23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਕਿਸਾਨ ਯੂਨੀਅਨ ਦੀ 15 ਮੈਂਬਰੀ ਇਕਾਈ ਚੁਣੀ

ਦਿੜ੍ਹਬਾ ਮੰਡੀ, 22 ਸਤੰਬਰ (ਜਸਵੀਰ ਸਿੰਘ ਔਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਵਲੋਂ ਪਿੰਡ ਬਗਰੋਲ ਵਿਖੇ ਨਵੀਂ ਪਿੰਡ ਇਕਾਈ ਦੀ ਚੋਣ ਕਰਵਾਈ ਗਈ। ਇਹ ਚੋਣ ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਜਸਵੰਤ ਸਿੰਘ ਸਮੂਰਾ ਦੀ ਅਗਵਾਈ ਹੇਠ ਹੋਈ।

Ad Position 21
No active advertisement
ਅਜੀਤ ਡੈਸਕ 23-09-2026
ਦਿੜ੍ਹਬਾ ਮੰਡੀ, 22 ਸਤੰਬਰ (ਜਸਵੀਰ ਸਿੰਘ ਔਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਵਲੋਂ ਪਿੰਡ ਬਗਰੋਲ ਵਿਖੇ ਨਵੀਂ ਪਿੰਡ ਇਕਾਈ ਦੀ ਚੋਣ ਕਰਵਾਈ ਗਈ। ਇਹ ਚੋਣ ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਜਸਵੰਤ ਸਿੰਘ ਸਮੂਰਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਅਮਨਦੀਪ ਸਿੰਘ ਮਹਿਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੈਂਡ ਪੁਲਿੰਗ ਪਾਲਿਸੀ ਤਹਿਤ ਲੋਕਾਂ ਦੀਆਂ ਜ਼ਮੀਨਾਂ ਐਕੁਆਇਰ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ 15 ਮੈਂਬਰੀ ਕਮੇਟੀ ਦੀ ਚੋਣ ਕੀਤੀ। ਗਿਆਨ ਸਿੰਘ ਨੂੰ ਪ੍ਰਧਾਨ, ਬਹਾਦਰ ਸਿੰਘ ਨੂੰ ਜਨਰਲ ਸਕੱਤਰ, ਗਮਦੂਰ ਸਿੰਘ ਨੂੰ ਮੀਤ ਪ੍ਰਧਾਨ, ਬੱਬੂ ਸਿੰਘ ਨੂੰ ਖ਼ਜ਼ਾਨਚੀ, ਰਮਨਦੀਪ ਸਿੰਘ ਨੂੰ ਪ੍ਰੈੱਸ ਸਕੱਤਰ, ਲਾਭ ਸਿੰਘ ਨੂੰ ਸੰਗਠਨ ਸਕੱਤਰ ਅਤੇ ਸਿਮਰਨ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ। ਇਸ ਮੌਕੇ ਬਲਾਕ ਖ਼ਜ਼ਾਨਚੀ ਜਗਦੀਪ ਸਿੰਘ ਮਹਿਲਾਂ, ਮਿਸ਼ਰਾ ਸਿੰਘ ਨਿਹਾਰਗੜ੍ਹ, ਹਰਬੰਸ ਸਿੰਘ ਦਿੜ੍ਹਬਾ, ਜੋਗਿੰਦਰ ਸਿੰਘ ਖੇੜੀਨਾਗਾ ਅਤੇ ਗੁਰਸੇਵਕ ਸਿੰਘ ਮਹਿਲਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੱਡੀ ਗਿਣਤੀ ’ਚ ਨੌਜਵਾਨਾਂ ਵਲੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਮੂਲੀਅਤ ਅਗਲੀ ਖ਼ਬਰ 25 ਪਰਿਵਾਰ ‘ਆਪ’ ’ਚ ਸ਼ਾਮਿਲ
Ad Position 24