22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਦਰਜਨਾਂ ਪਰਿਵਾਰ ਬੀ.ਜੇ.ਪੀ. ’ਚ ਹੋਏ ਸ਼ਾਮਿਲ

ਸ਼ੇਰਪੁਰ, 21 ਸਤੰਬਰ (ਦਰਸ਼ਨ ਸਿੰਘ ਖੇੜੀ) - ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਦੀਦਾਰਗੜ੍ਹ ਵਿਖੇ ਭਾਜਪਾ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ‘ਚ ਵਿਸ਼ੇਸ਼ ਤੌਰ ’ਤੇ ਸੀਨੀਅਰ ਭਾਜਪਾ ਆਗੂ ਵਿੱਕੀ ਪਰੋਚਾ ਹਲਕਾ ਮਹਿਲ ਕਲਾਂ ਅਤੇ ਜਸਵੀਰ ਸਿੰਘ ਦੀਦਾਰਗੜ੍ਹ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 22-09-2026
ਸ਼ੇਰਪੁਰ, 21 ਸਤੰਬਰ (ਦਰਸ਼ਨ ਸਿੰਘ ਖੇੜੀ) - ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਦੀਦਾਰਗੜ੍ਹ ਵਿਖੇ ਭਾਜਪਾ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ‘ਚ ਵਿਸ਼ੇਸ਼ ਤੌਰ ’ਤੇ ਸੀਨੀਅਰ ਭਾਜਪਾ ਆਗੂ ਵਿੱਕੀ ਪਰੋਚਾ ਹਲਕਾ ਮਹਿਲ ਕਲਾਂ ਅਤੇ ਜਸਵੀਰ ਸਿੰਘ ਦੀਦਾਰਗੜ੍ਹ ਸ਼ਾਮਿਲ ਹੋਏ। ਇਸ ਮੌਕੇ ਪਿੰਡ ਦੀਦਾਰਗੜ ਦੇ ਦਰਜਨ ਦੇ ਕਰੀਬ ਪਰਿਵਾਰ ਵੱਖ-ਵੱਖ ਰਾਜਨੀਤਕ ਪਾਰਟੀਆਂ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਆਗੂ ਵਿੱਕੀ ਪਰੋਚਾ ਵਲੋਂ ਨਵੇਂ ਸ਼ਾਮਿਲ ਹੋਏ ਸਾਥੀਆਂ ਦਾ ਸਵਾਗਤ ਕਰਦਿਆਂ ਪਾਰਟੀ ’ਚ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ ਗਿਆ। ਵਿੱਕੀ ਪਰੋਚਾ ਨੇ ਕਿਹਾ ਕਿ ਨਸ਼ਾ ਮੁਕਤ ਯਾਤਰਾ ਕਸਬਾ ਸ਼ੇਰਪੁਰ ਵਿਖੇ 24 ਸਤੰਬਰ ਨੂੰ ਦੁਪਹਿਰ 3 ਵਜੇ ਪਹੁੰਚ ਰਹੀ ਹੈ। ਉਨ੍ਹਾਂ ਸਾਰੇ ਸਾਥੀਆਂ ਨੂੰ ਬੇਨਤੀ ਕੀਤੀ ਕਿ ਉਹ ਦੁਪਹਿਰ 3 ਵਜੇ ਅਗਰਵਾਲ ਧਰਮਸ਼ਾਲਾ ਸ਼ੇਰਪੁਰ ਵਿਖੇ ਪਹੁੰਚਣ। ਇਸ ਮੌਕੇ ਜਗਸੀਰ ਸਿੰਘ, ਜਸਵੀਰ ਸਿੰਘ, ਮਿੱਠਾ ਸਿੰਘ, ਬਿੱਕਰ ਸਿੰਘ, ਬੁੱਧ ਸਿੰਘ, ਮੁਕੰਦ ਸਿੰਘ, ਗੁਲਜ਼ਾਰ ਸਿੰਘ, ਗਗਨਦੀਪ ਸਿੰਘ, ਮਲਕੀਤ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਲਾਡੀ ਸਿੰਘ, ਪਵਨ ਕੁਮਾਰ ਆਦਿ ਆਗੂ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਸਿੰਘ ਭੂਮਸੀ ਅਖਿਲ ਭਾਰਤੀ ਕਾਂਗਰਸ ਬ੍ਰਿਗੇਡ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਐਸੋਸੀਏਸ਼ਨ ਨੇ ਐਸ.ਐਮ.ਓ. ਕੋਲ ਰਿਕਾਰਡ ਜਮ੍ਹਾਂ ਕਰਵਾਇਆ
Ad Position 24