ਐਨ.ਐਚ.ਐਮ. ਮੁਲਾਜ਼ਮਾਂ ਵਲੋਂ ‘ਆਪ’ ਵਿਧਾਇਕ ਪ੍ਰੋ. ਗੱਜਣਮਾਜਰਾ ਨੂੰ ਮੰਗ-ਪੱਤਰ
ਧੂਰੀ, 1 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿੱਕੀ ਪਰੋਚਾ, ਸੀਨੀਅਰ ਉਪ-ਪ੍ਰਧਾਨ ਪਵਨ ਕੁਮਾਰ ਗਰਗ ਅਤੇ ਕਾਰਸਪੌਂਡੈਂਟ ਵਰਿੰਦਰ ਕੁਮਾਰ ਗਰਗ ਦੀ ਅਗਵਾਈ ਵਿਚ ਪਰਦੀਪ ਚੰਦ ਐਸ. ਐਲ.
ਧੂਰੀ, 1 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿੱਕੀ ਪਰੋਚਾ, ਸੀਨੀਅਰ ਉਪ-ਪ੍ਰਧਾਨ ਪਵਨ ਕੁਮਾਰ ਗਰਗ ਅਤੇ ਕਾਰਸਪੌਂਡੈਂਟ ਵਰਿੰਦਰ ਕੁਮਾਰ ਗਰਗ ਦੀ ਅਗਵਾਈ ਵਿਚ ਪਰਦੀਪ ਚੰਦ ਐਸ. ਐਲ. ਏ. ਦੀ ਸੇਵਾ ਮੁਕਤੀ ਮੌਕੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਪ੍ਰਿੰਸੀਪਲ ਨੀਨਾ ਗੋਇਲ ਨੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਪਰਦੀਪ ਚੰਦ ਦੇ ਮਾਰਗਦਰਸ਼ਨ ਹੇਠ ਸਾਨੂੰ ਦਫ਼ਤਰੀ ਕਾਰਜਾਂ ਬਾਰੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਕਾਰਸਪੌਂਡੈਂਟ ਵਰਿੰਦਰ ਗਰਗ ਨੇ ਦੱਸਿਆ ਕਿ ਯੋਗਤਾ ਨੂੰ ਵਿਚਾਰਦੇ ਹੋਏ ਹਿਮਾਚਲ ਪ੍ਰਦੇਸ਼ ਤੋਂ ਆਏ ਪਰਦੀਪ ਚੰਦ ਦੀ ਪੱਕੀ ਨਿਯੁਕਤੀ ਲਈ ਸਾਡੇ ਵਲੋਂ ਉਚੇਚੇ ਯਤਨ ਕੀਤੇ ਗਏ। ਆਰੀਆ ਸਕੂਲ ਏਡਡ ਸਟਾਫ਼ ਐਸੋਸੀਏਸ਼ਨ ਦੇ ਚੇਅਰਮੈਨ ਤੇ ਰਿਟਾਇਰਡ ਪ੍ਰਿੰਸੀਪਲ ਬੀ. ਐਲ. ਕਾਲੀਆ ਵਲੋਂ ਅਮਰੀਕਾ ਤੋਂ ਆਡੀਓ ਸੰਦੇਸ਼ ਭੇਜਿਆ ਗਿਆ । ਐਸੋਸੀਏਸ਼ਨ ਦੇ ਸਕੱਤਰ ਤੇ ਸਾਬਕਾ ਪ੍ਰਿੰਸੀਪਲ ਡਾ. ਐਨ. ਐਸ. ਪੰਧੇਰ ਨੇ ਦੱਸਿਆ ਕਿ ਪਰਦੀਪ ਚੰਦ ਨੇ ਮੇਰੇ ਕਾਰਜਕਾਲ ਦੌਰਾਨ ਵਿਭਾਗੀ ਡਿਊਟੀ ਨੂੰ ਮਿਹਨਤ ਨਾਲ਼ ਨਿਭਾਇਆ। ਧਰਮਿੰਦਰ ਕੁਮਾਰ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ (ਸੈਕੰਡਰੀ ਐਜੂਕਸ਼ਨ) ਸੰਗਰੂਰ ਵਲੋਂ ਦਿੱਤਾ ਸ਼ੁਭਕਾਮਨਾਵਾਂ ਦਾ ਰਸਮੀ ਪੱਤਰ ਪਰਦੀਪ ਚੰਦ ਨੂੰ ਭੇਟ ਕੀਤਾ। ਸਾਬਕਾ ਪ੍ਰਿੰਸੀਪਲ ਨੀਰੂ ਜਿੰਦਲ ਨੇ ਪਰਦੀਪ ਚੰਦ ਦੇ ਸਮੁੱਚੇ ਜੀਵਨ ਦੀਆਂ ਪ੍ਰਾਪਤੀਆਂ ਬਾਰੇ ਲਿਖਿਆ ‘ਸਨਮਾਨ ਪੱਤਰ’ ਪੜ੍ਹਿਆ। ਏਡਡ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਪੰਜਾਬ-1967 ਦੀ ਸੰਗਰੂਰ ਜ਼ਿਲ੍ਹਾ ਇਕਾਈ ਦੇ ਸਰਪ੍ਰਸਤ ਮਿਸਰਾ ਸਿੰਘ ਅਤੇ ਸੀਨੀਅਰ ਆਗੂ ਲਖਵੀਰ ਸਿੰਘ ਸਰਾਓ ਨੇ ਕਿਹਾ ਕਿ ਪਰਦੀਪ ਚੰਦ ਨੇ ਐਸ.ਐਲ.ਏ. ਦੀ ਪੋਸਟ ਦੇ ਨਾਲ਼-ਨਾਲ਼ ਦਫ਼ਤਰੀ ਕਾਰਜਾਂ ਨੂੰ ਸਿੱਖ ਕੇ ਵਿਸ਼ੇਸ਼ਤਾ ਹਾਸਿਲ ਕੀਤੀ ਹੈ। ਇਸ ਮੌਕੇ ਸਾਬਕਾ ਉਪ-ਪ੍ਰਧਾਨ ਨਰਿੰਦਰ ਵਰਮਾ, ਅਜੇ ਪਰੋਚਾ, ਸਤੀਸ਼ਪਾਲ ਆਰੀਆ, ਰਾਜੇਸ਼ ਆਰੀਆ, ਰਾਜੀਵ ਮੋਹਿਲ, ਦੀਪਕ ਵਿੱਜ, ਕਰਮ ਚੰਦ, ਅਵਿਨਾਸ਼ ਚੰਦਰ, ਰਾਕੇਸ਼ ਰਾਣੀ, ਮਨੀਸ਼ਾ ਰਾਣੀ, ਗਗਨਦੀਪ ਕੌਰ, ਰਾਜਵਿੰਦਰ ਕੌਰ, ਕ੍ਰਿਤਿਕਾ, ਮਨਪ੍ਰੀਤ ਕੌਰ, ਮੁਸਕਾਨ, ਸਿਮਰਨ, ਜਸਪ੍ਰੀਤ, ਸੰਦੀਪ, ਅਮਨਦੀਪ, ਸੋਨੀਆ, ਸਮਤਾ, ਗੁਰਪ੍ਰੀਤ, ਪ੍ਰਦੀਪ ਕੌਰ, ਬਿੰਦੂ ਆਦਿ ਅਧਿਆਪਕ ਤੇ ਸੈਲੇਸ਼ ਸ਼ਾਸਤਰੀ ਹਾਜ਼ਰ ਸਨ