੀਸ਼ਨਲ ਸਿਵਲ ਜੱਜ, ਆਨੰਤਦੀਪ ਸਿੰਘ, ਸ਼੍ਰੀ ਅਨੂਪਮ ਗੁਪਤਾ, ਅਮਨਪ੍ਰੀਤ ਕੌਰ, ਸ੍ਰੀ ਪੂਨੀਤ ਵਰਮਾ ਸਾਰੇ ਸਿਵਲ ਜੱਜ ਜੂਨੀਅਰ ਡਵੀਜ਼ਨ ਸੁਨਾਮ ਨਾਲ ਸ਼ਾਮਲ ਹੋਏ ਅਤੇ ਇਸ ਮੌਕੇ ਐਸ.ਡੀ.ਐਮ. ਗਗਨਦੀਪ ਸਿੰਘ, ਗੁਰਤੇਜ ਸਿੰਘ ਗਰੇਵਾਲ ਮੈਂਬਰ ਬਾਰ ਕੌਂਸਲ ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਮੁਨੀਸ਼ ਸਿੰਗਲ ਵੱਲੋਂ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ, ਬੁਲਾਰਿਆਂ ਵਿੱਚ ਸ਼੍ਰੀਮਤੀ ਕ੍ਰਿਸ਼ਨਾਨੁਜਾ ਮਿੱਤਲ, ਸੰਪੂਰਨ ਸਿੰਘ ਛਾਜਲੀ, ਰਾਵਿੰਦਰ ਭਾਰਦਵਾਜ, ਕ੍ਰਿਸ਼ਨ ਸਿੰਘ ਭੂਟਾਲ, ਗਰਤੇਜ ਸਿੰਘ ਗਰੇਵਾਲ ਮੈਂਬਰ ਬਾਰ ਕੌਂਸਲ ਸ਼ਾਮਲ ਹੋਏ। ਸਮਾਗਮ ਦੌਰਾਨ ਐਡਵੋਕੇਟ ਹਰਦੀਪ ਸਿੰਘ ਭਰੂਰ ਪ੍ਰਧਾਨ ਬਾਰ ਐਸੋਸੀਏਸ਼ਨ ਨੇ ਬਾਰ ਅਤੇ ਬੈਂਚ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਭਰੋਸਾ ਦਿੱਤਾ। ਪ੍ਰੋਗਰਾਮ ਵਿੱਚ ਚੋਣ ਕਮੇਟੀ ਮੈਂਬਰ ਕ੍ਰਿਸ਼ਨ ਸਿੰਘ ਭੂਟਾਲ, ਰਿਸ਼ਵਜੀਤ ਸਿੰਘ ਮਾਨ ਸ਼ਾਹੀਆ, ਸ਼੍ਰੀ ਰਿਸ਼ੀ ਭਗਰੀਆ, ਕਰਨਵੀਰ ਵਸ਼ਿਸ਼ਟ, ਵਰਿੰਦਰ ਸਿੰਘ ਰੰਮੀ ਤੋਂ ਇਲਾਵਾ ਐਡਵੋਕੇਟ ਮਿੱਤ ਸਿੰਘ ਜਨਾਲ, ਐਡਵੋਕੇਟ ਸੁਸ਼ੀਲ ਅੱਤਰੀ, ਐਡਵੋਕੇਟ ਸ਼ੰਕਰ ਪੂਰੀ, ਐਡਵੋਕੇਟ ਵਰਿੰਦਰਪਾਲ ਸਿੰਘ ਬੌਬੀ, ਐਡਵੋਕੇਟ ਸੁਖਵਿੰਦਰ ਸਿੰਘ ਨਹਿਲ, ਐਡਵੋਕੇਟ ਅਮਰਿੰਦਰ ਸਿੰਘ ਸਿੱਧੂ, ਕਾਜਲ ਰਾਣੀ ਐਡਵੋਕੇਟ, ਐਡਵੋਕੇਟ ਪ੍ਰਵੀਨ ਜੈਨ, ਐਡਵੋਕੇਟ ਕਮਲ ਸਿੰਗਲਾ, ਐਡਵੋਕੇਟ ਲਾਭ ਰਾਜ, ਐਡਵੋਕੇਟ ਗੋਲਡੀ ਕੁਮਾਰ, ਐਡਵੋਕੇਟ ਵਿਵੇਕ ਸਿੰਗਲਾ, ਐਡਵੋਕੇਟ ਰਣਜੀਤ ਸਿੰਘ ਬਖ਼ਸ਼ੀਵਾਲਾ ਆਦਿ ਹਾਜ਼ਰ ਸਨ ਤੇ ਇਸ ਤੋਂ ਇਲਾਵਾ ਬਾਰ ਦੇ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੂਚ, ਮੀਤ ਪ੍ਰਧਾਨ ਕੁਲਵੀਰ ਕੌਰ ਮਾਨ, ਸਕੱਤਰ ਬਿਕਰਮਜੀਤ ਸਿੰਘ ਗੁਰਾਇਆ, ਜੁਆਇੰਟ ਸਕੱਤਰ ਮੋਹਿਤ ਗਰਗ ਸਮੀਰ, ਖਾਜਨਚੀ ਖਚਾ ਖਚ ਵਿਸ਼ਾਲ ਕੁਮਾਰ ਤੇ ਲਾਇਬ੍ਰੇਰੀਅਨ ਈਸ਼ਾ ਅੱਤਰੀ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ 24 ਨੂੰ ਅਗਲੀ ਖ਼ਬਰ ਦਾਮਨ ਬਾਜਵਾ ਤੇ ਚਰਨਜੀਤ ਸਿੰਘ ਬਰਾੜ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
Ad Position 24