22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਜ਼ਿਲ੍ਹਾ ਸੰਗਰੂਰ ’ਚ ਇਸ ਵਾਰ 42600 ਹੈਕਟੇਅਰ ਰਕਬਾ ਬਾਸਮਤੀ ਦੀ ਕਾਸ਼ਤ ਹੇਠ

ਸੰਗਰੂਰ, 22 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ’ਚ ਬਾਸਮਤੀ ਦੀ ਕਾਸ਼ਤ ਹੇਠ ਰਕਬਾ ਲਗਾਤਾਰ ਵਧ ਰਿਹਾ ਹੈ, ਜੋ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਇੱਕ ਵਧੀਆ ਵਰਤਾਰਾ ਹੈ। ਖੇਤੀਬਾੜੀ ਅਫ਼ਸਰ ਡਾ.

Ad Position 21
No active advertisement
ਅਜੀਤ ਡੈਸਕ 23-09-2026
ਸੰਗਰੂਰ, 22 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ’ਚ ਬਾਸਮਤੀ ਦੀ ਕਾਸ਼ਤ ਹੇਠ ਰਕਬਾ ਲਗਾਤਾਰ ਵਧ ਰਿਹਾ ਹੈ, ਜੋ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਇੱਕ ਵਧੀਆ ਵਰਤਾਰਾ ਹੈ। ਖੇਤੀਬਾੜੀ ਅਫ਼ਸਰ ਡਾ. ਇੰਦਰਜੀਤ ਸਿੰਘ ਭੱਟੀ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਪਿਛਲੇ ਸਾਲ ਦੇ 42000 ਹੈਕਟੇਅਰ ਰਕਬੇ ਦੇ ਮੁਕਾਬਲੇ 42600 ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਹੋਈ ਹੈ। ਉਨ੍ਹਾਂ ਦੱਸਿਆ ਕਿ ਵੈਸੇ ਤਾਂ ਜ਼ਿਲ੍ਹੇ ਵਿੱਚ ਬਾਸਮਤੀ ਦੀਆਂ ਲਗਭਗ ਸਾਰੀਆਂ ਹੀ ਕਿਸਮਾਂ ਦੀ ਕਾਸ਼ਤ ਹੋਈ ਹੈ ਪਰ ਮੁੱਖ ਤੌਰ ’ਤੇ 1509 ਅਤੇ 1692 ਅਗੇਤੀਆਂ ਕਿਸਮਾਂ ਤੋਂ ਇਲਾਵਾ 1121 ਅਤੇ 1401 ਪਿਛੇਤੀਆਂ ਕਿਸਮਾਂ ਦੀ ਕਾਸ਼ਤ ਹੋਈ ਹੈ। ਇਹਨਾਂ ਦਾ ਔਸਤਨ ਝਾੜ 18 ਤੋਂ 20 ਕੁਇੰਟਲ ਤੱਕ ਰਹਿੰਦਾ ਹੈ। ਬਾਸਮਤੀ ਦੀਆਂ ਵੱਖ ਵੱਖ ਕਿਸਮਾਂ ਦੇ ਪੱਕਣ ਵਿੱਚ ਘੱਟ ਸਮਾਂ ਲੈਣ ਕਾਰਨ ਇਹਨਾਂ ਦੀ ਕਾਸ਼ਤ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ। ਇਸ ਵਾਰ ਝਾੜ ਵੀ ਵਧੀਆ ਤੇ ਭਾਅ ਵੀ ਵਧੀਆ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸੈਕਟਰੀ ਨਰਿੰਦਰ ਪਾਲ, ਸੁਪਰਡੈਂਟ ਗੁਰਜੀਤ ਸਿੰਘ ਲੱਡੀ, ਮੰਡੀ ਸੁਪਰਵਾਈਜ਼ਰ ਹਰਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਬਘੇਲ ਸਿੰਘ ਨੇ ਦੱਸਿਆ ਕਿ ਇਸ ਵਾਰ ਬਾਸਮਤੀ ਦਾ ਝਾੜ ਵੀ ਵਧੀਆ ਹੈ ਅਤੇ ਮੰਡੀ ਵਿੱਚ ਭਾਅ ਵੀ ਵਧੀਆ ਮਿਲ ਰਿਹਾ ਹੈ। ਅਨਾਜ ਮੰਡੀ ਸੰਗਰੂਰ ਵਿੱਚ ਇਸ ਵਾਰ ਬਾਸਮਤੀ ਦਾ ਭਾਅ 4265 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਚੁੱਕਾ ਹੈ। ਇਸ ਦੀ ਪੁਸ਼ਟੀ ਕਰਦਿਆਂ ਹੋਇਆ ਅਨਾਜ ਮੰਡੀ ਸੰਗਰੂਰ ਵਿੱਚ ਬਾਸਮਤੀ ਵੇਚਣ ਲਈ ਲੈ ਕੇ ਆਏ ਪਿੰਡ ਗੱਗੜਪੁਰ ਦੇ ਕਿਸਾਨ ਯਾਦਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਬਾਸਮਤੀ ਦਾ ਝਾੜ 20 ਤੋਂ 25 ਕੁਇੰਟਲ ਪ੍ਰਤੀ ਏਕੜ ਨਿਕਲ ਰਿਹਾ ਹੈ। ਝਾੜ ਵਧੀਆ ਹੋਣ ਅਤੇ ਭਾਅ ਵੀ ਵਧੀਆ ਮਿਲਣ ਨਾਲ ਆਸ ਹੈ ਕਿ ਬਾਸਮਤੀ ਤੋਂ ਆਮਦਨ ਇਸ ਵਾਰ ਝੋਨੇ ਤੋਂ ਅੱਗੇ ਲੰਘੇਗੀ। ਮੰਡੀ ਵਿੱਚ ਲਗਾਤਾਰ ਬਾਸਮਤੀ ਦੀ ਆਮਦ ਵਧਣ ਦੀ ਪੁਸ਼ਟੀ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੀਸ਼ਨ ਕੁਮਾਰ ਤੁੰਗਾ,ਕੇਵਲ ਗੁਪਤਾ, ਵਿਜੇ ਜੈਨ, ਕਮਲ ਨਰੇਸ਼ ਮਿੱਤਲ, ਹਰਿੰਦਰ ਬਾਵਾ, ਮਨੋਜ ਗਰਗ, ਪ੍ਰਦੀਪ ਸਿੰਗਲਾ, ਨਰੇਸ਼ ਵਿੱਕੀ, ਅਮਨ ਪੂਨੀਆਂ, ਨਰਿੰਦਰ ਨਿੰਦੀ, ਕੁਲਦੀਪ ਤਿਵਾੜੀ, ਜਤਿੰਦਰ ਸਿੰਘ ਗਰੇਵਾਲ,, ਕੇਸ਼ਵ ਸਿੰਗਲਾ, ਚਰਨਜੀਤ ਸ਼ਰਮਾ, ਦਰਸ਼ਨ ਕੁਮਾਰ ਤੁੰਗਾ,, ਦਲਵੀਰ ਔਲਖ, ਹਰਦੀਪ ਸ਼ਰਮਾ ਤੋਂ ਇਲਾਵਾ ਅਕਾਊਂਟੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਤਿਵਾੜੀ, ਸੁਰਜੀਤ ਭੁੱਲਰ, ਬਲਜੀਤ ਕਾਂਝਲਾ,ਗੋਗੀ ਉਭਾਵਾਲ, ਵਕੀਲ ਮਛਾਲ, ਵਰੁਨ ਬੰਟੀ ਦਾ ਕਹਿਣਾ ਹੈ ਕਿ ਅਨਾਜ ਮੰਡੀ ਵਿੱਚ ਬਾਸਮਤੀ ਅਤੇ ਝੋਨਾ ਲੈ ਕੇ ਆਉਣ ਵਾਲੇ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਨਹਿਰੀ ਪਾਣੀ ਦੀ ਵਰਤੋਂ ਵਧਣ ਨਾਲ ਕਿਸਾਨਾਂ ਦੀ ਖੇਤੀ ਮੋਟਰਾਂ ’ਤੇ ਨਿਰਭਰਤਾ ਘਟਣ ਲੱਗੀ ਟਿਊਬਵੈੱਲ ਬੋਰਾਂ ਦੇ ਡੂੰਘੇ ਕਰਨ... ਅਗਲੀ ਖ਼ਬਰ ਮੁਫ਼ਤ ਵਪਾਰ ਸਮਝੌਤਾ ਤਿੰਨ ਕਾਲੇ ਕਾਨੂੰਨਾਂ ਤੋਂ ਵੀ ਵੱਧ ਘਾਤਕ: ਜੋਗਿੰਦਰ ਸਿੰਘ ਉਗਰਾਹਾਂ 5 ਅਕਤੂਬਰ ਤੋਂ ਮੁੜ ਮੋਰਚੇ ਲ...
Ad Position 24