22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਾਹਿਤ ਸਭਾ ਸੁਨਾਮ ਦੀ ਸਾਹਿਤਕ ਇਕੱਤਰਤਾ ’ਚ ਨਸ਼ਿਆਂ ਦੀ ਅਲਾਮਤ ਬਾਰੇ ਕੀਤੀ ਚਿੰਤਾ

ਸੁਨਾਮ ਊਧਮ ਸਿੰਘ ਵਾਲਾ, 21 ਸਤੰਬਰ (ਧਾਲੀਵਾਲ, ਭੁੱਲਰ, ਸੱਗੂ)- ਸਾਹਿਤ ਸਭਾ ਸੁਨਾਮ ਦੀ ਸਾਹਿਤਕ ਇਕੱਤਰਤਾ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਵਿਖੇ ਕੀਤੀ ਗਈ। ਕਰਮ ਸਿੰਘ ਜ਼ਖ਼ਮੀ, ਦਲਬਾਰ ਸਿੰਘ ਚੱਠੇ ਸੇਖਵਾਂ ਅਤੇ ਅਵਤਾਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ’ਚ ਹੋਈ ਅੱਜ ਦੀ ਸਭਾ ’ਚ ਰੋਜ਼ਾਨਾ ਪੰਜਾਬ ਅੰਦਰ ਨਸ਼ਿਆਂ ਨਾਲ ਹੋ ਰਹੀਆਂ ਦਰਦਨਾਕ ਘਟਨਾਵਾਂ ਦੀ ਫ਼ਿਕਰਮੰਦੀ ਸਾਂਝੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 22-09-2026
ਸੁਨਾਮ ਊਧਮ ਸਿੰਘ ਵਾਲਾ, 21 ਸਤੰਬਰ (ਧਾਲੀਵਾਲ, ਭੁੱਲਰ, ਸੱਗੂ)- ਸਾਹਿਤ ਸਭਾ ਸੁਨਾਮ ਦੀ ਸਾਹਿਤਕ ਇਕੱਤਰਤਾ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਵਿਖੇ ਕੀਤੀ ਗਈ। ਕਰਮ ਸਿੰਘ ਜ਼ਖ਼ਮੀ, ਦਲਬਾਰ ਸਿੰਘ ਚੱਠੇ ਸੇਖਵਾਂ ਅਤੇ ਅਵਤਾਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ’ਚ ਹੋਈ ਅੱਜ ਦੀ ਸਭਾ ’ਚ ਰੋਜ਼ਾਨਾ ਪੰਜਾਬ ਅੰਦਰ ਨਸ਼ਿਆਂ ਨਾਲ ਹੋ ਰਹੀਆਂ ਦਰਦਨਾਕ ਘਟਨਾਵਾਂ ਦੀ ਫ਼ਿਕਰਮੰਦੀ ਸਾਂਝੀ ਕੀਤੀ ਗਈ। ਸਭਾ ਦੇ ਸਰਪ੍ਰਸਤ ਜਗੀਰ ਸਿੰਘ ਰਤਨ ਨੇ ਕਿਹਾ ਕਿ ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਦੀ ਸਮਾਜ ਤੇ ਸਰਕਾਰ ਦੀ ਸਾਂਝੀ ਜ਼ਿੰਮੇਵਾਰੀ ਹੈ। ਨਸ਼ਿਆਂ ਤੋਂ ਆਪ ਵੀ ਬਚੋ ਤੇ ਹੋਰਾਂ ਨੂੰ ਵੀ ਬਚਾਓ। ਨਸ਼ੇ ਦੀ ਢਾਈ ਇੰਚੀ ਸਰਿੰਜ ਛੇ- ਛੇ ਫੁਟੇ ਨੌਜਵਾਨਾਂ ਨੂੰ ਨਿਗਲ ਰਹੀ ਹੈ। ਮਾਲਵਾ ਲਿਖਾਰੀ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਆਪਣਾ ਸੁਝਾਅ ਦਿੰਦਿਆਂ ਆਖਿਆ ਕਿ ਚਿੱਟੇ ਦੇ ਜਾਨ ਲੇਵਾ ਨਸ਼ੇ ਤੋਂ ਬਚਾਅ ਲਈ ਸਰਕਾਰ ਨੂੰ ਅਫ਼ੀਮ ਅਤੇ ਭੁੱਕੀ ਦੇ ਠੇਕੇ ਖੋਲਣ ਦੀ ਲੋੜ ਹੈ ਪਰ ਨਾਲ ਹੀ ਕਿਹਾ ਕਿ ਕਰੋੜਾਂ ਦਾ ਵਪਾਰ ਕਰਨ ਵਾਲਾ ਨਸ਼ਾ ਮਾਫ਼ੀਆ ਏਨਾ ਪ੍ਰਵਾਭਸ਼ਾਲੀ ਹੋ ਗਿਆ ਹੈ ਕਿ ਉਹ ਇਸ ਨੂੰ ਲਾਗੂ ਨਹੀਂ ਹੋਣ ਦਿੰਦਾ । ਰਚਨਾਵਾਂ ਦੇ ਦੌਰ ’ਚ ਲੇਖਕਾਂ ਵਲੋਂ ਸਮਾਜ ਨੂੰ ਨਸ਼ਿਆਂ ਦੇ ਕੋਹੜ ਬਾਰੇ ਜਾਗਰੂਕ ਕਰਦੀਆਂ ਰਚਨਾਵਾਂ ਨਾਲ ਸਾਂਝ ਪਾਈ ਗਈ। ਗੁਰਮੁਖ ਸਿੰਘ ਦਿਲਬਰ, ਸੁਰਜੀਤ ਸਿੰਘ ਮੌਜੀ, ਹਨੀਫ਼ ਜਖੇਪਲ, ਹਰਦੀਪ ਸਿੰਘ ਕੜੈਲ, ਬੇਅੰਤ ਸਿੰਘ, ਗੁਰਜੰਟ ਸਿੰਘ ਉਗਰਾਹਾਂ, ਪ੍ਰੀਤ ਗੋਰਖਾ, ਅਵਤਾਰ ਸਿੰਘ ਉਗਰਾਹਾਂ, ਗੁਰ ਕਮਲ ਪ੍ਰੀਤ ਸਿੰਘ, ਰਮੇਸ਼ ਕੁਮਾਰ ਐਡਵੋਕੇਟ, ਕਰਮ ਸਿੰਘ ਜ਼ਖ਼ਮੀ, ਦਲਵਾਰ ਸਿੰਘ ਚੱਠੇ ਸੇਖਵਾਂ, ਭੋਲਾ ਸਿੰਘ ਸੰਗਰਾਮੀ, ਜਗੀਰ ਸਿੰਘ ਰਤਨ ਅਤੇ ਹਰਮੇਲ ਸਿੰਘ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ। ਇਸ ਮੌਕੇ ਸਰੋਤਿਆਂ ’ਚ ਪਰਮਜੀਤ ਕੌਰ ਸੰਗਰਾਮੀ, ਕਿਰਨਦੀਪ ਕੌਰ, ਹਰਬੰਸ ਸਿੰਘ ਅਤੇ ਗੁਰਸ਼ਰਨ ਸਿੰਘ ਕੜੈਲ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੈਕਟਰ 17 ਅੰਦਰ ਘੁੰਮਦੇ ਆਵਾਰਗਰਦਾਂ ਨੂੰ ਪੁਲਿਸ ਨੇ ਨੱਥ ਨਾ ਪਾਈ ਤਾਂ ਤਿੱਖਾ ਸੰਘਰਸ਼ ਵਿੱਢਾਂਗੇ– ਬੀਬੀ ਸੈਣੀ ਅਗਲੀ ਖ਼ਬਰ 3 ਅਕਤੂਬਰ ਨੂੰ ਲੱਗੇਗਾ ਮੁਫ਼ਤ ਮੈਡੀਕਲ ਤੇ ਖੂਨਦਾਨ ਕੈਂਪ
Ad Position 24