22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪੀ.ਏ.ਯੂ. ਲੁਧਿਆਣਾ ਦੇ ਕਿਸਾਨ ਮੇਲੇ ’ਚ ਜ਼ਿਲ੍ਹਾ ਸੰਗਰੂਰ ਦੇ ਸੈਂਕੜੇ ਕਿਸਾਨਾਂ ਨੇ ਕੀਤੀ ਸ਼ਮੂਲੀਅਤ

ਸੰਗਰੂਰ, 21 ਸਤੰਬਰ (ਧੀਰਜ ਪਸ਼ੌਰੀਆ)- ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵਲੋਂ ਕਿਸਾਨਾਂ ਨੂੰ ਖੇਤੀਬਾੜੀ ਦੇ ਆਧੁਨਿਕ ਢੰਗ-ਤਰੀਕਿਆਂ, ਨਵੀਆਂ ਖੋਜਾਂ ਅਤੇ ਡਿਜੀਟਲ ਤਕਨਾਲੋਜੀ ਨਾਲ ਜੋੜਨ ਦੇ ਉਦੇਸ਼ ਨਾਲ ਜ਼ਿਲ੍ਹਾ ਸੰਗਰੂਰ ਦੇ ਸੈਂਕੜੇ ਕਿਸਾਨਾਂ ਦੇ ਇਕ ਵਿਸ਼ੇਸ਼ ਗਰੁੱਪ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਦੋ-ਰੋਜ਼ਾ ਕਿਸਾਨ ਮੇਲੇ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ। ਸੀ.

Ad Position 21
No active advertisement
ਇਨਾਮ ਪ੍ਰਾਪਤ ਕਰਨ ਤੋਂ ਬਾਅਦ ਕਿਸਾਨ। ਤਸਵੀਰਾਂ – ਮੁਕੇਸ਼ ਕੁਮਾਰ 22-09-2026
ਸੰਗਰੂਰ, 21 ਸਤੰਬਰ (ਧੀਰਜ ਪਸ਼ੌਰੀਆ)- ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵਲੋਂ ਕਿਸਾਨਾਂ ਨੂੰ ਖੇਤੀਬਾੜੀ ਦੇ ਆਧੁਨਿਕ ਢੰਗ-ਤਰੀਕਿਆਂ, ਨਵੀਆਂ ਖੋਜਾਂ ਅਤੇ ਡਿਜੀਟਲ ਤਕਨਾਲੋਜੀ ਨਾਲ ਜੋੜਨ ਦੇ ਉਦੇਸ਼ ਨਾਲ ਜ਼ਿਲ੍ਹਾ ਸੰਗਰੂਰ ਦੇ ਸੈਂਕੜੇ ਕਿਸਾਨਾਂ ਦੇ ਇਕ ਵਿਸ਼ੇਸ਼ ਗਰੁੱਪ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਦੋ-ਰੋਜ਼ਾ ਕਿਸਾਨ ਮੇਲੇ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ। ਸੀ.ਆਰ.ਐਮ. ਪ੍ਰੋਜੈਕਟ ਅਧੀਨ ਆਯੋਜਿਤ ਕੀਤੇ ਇਸ ਦੌਰੇ ਦੌਰਾਨ ਕਿਸਾਨਾਂ ਨੇ ਯੂਨੀਵਰਸਿਟੀ ਵਿਖੇ ਚੱਲ ਰਹੇ ਕਿਸਾਨ ਮੇਲੇ ਅਤੇ ਡਿਜੀਟਲ ਖੇਤੀ ਸਟਾਲਾਂ ਦਾ ਦੌਰਾ ਕੀਤਾ ਅਤੇ ਨਵੀਂ ਤਕਨੀਕੀ ਜਾਣਕਾਰੀ ਹਾਸਿਲ ਕੀਤੀ। ਇਸ ਵਿੱਦਿਅਕ ਦੌਰੇ ਦਾ ਆਯੋਜਨ ਡਾ. ਮਨਦੀਪ ਸਿੰਘ, ਇੰਚਾਰਜ, ਪੀ.ਏ.ਯੂ., ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੀ ਯੋਗ ਅਗਵਾਈ ਹੇਠ ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ) ਅਤੇ ਹਰਸ਼ਪੁਨੀਤ ਸਿੰਘ ਵਲੋਂ ਕੀਤਾ ਗਿਆ । ਦੌਰੇ ਦੌਰਾਨ ਕਿਸਾਨਾਂ ਨੇ ਪੀ.ਏ.ਯੂ. ਵਿਖੇ ਵੱਖ-ਵੱਖ ਫ਼ਸਲਾਂ ਦੇ ਖੇਤੀਬਾੜੀ ਖੋਜ ਤਜਰਬੇ ਅਤੇ ਪ੍ਰਦਰਸ਼ਨੀਆਂ, ਬੀਜ ਵਿਕਰੀ ਕੇਂਦਰ ਅਤੇ ਪਰਾਲੀ ਪ੍ਰਬੰਧਨ ਮਸ਼ੀਨਰੀ ਨਾਲ ਸਬੰਧਿਤ ਸਟਾਲਾਂ ਦੇਖੀਆਂ । ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੇ ਉੱਨਤ ਬੀਜਾਂ, ਸੂਖਮ ਸਿੰਚਾਈ ਪ੍ਰਣਾਲੀ ਅਤੇ ਫ਼ਸਲੀ ਵਿਭਿੰਨਤਾ ਅਤੇ ਸਹਾਇਕ ਧੰਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸ ਤੋਂ ਇਲਾਵਾ ਕਿਸਾਨਾਂ ਨੂੰ ਆਟੋ-ਸਟੇਅਰਿੰਗ ਟਰੈਕਟਰ, ਡਰੋਨ ਤਕਨਾਲੋਜੀ, ਅਤੇ ਮਿੱਟੀ ਦੀ ਜਾਂਚ ਲਈ ਵਰਤੀਆਂ ਜਾਣ ਵਾਲੀਆਂ ਆਧੁਨਿਕ ਡਿਜੀਟਲ ਤਕਨੀਕਾਂ ਦੇ ਪ੍ਰਦਰਸ਼ਨੀਆਂ ਵੀ ਦਿਖਾਈਆਂ ਗਈਆਂ । ਕਈ ਕਿਸਾਨਾਂ ਨੇ ਕਣਕ ਦੀ ਨਵੀਂ ਕਿਸਮ ਪੀ.ਬੀ.ਡਬਲਯੂ. 887 ਦੇ ਬੀਜ ਦੇ ਨਾਲ-ਨਾਲ ਹਾੜ੍ਹੀ ਦੀਆਂ ਹੋਰ ਫ਼ਸਲਾਂ ਜਿਵੇਂ ਕਿ ਗੋਭੀ ਸਰੋਂ, ਰਾਇਆ ਸਰੋਂ, ਛੋਲੇ, ਬਰਸੀਮ, ਰਾਈ ਘਾਹ ਆਦਿ ਦੇ ਬੀਜਾਂ ਦੀ ਵੀ ਖ਼ਰੀਦ ਕੀਤੀ । ਕਿਸਾਨਾਂ ਨੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਪਸ਼ੂ ਮੇਲੇ ਤੋਂ ਧਾਤਾਂ ਦਾ ਚੂਰਾ ਅਤੇ ਡੇਅਰੀ ਉਤਪਾਦ ਵੀ ਖ਼ਰੀਦੇ। ਕਿਸਾਨ ਮੇਲੇ ’ਚ ਖੇਤੀ ਜਿਨਸਾਂ ਦੇ ਹੋਏ ਮੁਕਾਬਲਿਆਂ ’ਚ ਸਬਜ਼ੀ ਤੋਰੀ ਦੇ ਹੋਏ ਮੁਕਾਬਲੇ ’ਚ ਪਿੰਡ ਚੰਗਾਲ ਦੇ ਸੁਖਬੀਰ ਸਿੰਘ ਨੂੰ ਪਹਿਲਾ ਸਥਾਨ, ਪਿਆਜ਼ ਦੇ ਹੋਏ ਮੁਕਾਬਲਿਆਂ ’ਚ ਪਿੰਡ ਅੜਕਵਾਸ ਦੇ ਬਲਰਾਜ ਸਿੰਘ ਨੂੰ ਦੂਜਾ ਸਥਾਨ, ਸੰਗਤਪੁਰਾ ਦੇ ਕਰਮਜੀਤ ਸਿੰਘ ਨੂੰ ਡਰੈਗਨ ਫਰੂਟ ਦੇ ਹੋਏ ਮੁਕਾਬਲਿਆਂ ’ਚ ਦੂਜਾ ਸਥਾਨ ਅਤੇ ਸੰਦੌੜ ਦੇ ਕਿਸਾਨ ਤੀਰਥ ਸਿੰਘ ਕਹਿਲ ਨੂੰ ਮਿਰਚ ਦੇ ਹੋਏ ਮੁਕਾਬਲੇ ਵਿੱਚ ਦੂਜਾ ਸਥਾਨ ਮਿਲਿਆ। ਇਹਨਾਂ ਨੂੰ ਪੀ.ਏ.ਯੂ. ਦੇ ਅਧਿਕਾਰੀਆਂ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਨਮੋਲ ਦੀ ਪੰਚਾਇਤ ਨੇ ਧੱਕੇਸ਼ਾਹੀ ਖ਼ਿਲਾਫ਼ ਥਾਣਾ ਚੀਮਾ ਅੱਗੇ ਦਿੱਤਾ ਰੋਸ ਧਰਨਾ ਅਗਲੀ ਖ਼ਬਰ ਚੇਅਰਮੈਨ ਢਿੱਲੋਂ ਅਤੇ ਘੁੱਲੀ ਵਲੋਂ ਧੂਰੀ ਹਲਕੇ ’ਚ ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਕਾਰਡ ਵੰਡਣ ਦੀ ਸ਼ੁਰੂਆਤ
Ad Position 24