ਸੰਗਰੂਰ ਦੇ ਨਿਸ਼ਾਨੇਬਾਜ਼ਾਂ ਨੇ ਨਕਦ ਇਨਾਮਾਂ ਦੇ ਨਾਲ-ਨਾਲ ਮੈਡਲਾਂ ਦੀ ਲਾਈ ਝੜੀ
ਸੰਗਰੂਰ, 22 ਸਤੰਬਰ (ਧੀਰਜ ਪਸ਼ੌਰੀਆ) - ਫਰੀਦਕੋਟ ਵਿਖੇ ਅਯੋਜਿਤ ਤੀਜਾ ਸਰਦਾਰ ਚੜਤ ਸਿੰਘ ਨਿਸ਼ਾਨੇਬਾਜ਼ ਕੈਂਪ ’ਚ ਸੰਗਰੂਰ ਦੇ ਨਿਸ਼ਾਨੇਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਕਦ ਇਨਾਮਾਂ ਦੇ ਨਾਲ ਨਾਲ ਸੋਨੇ ਚਾਂਦੀ ਦੇ ਮੈਡਲਾਂ ਦੀ ਝੜੀ ਲਾਈ ਹੈ । ਓਲੰਪੀਆ ਸ਼ੂਟਿੰਗ ਅਕੈਡਮੀ ਸੰਗਰੂਰ ਦੇ ਨਿਸ਼ਾਨੇਬਾਜ਼ਾਂ ਕੰਚਨਪ੍ਰੀਤ ਕੌਰ ਧੀਮਾਨ ਨੇ 11000 ਰੁਪਏ ਨਕਦ ਇਨਾਮ ਦੇ ਨਾਲ ਨਾਲ ਸੋਨੇ ਅਤੇ ਤਾਂਬੇ ਦਾ ਤਗਮਾ ਹਾਸਲ ਕੀਤਾ ਹੈ।
ਸੰਗਰੂਰ, 22 ਸਤੰਬਰ (ਧੀਰਜ ਪਸ਼ੌਰੀਆ) - ਫਰੀਦਕੋਟ ਵਿਖੇ ਅਯੋਜਿਤ ਤੀਜਾ ਸਰਦਾਰ ਚੜਤ ਸਿੰਘ ਨਿਸ਼ਾਨੇਬਾਜ਼ ਕੈਂਪ ’ਚ ਸੰਗਰੂਰ ਦੇ ਨਿਸ਼ਾਨੇਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਕਦ ਇਨਾਮਾਂ ਦੇ ਨਾਲ ਨਾਲ ਸੋਨੇ ਚਾਂਦੀ ਦੇ ਮੈਡਲਾਂ ਦੀ ਝੜੀ ਲਾਈ ਹੈ । ਓਲੰਪੀਆ ਸ਼ੂਟਿੰਗ ਅਕੈਡਮੀ ਸੰਗਰੂਰ ਦੇ ਨਿਸ਼ਾਨੇਬਾਜ਼ਾਂ ਕੰਚਨਪ੍ਰੀਤ ਕੌਰ ਧੀਮਾਨ ਨੇ 11000 ਰੁਪਏ ਨਕਦ ਇਨਾਮ ਦੇ ਨਾਲ ਨਾਲ ਸੋਨੇ ਅਤੇ ਤਾਂਬੇ ਦਾ ਤਗਮਾ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸਮਰੀਤ ਕੌਰ ਅਤੇ ਸੁਖਪ੍ਰੀਤ ਕੌਰ ਨੇ ਸੋਹਣੇ ਅਤੇ ਚਾਂਦੀ ਦਾ ਤਗਮਾ ਪ੍ਰਾਪਤ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਛੋਟੇ ਬੱਚਿਆਂ ਦੇ ਵਰਗ ’ਚ ਗੁਰਮਿਹਰ ਕੌਰ ਨੇ 2100 ਰੁਪਏ ਨਕਦ ਇਨਾਮ ਅਤੇ ਹਰਸਿਫਤ ਕੌਰ ਨੇ 1100 ਰੁਪਏ ਦਾ ਨਕਦ ਇਨਾਮ ਹਾਸਲ ਕੀਤਾ ਹੈ। ਸ਼ੂਟਿੰਗ ਰੇਂਜ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਬੱਗਾ ਨੇ ਨਿਸ਼ਾਨੇਬਾਜਾਂ ਦੀਆਂ ਇਹਨਾਂ ਪ੍ਰਾਪਤੀਆਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।