ਰਵਨੀਤ ਸਿੰਘ ਬਿੱਟੂ ਦੇ ਕਾਫ਼ਲੇ ’ਤੇ ਹਮਲੇ ਦੀ ਨਿਰਪੱਖ ਜਾਂਚ ਹੋਵੇ- ਹੀਰਾ ਸਿੰਘ
ਅਹਿਮਦਗੜ੍ਹ, 19 ਸਤੰਬਰ (ਰਣਧੀਰ ਸਿੰਘ ਮਹੌਲੀ) - ਸੂਬੇ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਆਮ ਲੋਕਾਂ ਦੀ ਸੁਰੱਖਿਆ ਦੇ ਦਾਅਵੇ ਕਰਨ ਵਾਲੀ ਸੂਬਾ ਸਰਕਾਰ ਹਰ ਪੱਖ ਤੋਂ ਫੇਲ ਹੋ ਚੁੱਕੀ ਹੈ ।
ਹ
ਹਲਕਾ ਅਮਰਗੜ੍ਹ ਇੰਚਾਰਜ ਭਾਜਪਾ ਹੀਰਾ ਸਿੰਘ।
20-09-2026
ਅਹਿਮਦਗੜ੍ਹ, 19 ਸਤੰਬਰ (ਰਣਧੀਰ ਸਿੰਘ ਮਹੌਲੀ) - ਸੂਬੇ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਆਮ ਲੋਕਾਂ ਦੀ ਸੁਰੱਖਿਆ ਦੇ ਦਾਅਵੇ ਕਰਨ ਵਾਲੀ ਸੂਬਾ ਸਰਕਾਰ ਹਰ ਪੱਖ ਤੋਂ ਫੇਲ ਹੋ ਚੁੱਕੀ ਹੈ । ਹਲਕਾ ਅਮਰਗੜ੍ਹ ਇੰਚਾਰਜ ਭਾਜਪਾ ਇੰਚਾਰਜ ਹੀਰਾ ਸਿੰਘ ਵੱਲੋਂ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਾਫ਼ਲੇ ’ਤੇ ਬਟਾਲਾ ਨੇੜੇ ਹੋਏ ਹਮਲੇ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬਿੱਟੂ ਦੇ ਕਾਫ਼ਲੇ ਉੱਤੇ ਪ੍ਰਸ਼ਾਸਨ ਦੀ ਸ਼ਹਿ ਤੇ ਆਮ ਪਾਰਟੀ ਦੇ ਸ਼ਰਾਰਤੀ ਅਨਸਰਾਂ ਵੱਲੋਂ ਆਂਡਿਆਂ ਅਤੇ ਪੱਥਰਾਂ ਦੇ ਨਾਲ ਕੀਤਾ ਗਿਆ ਹਮਲਾ ਬੇਹੱਦ ਮੰਦਭਾਗਾ ਕਾਰਾ ਹੈ । ਜਿਸ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਹਲਕਾ ਅਮਰਗੜ੍ਹ ਇੰਚਾਰਜ ਹੀਰਾ ਸਿੰਘ ਨੇ ਕਿਹਾ ਸੂਬੇ ਵਿੱਚ ਆਏ ਦਿਨ ਹੁੰਦੇ ਕਤਲ ਅਤੇ ਗੈਂਗਸਟਰਾਂ ਦੇ ਵਾਧੇ ਕਾਰਨ ਸੂਬੇ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ। ਲੇਕਿਨ ਸਰਕਾਰ ਵੱਲੋਂ ਅਜਿਹੇ ਗ਼ਲਤ ਅਨਸਰਾਂ ਨੂੰ ਸ਼ਹਿ ਦੇ ਕੇ ਵਿਰੋਧੀ ਪਾਰਟੀਆਂ ਅਤੇ ਅਮਨ ਪਸੰਦ ਪੰਜਾਬ ਵਾਸੀਆਂ ਦਾ ਘਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਰਖਵਾਲੇ ਹੀ ਅੱਖਾਂ ਮੀਚ ਲੈਣ ਤਾਂ ਸੱਚ ਦੇ ਰਾਖੇ ਖ਼ੁਦ ਹੱਕ ਲਈ ਮੈਦਾਨ ਵਿੱਚ ਖੜ੍ਹਦੇ ਹਨ। ਜਿਸ ਦੀ ਮਿਸਾਲ ਰਵਨੀਤ ਸਿੰਘ ਬਿੱਟੂ ਵੱਲੋਂ ਖ਼ੁਦ ਹਮਲਾਵਰ ਨੂੰ ਫੜ ਕੇ ਸਾਹਮਣੇ ਲਿਆ ਦਿੱਤੀ ਹੈ। ਮੰਡਲ ਪ੍ਰਧਾਨ ਅਹਿਮਦਗੜ੍ਹ ਐਡਵੋਕੇਟ ਅਮਿਤ ਕਰੀਰ, ਸੀਨੀਅਰ ਪ੍ਰਮੋਦ ਗੁਪਤਾ, ਰਿਸ਼ੀ ਕੌਸ਼ਲ, ਸਚਿਨ ਮੁਲਤਾਨੀ, ਅਸ਼ੋਕ ਵਰਮਾ, ਸੁਰਜੀਤ ਗੋਗਨਾ, ਹਰਜੀਤ ਸਿੰਘ ਵੈਦ, ਜਗਤਾਰ ਕੌੜਾ ਰਾਜਨ ਘਈ, ਰਮੇਸ਼ ਚੰਦ ਘਈ ਆਦਿ ਆਗੂਆਂ ਵੱਲੋਂ ਇਸ ਹਮਲੇ ਦੀ ਨਿੰਦਾ ਕੀਤੀ ਗਈ।