30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਵੇਰਕਾ ਮਿਲਕ ਪਲਾਂਟ ਦੇ ਆਮ ਇਜਲਾਸ ਦੌਰਾਨ ਹੋਈ ਵਿਸਥਾਰਪੂਰਵਕ ਚਰਚਾ

ਸੰਗਰੂਰ, 30 ਸੰਤਬਰ (ਦਮਨਜੀਤ ਸਿੰਘ) - ਵੇਰਕਾ ਮਿਲਕ ਪਲਾਂਟ ਸੰਗਰੂਰ ਵਲੋਂ ਮੈਂਬਰ ਸਭਾਵਾਂ ਦਾ ਸਾਲ 2025-26 ਦਾ ਆਮ ਇਜਲਾਸ ਸਥਾਨਕ ਹੋਟਲ ਗ੍ਰੈਂਡ ਵਿਸਟਾ ਵਿਖੇ ਬਲਜੀਤ ਕੌਰ ਸੋਹੀ ਚੇਅਰਪਰਸਨ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਪਨਦੀਪ ਸਿੰਘ ਇੰਚਾਰਜ ਦੁੱਧ ਪ੍ਰਾਪਤੀ ਵਲੋਂ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਗਈ।

Ad Position 21
No active advertisement
ਅਜੀਤ ਡੈਸਕ 01-10-2026
ਸੰਗਰੂਰ, 30 ਸੰਤਬਰ (ਦਮਨਜੀਤ ਸਿੰਘ) - ਵੇਰਕਾ ਮਿਲਕ ਪਲਾਂਟ ਸੰਗਰੂਰ ਵਲੋਂ ਮੈਂਬਰ ਸਭਾਵਾਂ ਦਾ ਸਾਲ 2025-26 ਦਾ ਆਮ ਇਜਲਾਸ ਸਥਾਨਕ ਹੋਟਲ ਗ੍ਰੈਂਡ ਵਿਸਟਾ ਵਿਖੇ ਬਲਜੀਤ ਕੌਰ ਸੋਹੀ ਚੇਅਰਪਰਸਨ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਪਨਦੀਪ ਸਿੰਘ ਇੰਚਾਰਜ ਦੁੱਧ ਪ੍ਰਾਪਤੀ ਵਲੋਂ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਗਈ। ਅਨਿਲ ਕੁਮਾਰ ਮਿਸ਼ਰਾ ਜਨਰਲ ਮੈਨੇਜਰ ਮਿਲਕ ਪਲਾਂਟ ਸੰਗਰੂਰ ਵਲੋਂ ਸਮਾਗਮ ਵਿੱਚ ਪਹੁੰਚੇ ਨੁਮਾਇੰਦਿਆਂ, ਅਧਿਕਾਰੀਆਂ ਅਤੇ ਸਕੱਤਰਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਮਿਲਕ ਪਲਾਂਟ ਸੰਗਰੂਰ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ। ਉਨ੍ਹਾਂ ਵਲੋਂ ਪਿਛਲੇ ਸਮੇਂ ਦੌਰਾਨ ਮਿਲਕ ਪਲਾਂਟ ਵਲੋਂ ਕੀਤੀਆਂ ਪ੍ਰਾਪਤੀਆਂ ਅਤੇ ਲਾਭ-ਹਾਨੀ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ। ਇਸ ਪ੍ਰੋਗਰਾਮ ’ਚ ਪਨਸੀਡ ਵਿਭਾਗ ਪੰਜਾਬ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਗੁਰਮੇਲ ਸਿੰਘ ਘਰਾਚੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ, ਰਸ਼ਪਾਲ ਸਿੰਘ ਭੁੱਲਰਹੇੜੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਅਤੇ ਮਨਿੰਦਰ ਸਿੰਘ ਲਖਮੀਰਵਾਲਾ ਪ੍ਰਧਾਨ ਸਰਪੰਚ ਯੂਨੀਅਨ ਜ਼ਿਲ੍ਹਾ ਸੰਗਰੂਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਚੇਅਰਮੈਨ ਮਹਿੰਦਰ ਸਿੰਘ ਸਿੱਧੂ ਵਲੋਂ ਸਮਾਗਮ ’ਚ ਪਹੁੰਚੇ ਸਭਾਵਾਂ ਦੇ ਸਕੱਤਰਾਂ ਅਤੇ ਪ੍ਰਧਾਨਾਂ ਨੂੰ ਸਹਿਕਾਰਤਾ ਦੇ ਸਿਧਾਂਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਗੁਰਮੇਲ ਸਿੰਘ, ਘਰਾਚੋਂ ਵਲੋਂ ਦੱਸਿਆ ਗਿਆ ਕਿ ਵੇਰਕਾ ਇੱਕ ਸਹਿਕਾਰੀ ਆਦਾਰਾ ਹੈ ਅਤੇ ਕਿਸਾਨਾਂ ਨਾਲ ਜੁੜਿਆ ਹੋਇਆ ਹੈ। ਇਸ ਦੌਰਾਨ ਬੋਰਡ ਆਫ ਡਾਇਰੈਕਟਰਜ਼ ਅਤੇ ਸਭਾਵਾਂ ਦੇ ਸਕੱਤਰਾਂ/ਪ੍ਰਧਾਨਾਂ ਵਲੋਂ ਆਪਣੇ ਕੀਮਤੀ ਸੁਝਾਅ ਮਿਲਕ ਪਲਾਂਟ ਦੇ ਕੰਮਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਪੇਸ਼ ਕੀਤੇ ਗਏ ਅਤੇ ਮੈਨੇਜਮੈਂਟ ਵਲੋਂ ਉਨ੍ਹਾਂ ਨੂੰ ਲਾਗੂ ਕਰਨ ਦਾ ਹਰ ਸੰਭਵ ਉਪਰਾਲਾ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਰਾਜ ਕੁਮਾਰ ਪਟੇਲ ਜਨਰਲ ਮੈਨੇਜਰ ਵੇਰਕਾ ਬਠਿੰਡਾ ਡੇਅਰੀ, ਦਰਸ਼ਨ ਸਿੰਘ ਦੁਫੀਆ, ਗੁਰਮੇਲ ਸਿੰਘ ਮੰਨਵੀ, ਮਲਕੀਤ ਸਿੰਘ ਵਜੀਦਕੇ ਕਲਾਂ, ਗੁਰਪ੍ਰੀਤ ਸਿੰਘ ਮੋੜ ਨਾਭਾ, ਸ਼ੇਰ ਸਿੰਘ ਭੋਗੀਵਾਲ, ਹਰਜਿੰਦਰ ਸਿੰਘ ਕਾਂਝਲਾ , ਪ੍ਰਮਿੰਦਰ ਸਿੰਘ ਰਾਜੋਮਾਜਰਾ, ਬਲਵਿੰਦਰ ਸਿੰਘ ਮਾਨਾ, ਡਾਇਰੈਕਟਰਜ਼, ਸਾਬਕਾ ਉਪ ਚੇਅਰਮੈਨ ਅਮਰੀਕ ਸਿੰਘ ਭੋਜੋਵਾਲੀ, ਸਾਬਕਾ ਉਪ ਚੇਅਰਮੈਨ ਨਿਰਮਲ ਸਿੰਘ ਬੀਂਬੜ, ਜਰਨੈਲ ਸਿੰਘ ਭੋਗੀਵਾਲ, ਸਾਬਕਾ ਡਾਇਰੈਕਟਰ ਮਿਲਕਫੈਡ ਪੰਜਾਬ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਹਲਕਾ ਧੂਰੀ ਦੇ ਲੋਕਾਂ ਨਾਲ਼ ਧੋਖਾ ਹੋਇਆ– ਹਰਦੀਪ ਦੌਲਤਪੁਰ ਅਗਲੀ ਖ਼ਬਰ ਸਾਹਿਤਕ ਗੋਸ਼ਟੀ 4 ਨੂੰ
Ad Position 24