ਫੌਗਿੰਗ ਮਸ਼ੀਨਾਂ ਨੂੰ ਡੀ.ਐਸ.ਪੀ. ਨੇ ਵੱਖ-ਵੱਖ ਵਾਰਡਾਂ ਲਈ ਕੀਤਾ ਰਵਾਨਾ
ਅਹਿਮਦਗੜ੍ਹ, 21 ਸਤੰਬਰ (ਰਣਧੀਰ ਸਿੰਘ ਮਹੌਲੀ) - ਮੱਛਰਾਂ ਨਾਲ ਫੈਲਣ ਵਾਲੀਆ ਬਿਮਾਰੀਆਂ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਲਈ ਪਿਛਲੇ ਕਈ ਸਾਲਾਂ ਤੋਂ ਸਾਰੇ ਸ਼ਹਿਰ ’ਚ ਮੁਫ਼ਤ ਫੌਗਿਗ ਸਪਰੇਅ ਦਾ ਕਾਰਜ ਕਰਵਾ ਰਹੀ ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਵਲੋਂ ਇਸ ਸਾਲ ਵੀ ਸ਼ਹਿਰ ’ਚ ਫੌਗਿੰਗ ਮਸ਼ੀਨਾਂ ਰਾਹੀਂ ਛਿੜਕਾਅ ਸ਼ੁਰੂ ਕਰਵਾਉਣ ਦੀ ਸੇਵਾ ਅਰੰਭ ਕਰ ਦਿੱਤੀ ਗਈ। ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਦੇ ਕੀਤੇ ਗਏ ਸਮਾਗਮ ਦੌਰਾਨ ਸਬ ਡਿਵੀਜ਼ਨ ਅਹਿਮਦਗੜ੍ਹ ਦੇ ਡੀ.
ਅਹਿਮਦਗੜ੍ਹ, 21 ਸਤੰਬਰ (ਰਣਧੀਰ ਸਿੰਘ ਮਹੌਲੀ) - ਮੱਛਰਾਂ ਨਾਲ ਫੈਲਣ ਵਾਲੀਆ ਬਿਮਾਰੀਆਂ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਲਈ ਪਿਛਲੇ ਕਈ ਸਾਲਾਂ ਤੋਂ ਸਾਰੇ ਸ਼ਹਿਰ ’ਚ ਮੁਫ਼ਤ ਫੌਗਿਗ ਸਪਰੇਅ ਦਾ ਕਾਰਜ ਕਰਵਾ ਰਹੀ ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਵਲੋਂ ਇਸ ਸਾਲ ਵੀ ਸ਼ਹਿਰ ’ਚ ਫੌਗਿੰਗ ਮਸ਼ੀਨਾਂ ਰਾਹੀਂ ਛਿੜਕਾਅ ਸ਼ੁਰੂ ਕਰਵਾਉਣ ਦੀ ਸੇਵਾ ਅਰੰਭ ਕਰ ਦਿੱਤੀ ਗਈ। ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਦੇ ਕੀਤੇ ਗਏ ਸਮਾਗਮ ਦੌਰਾਨ ਸਬ ਡਿਵੀਜ਼ਨ ਅਹਿਮਦਗੜ੍ਹ ਦੇ ਡੀ.ਐਸ.ਪੀ. ਇੰਦਰਪਾਲ ਸਿੰਘ ਚੌਹਾਨ ਅਤੇ ਥਾਣਾ ਮੁਖੀ ਬਲੌਰ ਸਿੰਘ ਵਲੋਂ ਡੇਂਗੂ ਫੌਗਿੰਗ ਮਸ਼ੀਨਾਂ ਨੂੰ ਪ੍ਰਬੰਧਕਾਂ ਦੀ ਮੌਜੂਦਗੀ ਵਿੱਚ ਵੱਖ-ਵੱਖ ਵਾਰਡਾਂ ਦੇ ਲਈ ਰਵਾਨਾ ਕੀਤਾ ਗਿਆ। ਮੰਡਲ ਪ੍ਰਬੰਧਕ ਆਨੰਦ ਮਿੱਤਲ, ਸੋਨੂ ਰਾਮਾਨੰਦ ਆਦਿ ਨੇ ਦੱਸਿਆ ਕਿ ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਵਲੋਂ ਸ਼ਹਿਰ ਦੇ ਮੁਹੱਲਿਆਂ, ਬਾਜ਼ਾਰਾਂ ਗਲੀਆਂ ਅਤੇ ਸੜਕਾਂ ਤੋਂ ਇਲਾਵਾ, ਨਾਲੀਆਂ, ਖੜੇ ਪਾਣੀ, ਰਿਹਾਇਸ਼ੀ ਏਰੀਏ ਵਿਚਲੇ ਖਾਲੀ ਪਲਾਟਾਂ, ਸਲਮ ਏਰੀਆ ਵਿੱਚ ਛਿੜਕਾਅ ਕਰਵਾਇਆ ਜਾਂਦਾ ਹੈ ਤਾਂ ਕਿ ਇਸ ਡੇਂਗੂ ਦੀ ਬਿਮਾਰੀ ਤੋਂ ਹਰ ਸ਼ਹਿਰ ਵਾਸੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਆਨੰਦ ਮਿੱਤਲ, ਜਗਦੀਸ਼ ਗੋਇਲ , ਜੈ ਗੋਪਾਲ, ਸੋਨੂ ਰਾਮਾਨੰਦ, ਪਵਨ ਗੋਇਲ ਤੇਲ ਵਾਲੇ, ਪ੍ਰਮੋਦ ਮਿੱਤਲ, ਕਾਲਾ ਸਤੀਸ਼, ਸੁਰਿੰਦਰ ਗੋਇਲ, ਅਨਿਲ ਜੈਨ ਪੱਖੋਵਾਲ, ਲੱਕੀ ਗੁਪਤਾ, ਜਤਿੰਦਰ ਭੋਲਾ, ਭਿਵੇਸ਼ ਗਰਗ ਆਦਿ ਮੈਂਬਰ ਮੌਜੂਦ ਸਨ।