24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਅੱਜ ਪਹੁੰਚੇਗੀ ਸੰਗਰੂਰ ਕਪਿਲ ਮਿਸ਼ਰਾ, ਬਿੱਟੂ ਅਤੇ ਬਰਾੜ ਸਮੇਤ ਵੱਡੀ ਗਿਣਤੀ ’ਚ ਆਗੂ ਹੋਣਗੇ ਸ਼ਾਮਿਲ– ਜਿੰਦਲ

ਸੰਗਰੂਰ, 24 ਸਤੰਬਰ (ਦਮਨਜੀਤ ਸਿੰਘ)- ਭਾਜਪਾ ਵਲੋਂ ਪੰਜਾਬ ਅੰਦਰ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ 25 ਸਤੰਬਰ ਨੂੰ ਸੰਗਰੂਰ ਪਹੁੰਚੇਗੀ । ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਸਤੰਬਰ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਸਵੇਰ ਸਮੇਂ ਝਲੂਰ ਧਾਮ ਤੋਂ ਸ਼ੁਰੂ ਹੋ ਕੇ ਅਨਾਜ ਮੰਡੀ ਕੱਟੂ ਬਾਲੀਆਂ ਤੋਂ ਹੁੰਦੀ ਹੋਈ ਸੁਲਤਾਨਪੁਰ ਉਪਰੰਤ ਧੂਰੀ ਸ਼ਹਿਰ ਪਹੁੰਚੇਗੀ, ਜਿੱਥੋਂ ਦੁਪਹਿਰ ਬਾਅਦ ਇਹ ਯਾਤਰਾ ਸੰਗਰੂਰ ਦੇ ਘੰਟਾ ਘਰ ਚੌਂਕ ਵਿਖੇ ਆਵੇਗੀ ।

Ad Position 21
No active advertisement
ਅਜੀਤ ਡੈਸਕ 25-09-2026
ਸੰਗਰੂਰ, 24 ਸਤੰਬਰ (ਦਮਨਜੀਤ ਸਿੰਘ)- ਭਾਜਪਾ ਵਲੋਂ ਪੰਜਾਬ ਅੰਦਰ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ 25 ਸਤੰਬਰ ਨੂੰ ਸੰਗਰੂਰ ਪਹੁੰਚੇਗੀ । ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਸਤੰਬਰ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਸਵੇਰ ਸਮੇਂ ਝਲੂਰ ਧਾਮ ਤੋਂ ਸ਼ੁਰੂ ਹੋ ਕੇ ਅਨਾਜ ਮੰਡੀ ਕੱਟੂ ਬਾਲੀਆਂ ਤੋਂ ਹੁੰਦੀ ਹੋਈ ਸੁਲਤਾਨਪੁਰ ਉਪਰੰਤ ਧੂਰੀ ਸ਼ਹਿਰ ਪਹੁੰਚੇਗੀ, ਜਿੱਥੋਂ ਦੁਪਹਿਰ ਬਾਅਦ ਇਹ ਯਾਤਰਾ ਸੰਗਰੂਰ ਦੇ ਘੰਟਾ ਘਰ ਚੌਂਕ ਵਿਖੇ ਆਵੇਗੀ । ਉਨ੍ਹਾਂ ਦੱਸਿਆ ਕਿ ਸੰਗਰੂਰ ਸ਼ਹਿਰ ਤੋਂ ਭਾਜਪਾ ਦੀ ਇਹ ਯਾਤਰਾ ਪਿੰਡ ਘਾਬਦਾਂ ਹੋ ਕੇ ਭਵਾਨੀਗੜ੍ਹ ਪਹੁੰਚੇਗੀ, ਜਿੱਥੋਂ ਅਗਰਵਾਲ ਭਵਨ ਖੁਰਾਣਾ ਵਿਖੇ ਇਸ ਦਿਨ ਦਾ ਆਖਰੀ ਪੜਾਅ ਹੋਵੇਗਾ । ਸਰਜੀਵਨ ਜਿੰਦਲ ਨੇ ਦੱਸਿਆ ਕਿ ਸੰਗਰੂਰ ਅਤੇ ਧੂਰੀ ਵਿਖੇ ਇਸ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵਲੋਂ ਕਪਿਲ ਮਿਸ਼ਰਾ ਅਤੇ ਸੂਬਾਈ ਲੀਡਰਸ਼ਿਪ ਵਲੋਂ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਜਗਮੀਤ ਸਿੰਘ ਬਰਾੜ ਸ਼ਾਮਿਲ ਹੋਣਗੇ । ਭਾਜਪਾ ਦੇ ਸੰਗਰੂਰ ਤੋਂ ਸੀਨੀਅਰ ਆਗੂ ਪਵਨ ਕੁਮਾਰ ਗਰਗ ਨੇ ਕਿਹਾ ਕਿ ਅੱਜ ਪੰਜਾਬ ’ਚ ਸਭ ਤੋਂ ਵੱਡੀ ਚੁਣੌਤੀ ਨਸ਼ਿਆਂ ਦੀ ਹੈ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਇਸ ਸਮੱਸਿਆ ਨਾਲ ਨਜਿੱਠਣ ਤੋਂ ਪੂਰੀ ਤਰ੍ਹਾਂ ਨਾਲ ਅਸਫਲ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਘੰਟਾ ਘਰ ਨੇੜੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਚੌਂਕ ’ਤੇ 25 ਸਤੰਬਰ ਨੂੰ ਪਹੁੰਚ ਰਹੇ ਇਸ ਯਾਤਰਾ ਨੂੰ ਲੈ ਕੇ ਭਾਜਪਾ ਵਲੋਂ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਅਤੇ ਇਸ ਸਮਾਗਮ ਦੌਰਾਨ ਹਰੇਕ ਸ਼ਹਿਰ ਵਾਸੀ ਦੇ ਸ਼ਾਮਿਲ ਹੋਣ ਦਾ ਨੈਤਿਕ ਫਰਜ਼ ਬਣਦਾ ਹੈ ਕਿਉਂਕਿ ਅੱਜ ਨਸ਼ਿਆਂ ਦੇ ਦਲਦਲ ’ਚ ਧਸਦੀ ਜਾ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਅੱਗੇ ਆਉਣ ਦਾ ਸਮਾਂ ਹੈ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਬ) ਦੀ ਟੀਮ ਨੇ ਘਰ-ਘਰ ਜਾ ਕੇ ਵੋਟਰਾਂ ਨਾਲ ਕੀਤਾ ਸੰਪਰਕ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਵਿਰੁੱਧ ਸਿਹਤ ਮੁਹਿੰਮ ਜਾਰੀ
Ad Position 24