ਹੁਣ ਟ੍ਰੈਫਿਕ ਚਲਾਨ ਦੀ ਅਣਦੇਖੀ ਪਵੇਗੀ ਮਹਿੰਗੀ
ਚਲਾਨ ਨਾ ਭਰਨ ’ਤੇ ਵਾਹਨ ਹੋਵੇਗਾ ਕਾਲ਼ੀ ਸੂਚੀ ’ਚ ਸ਼ਾਮਿਲ
ਸੰਗਰੂਰ, 22 ਸਤੰਬਰ (ਸੁਖਵਿੰਦਰ ਸਿੰਘ ਫੁੱਲ) – ਜ਼ਿਲ੍ਹਾ ਪੁਲਿਸ ਪਾਸ 31 ਪੀ. ਓ.
ਸੰਗਰੂਰ, 22 ਸਤੰਬਰ (ਸੁਖਵਿੰਦਰ ਸਿੰਘ ਫੁੱਲ) – ਜ਼ਿਲ੍ਹਾ ਪੁਲਿਸ ਪਾਸ 31 ਪੀ.ਓ.ਐਸ. ਮਸ਼ੀਨਾਂ ਆ ਗਈਆਂ ਹਨ ਜਿਸ ਨਾਲ਼ ਆਵਾਜਾਈ ਦੇ ਨਿਯਮ ਤੋੜਨ ਵਾਲ਼ਿਆਂ ਵਿਰੁੱਧ ਤੇਜ਼ੀ ਨਾਲ਼ ਕਾਰਵਾਈ ਹੋ ਸਕੇਗੀ। ਜ਼ਿਲ੍ਹਾ ਟ੍ਰੈਫਿਕ ਇੰਚਾਰਜ ਥਾਣੇਦਾਰ ਪਵਨ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਰਾਹੀਂ ਚਲਦੇ ਵਾਹਨਾਂ ਦੀਆਂ ਤਸਵੀਰਾਂ ਖਿੱਚ ਲਈਆਂ ਜਾਂਦੀਆਂ ਹਨ ਅਤੇ ਪਤਾ ਲਗਾਇਆ ਜਾਂਦਾ ਹੈ ਕਿ ਉਸ ਵਾਹਨ ਨੇ ਕਿਹੜੀ ਉਲੰਘਣਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਥਾਣਾ ਮੁਖੀਆਂ , ਚੌਕੀ ਇੰਚਾਰਜਾਂ. ਅਤੇ ਟ੍ਰੈਫਿਕ ਅਧਿਕਾਰੀਆਂ ਨੂੰ ਇਹ ਮਸ਼ੀਨਾਂ ਦੇ ਦਿੱਤੀਆਂ ਗਈਆਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਦਾ ਫਾਇਦਾ ਇਹ ਵੀ ਹੈ ਕਿ ਉਲੰਘਣਾ ਕਰਨ ਵਾਲ਼ਾ ਵਿਅਕਤੀ ਕੋਈ ਸਿਫਾਰਸ਼ ਨਹੀਂ ਕਰਵਾ ਸਕੇਗਾ। ਉਸ ਵਲੋਂ ਕੀਤੀ ਗਈ ਉਲੰਘਣਾ ਪ੍ਰਤੀ ਚਲਾਨ ਉਸ ਦੇ ਮੁਬਾਇਲ ਫੋਨ ਉੱਤੇ ਪਹੁੰਚ ਜਾਵੇਗਾ। ਇਸ ਚਲਾਨ ਦੀ ਅਣਦੇਖੀ ਕਰਨ ਵਾਲ਼ੇ ਵਾਹਨ ਨੂੰ ਕਾਲ਼ੀ ਸੂਚੀ ਵਿੱਚ ਪਾ ਦਿੱਤਾ ਜਾਵੇਗਾ ਸ੍ਰੀ ਪਵਨ ਕੁਮਾਰ ਨੇ ਦੱਸਿਆ ਹੈ ਕਿ ਇਨ੍ਹਾਂ ਮਸ਼ੀਨਾਂ ਸਦਕਾ ਹੁਣ ਤੱਕ 53,997 ਚਲਾਨ ਕੀਤੇ ਜਾ ਚੁੱਕੇ ਹਨ।