24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਖਨੌਰੀ ਇਲਾਕੇ ’ਚ ਪਹਿਲਾ ਟੀ-10 ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਵੇਗਾ

ਖਨੌਰੀ, 23 ਸਤੰਬਰ (ਬਲਵਿੰਦਰ ਸਿੰਘ ਥਿੰਦ)- ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਅਤੇ ਗੌਰਵ ਗੋਇਲ ਦੀ ਅਗਵਾਈ ਹੇਠ ਖਨੌਰੀ ਇਲਾਕੇ ’ਚ ਪਹਿਲਾ ਟੀ-10 ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ 24, 25, 26 ਅਤੇ 27 ਸਤੰਬਰ 2026 ਨੂੰ ਖੇਡ ਸਟੇਡੀਅਮ, ਪਿੰਡ ਬੌਪੁਰ ਵਿਖੇ ਹੋਵੇਗਾ ।

Ad Position 21
No active advertisement
ਅਜੀਤ ਡੈਸਕ 24-09-2026
ਖਨੌਰੀ, 23 ਸਤੰਬਰ (ਬਲਵਿੰਦਰ ਸਿੰਘ ਥਿੰਦ)- ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਅਤੇ ਗੌਰਵ ਗੋਇਲ ਦੀ ਅਗਵਾਈ ਹੇਠ ਖਨੌਰੀ ਇਲਾਕੇ ’ਚ ਪਹਿਲਾ ਟੀ-10 ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ 24, 25, 26 ਅਤੇ 27 ਸਤੰਬਰ 2026 ਨੂੰ ਖੇਡ ਸਟੇਡੀਅਮ, ਪਿੰਡ ਬੌਪੁਰ ਵਿਖੇ ਹੋਵੇਗਾ । ਇਸ ਸੰਬੰਧ ’ਚ ‘ਆਪ’ ਦੇ ਬਲਾਕ ਪ੍ਰਧਾਨ ਵਿਸ਼ਾਲ ਕਾਂਸਲ ਅਤੇ ਅਗਰਵਾਲ ਭਲਾਈ ਬੋਰਡ ਦੇ ਸੂਬਾ ਮੈਂਬਰ ਸੰਜੇ ਸਿੰਗਲਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕ੍ਰਿਕਟ ਟੂਰਨਾਮੈਂਟ ਅੰਡਰ-30 ਵਰਗ ਦੇ ਨੌਜਵਾਨ ਖਿਡਾਰੀਆਂ ਲਈ ਹੋਵੇਗਾ । ਜਿਸ ’ਚ ਖਨੌਰੀ ਇਲਾਕੇ ਦੇ ਸਾਰੇ ਪਿੰਡਾਂ ਦੀ ਇੱਕ ਇੱਕ ਟੀਮ ਅਤੇ ਖਨੌਰੀ ਸ਼ਹਿਰ ਦੀਆਂ ਪੰਜ ਟੀਮਾਂ ਹਿੱਸਾ ਲੈਣਗੀਆਂ। ਪ੍ਰਬੰਧਕਾਂ ਵਲੋਂ ਟੂਰਨਾਮੈਂਟ ’ਚ ਭਾਗ ਲੈਣ ਵਾਲੀਆਂ ਟੀਮਾਂ ਲਈ ਕੋਈ ਐਂਟਰੀ ਫ਼ੀਸ ਨਹੀਂ ਰੱਖੀ ਗਈ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਅਤੇ ਕੱਪ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 21,000 ਰੁਪਏ ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 11,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਟੂਰਨਾਮੈਂਟ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਅਤੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਵਿਸ਼ੇਸ਼ ਕਿੱਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਟੂਰਨਾਮੈਂਟ ਦੌਰਾਨ ਸਾਰੇ ਮੁਕਾਬਲੇ 10 ਓਵਰਾਂ ਦੇ ਹੋਣਗੇ। ਇਸ ਟੂਰਨਾਮੈਂਟ ’ਚ ਕੈਬਨਿਟ ਮੰਤਰੀ ਪੰਜਾਬ ਬਰਿੰਦਰ ਕੁਮਾਰ ਗੋਇਲ ਅਤੇ ਗੌਰਵ ਗੋਇਲ ਵਲੋਂ ਹਲਕਾ ਲਹਿਰਾ ’ਚ ਨੌਜਵਾਨਾਂ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਇਲਾਕਾ ਨਿਵਾਸੀਆਂ ਵਲੋਂ ਵੱਡੇ ਪੱਧਰ ’ਤੇ ਸ਼ਲਾਘਾ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਮਿਲ ਰਿਹਾ ਭਰਪੂਰ ਹੁੰਗਾਰਾ- ਝੂੰਦਾਂ ਅਗਲੀ ਖ਼ਬਰ ਐਡਵੋਕੇਟ ਮੰਡੇਰ ਡੀ.ਬੀ.ਏ. ਸੰਗਰੂਰ ਦੀ ਕਾਰਜਜਕਾਰੀ ਮੈਂਬਰ ਚੁਣੀ
Ad Position 24