21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਮਲੇਰਕੋਟਲਾ ਦੇ ਵੱਖ-ਵੱਖ ਕੇਂਦਰਾਂ ’ਚ ਨਵ- ਭਾਰਤ ਸਾਖਰਤਾ ਯੋਜਨਾ ਅਧੀਨ ਮੁਲਾਂਕਣ ਟੈਸਟ ਹੋਇਆ

ਮਲੇਰਕੋਟਲਾ, 21 ਸਤੰਬਰ (ਮੁਹੰਮਦ ਹਨੀਫ ਥਿੰਦ, ਪਾਰਸ ਜੈਨ, ਸਰੌਦ)- ਨਵ ਭਾਰਤ ਸਾਖਰਤਾ ਪ੍ਰੋਗਰਾਮ 2022-27 (ਸਿੱਖਿਆ ਮੰਤਰਾਲੇ ਭਾਰਤ ਸਰਕਾਰ) ਉੱਲਾਸ ਅਧੀਨ ਅੱਜ ਜ਼ਿਲ੍ਹਾ ਮਲੇਰਕੋਟਲਾ ਅਤੇ ਅਹਿਮਦਗੜ੍ਹ ਦੇ ਸਾਰੇ ਬਲਾਕਾਂ ਦੇ ਪਿੰਡਾਂ ਅਤੇ ਸ਼ਹਿਰ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 292 ਸੈਂਟਰਾਂ ਵਿਚ ਪੇਪਰ ਲਿਆ ਗਿਆ। ਜਿਸ ਵਿਚ 35 ਸਾਲ ਤੋਂ ਵੱਧ ਉਮਰ ਦੇ ਗ਼ੈਰ ਸਾਖਰ ਵਿਅਕਤੀਆਂ ਨੂੰ ਬੁਨਿਆਦੀ ਸਾਖਰਤਾ ਪ੍ਰਦਾਨ ਕਰਨ ਤੋਂ ਬਾਅਦ ਇਸ ਮੁਲਾਂਕਣ ਟੈਸਟ ਦਾ ਆਯੋਜਨ ਬਹੁਤ ਸਫਲਤਾ ਪੂਰਵਕ ਹੋਇਆ।

Ad Position 21
No active advertisement
ਸਰਕਾਰੀ ਹਾਈ ਸਕੂਲ ਜਮਾਲਪੁਰਾ ਵਿਖੇ ਅਧਿਆਪਕ ਡਾਕਟਰ ਸਲੀਮ ਜ਼ੁਬੈਰੀ ਦੀ ਹਾਜ਼ਰੀ ‘ਚ ਪੇਪਰ ਦਿੰਦੇ ਹੋਏ ਪ੍ਰੀਖਿਆਰਥੀ। ਤਸਵੀਰ : ਮੁਹੰਮਦ ਹਨੀਫ ਥਿੰਦ 22-09-2026
ਮਲੇਰਕੋਟਲਾ, 21 ਸਤੰਬਰ (ਮੁਹੰਮਦ ਹਨੀਫ ਥਿੰਦ, ਪਾਰਸ ਜੈਨ, ਸਰੌਦ)- ਨਵ ਭਾਰਤ ਸਾਖਰਤਾ ਪ੍ਰੋਗਰਾਮ 2022-27 (ਸਿੱਖਿਆ ਮੰਤਰਾਲੇ ਭਾਰਤ ਸਰਕਾਰ) ਉੱਲਾਸ ਅਧੀਨ ਅੱਜ ਜ਼ਿਲ੍ਹਾ ਮਲੇਰਕੋਟਲਾ ਅਤੇ ਅਹਿਮਦਗੜ੍ਹ ਦੇ ਸਾਰੇ ਬਲਾਕਾਂ ਦੇ ਪਿੰਡਾਂ ਅਤੇ ਸ਼ਹਿਰ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 292 ਸੈਂਟਰਾਂ ਵਿਚ ਪੇਪਰ ਲਿਆ ਗਿਆ। ਜਿਸ ਵਿਚ 35 ਸਾਲ ਤੋਂ ਵੱਧ ਉਮਰ ਦੇ ਗ਼ੈਰ ਸਾਖਰ ਵਿਅਕਤੀਆਂ ਨੂੰ ਬੁਨਿਆਦੀ ਸਾਖਰਤਾ ਪ੍ਰਦਾਨ ਕਰਨ ਤੋਂ ਬਾਅਦ ਇਸ ਮੁਲਾਂਕਣ ਟੈਸਟ ਦਾ ਆਯੋਜਨ ਬਹੁਤ ਸਫਲਤਾ ਪੂਰਵਕ ਹੋਇਆ। ਜਿਸ ਵਿਚ ਹਜ਼ਾਰਾਂ ਪ੍ਰੀਖਿਆਰਥੀਆਂ ਨੇ ਪੇਪਰ ਦਿੱਤਾ। ਐਨ.ਆਈ.ਐਲ.ਪੀ. ਦੇ ਇਸ ਪ੍ਰੋਗਰਾਮ ਦਾ ਉਦੇਸ਼ ਸਮੁੱਚੇ ਭਾਰਤ ਦੇ ਲੋਕਾਂ ਨੂੰ ਸਿੱਖਿਅਤ ਕਰਨਾ ਅਤੇ ਦੇਸ਼ ਦੇ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨਾ ਹੈ। ਗ਼ੈਰ ਸਿੱਖਿਅਤ ਵਿਅਕਤੀਆਂ ਨੂੰ ਸਾਖਰ ਕਰਨ ਦਾ ਇਹ ਪ੍ਰੋਗਰਾਮ ਪੰਜਾਬ ਵਿਚ ਵੀ ਪਿਛਲੇ ਕਈ ਸਾਲਾਂ ਤੋਂ ਵੋਲੰਟਰਲੀ ਚਲਾਇਆ ਜਾ ਰਿਹਾ ਹੈ। ਜ਼ਿਲ੍ਹਾ ਮਲੇਰਕੋਟਲਾ ਵਿਚ ਐਨ.ਆਈ.ਐਲ.ਪੀ. ਦੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪ੍ਰਿੰਸੀਪਲ ਨੀਲਮ ਰਾਣੀ ਜ਼ਿਲ੍ਹਾ ਨੋਡਲ ਅਫ਼ਸਰ, ਮੁਹੰਮਦ ਅਖ਼ਲਾਕ ਜ਼ਿਲ੍ਹਾ ਕੋਆਰਡੀਨੇਟਰ, ਹਰਕੀਰਤ ਅਤੇ ਪ੍ਰਭਜੋਤ ਸਿੰਘ (ਰੀਸੋਰਸ ਪਰਸਨ) ਹੋਰਾਂ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਹੈੱਡ ਮਾਸਟਰ ਮੁਹੰਮਦ ਸ਼ਕੀਲ ਅਤੇ ਡਾ. ਸਲੀਮ ਜ਼ੁਬੈਰੀ ਨੋਡਲ ਅਧਿਆਪਕ ਨੇ ਸਰਕਰੀ ਹਾਈ ਸਕੂਲ ਜਮਾਲਪੁਰਾ ਵਿਚ ਵੱਧ ਤੋਂ ਵੱਧ ਗ਼ੈਰ ਸਾਖਰ ਵਿਅਕਤੀਆਂ ਨੂੰ ਇਹ ਪੇਪਰ ਦੇਣ ਲਈ ਪ੍ਰੇਰਿਤ ਕੀਤਾ। ਉਪਰੋਕਤ ਜਾਣਕਾਰੀ ਦਿੰਦਿਆਂ ਡਾਕਟਰ ਸਲੀਮ ਜ਼ੁਬੇੈਰੀ ਨੇ ਦੱਸਿਆ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵਲੋਂ ਸ਼ੁਰੂ ਕੀਤੀ ਗਈ ਇਕ ਕੇਂਦਰੀ ਯੋਜਨਾ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਦੇਸ਼ ਵਿਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਨ੍ਹਾਂ ਬਾਲਗਾਂ ਨੂੰ ਸਾਖਰ (ਪੜ੍ਹੇ-ਲਿਖੇ) ਅਤੇ ਆਤਮ-ਨਿਰਭਰ ਬਣਾਉਣਾ ਹੈ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਵਲੋਂ ਨਾਰੀਕੇ ਸਿਹਤ ਕੇਂਦਰ ਨੂੰ 50 ਹਜ਼ਾਰ ਰੁਪਏ ਦੀਆਂ ਦਵਾਈਆਂ ਦਾਨ ਅਗਲੀ ਖ਼ਬਰ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24