07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪ੍ਰੋ. ਅਲਟੀਮੈਟ ਜਿੰਮ ਸੁਨਾਮ, ਫਿਟਨੈੱਸ ਨਹੀਂ ਇਕ ਬਿਹਤਰ ਜੀਵਨ ਦੀ ਹੋਈ ਸ਼ੁਰੂਆਤ

ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਰੁਪਿੰਦਰ ਸਿੰਘ ਸੱਗੂ)-ਫਿਟਨੈੱਸ ਅਤੇ ਸਿਹਤ ਪ੍ਰਤੀ ਲੋਕਾਂ ਦੀ ਵਧ ਰਹੀ ਜਾਗਰੂਕਤਾ ਨੂੰ ਧਿਆਨ ਵਿੱਚ ਰੱਖਦਿਆਂ “ ਪ੍ਰੋ ਅਲਟੀਮੈਟ ਜਿੰਮ” ਨੇ ਆਪਣੀ ਨਵੀਂ ਸ਼ਾਖਾ ਆਈ ਟੀ ਆਈ ਚੌਕ ਸੁਨਾਮ ਵਿੱਚ ਸ਼ੁਰੂ ਕਰ ਦਿੱਤੀ ਹੈ। ਇਥੇ ਜਿਕਰਯੋਗ ਹੈ ਕਿ ਦੇਸ਼ ਭਰ ਵਿੱਚ 150 ਤੋਂ ਵੱਧ ਬ੍ਰਾਂਚਾਂ ਅਤੇ 30 ਤੋਂ ਵੱਧ ਸ਼ਹਿਰਾਂ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਨਾਲ “ ਪ੍ਰੋ ਅਲਟੀਮੇਟ ਜਿੰਮ” ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਜਿੰਮ ਚੇਨ ਵਜੋਂ ਆਪਣੀ ਪਛਾਣ ਬਣਾ ਚੁੱਕਾ ਹੈ।

Ad Position 21
No active advertisement
ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਪੁਲਿਸ ਪਾਰਟੀ ਨਾਲ। ਤਸਵੀਰ - ਭੁੱਲਰ 07-10-2026
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਰੁਪਿੰਦਰ ਸਿੰਘ ਸੱਗੂ)-ਫਿਟਨੈੱਸ ਅਤੇ ਸਿਹਤ ਪ੍ਰਤੀ ਲੋਕਾਂ ਦੀ ਵਧ ਰਹੀ ਜਾਗਰੂਕਤਾ ਨੂੰ ਧਿਆਨ ਵਿੱਚ ਰੱਖਦਿਆਂ “ ਪ੍ਰੋ ਅਲਟੀਮੈਟ ਜਿੰਮ” ਨੇ ਆਪਣੀ ਨਵੀਂ ਸ਼ਾਖਾ ਆਈ ਟੀ ਆਈ ਚੌਕ ਸੁਨਾਮ ਵਿੱਚ ਸ਼ੁਰੂ ਕਰ ਦਿੱਤੀ ਹੈ।ਇਥੇ ਜਿਕਰਯੋਗ ਹੈ ਕਿ ਦੇਸ਼ ਭਰ ਵਿੱਚ 150 ਤੋਂ ਵੱਧ ਬ੍ਰਾਂਚਾਂ ਅਤੇ 30 ਤੋਂ ਵੱਧ ਸ਼ਹਿਰਾਂ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਨਾਲ “ ਪ੍ਰੋ ਅਲਟੀਮੇਟ ਜਿੰਮ” ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਜਿੰਮ ਚੇਨ ਵਜੋਂ ਆਪਣੀ ਪਛਾਣ ਬਣਾ ਚੁੱਕਾ ਹੈ।ਇਸ ਮੋਕੇ ਜਿੰਮ ਦੀ ਐਮ.ਡੀ. ਮੈਡਮ ਹਰਮਨਜੋਤ ਕੌਰ ਲੌਗੋਵਾਲ ਨੇ ਇਸ ਮੌਕੇ ਤੇ ਦੱਸਿਆ ਕਿ ਸੁਨਾਮ ਦੀ ਇਹ ਪ੍ਰੋ ਅਲਟੀਮੈਟ ਜਿੰਮ ਦੀ ਨਵੀਂ ਬ੍ਰਾਂਚ ਆਈ ਟੀ ਆਈ ਚੌਂਕ ਵਿਚ ਪੂਜਾ ਕੰਪਲੈਕਸ ਦੇ ਵਿਚ ਪਹਿਲੀ ਅਤੇ ਦੂਜੀ ਮੰਜ਼ਿਲ ਵਿੱਚ ਸਥਿਤ ਹੈ।ਉਨਾ ਕਿਹਾ ਕਿ ਇਸ ਜਿੰਮ ਵਿੱਚ ਮੈਂਬਰਾਂ ਨੂੰ ਵਿਸ਼ਵ ਪੱਧਰੀ ਜਿੰਮ ਵਿਚ ਇਕੁਇਪਮੈਂਟ, ਸਰਟੀਫਾਈਡ ਟ੍ਰੇਨਰਾਂ ਦੀ ਰਹਿਨੁਮਾਈ, ਪਰਸਨਲਾਈਜ਼ਡ ਵਰਕਆਉਟ ਪਲਾਨ, ਡਾਇਟ ਕੌਂਸਲਿੰਗ, ਫੰਕਸ਼ਨਲ ਟ੍ਰੇਨਿੰਗ, ਗਰੁੱਪ ਕਲਾਸਾਂ, ਸਟੀਮ ਰੂਮ, ਆਈਸ ਬਾਥ, ਬਾਡੀ ਕੰਪੋਜ਼ੀਸ਼ਨ (ਬੀ.ਸੀ.ਏ.) ਮਸ਼ੀਨ, ਮੋਬਾਈਲ ਐਪ ਐਕਸੈਸ ਅਤੇ ਹੋਰ ਕਈ ਆਧੁਨਿਕ ਸਹੂਲਤਾਂ ਇੱਕੋ ਛੱਤ ਹੇਠਾਂ ਮਿਲਣਗੀਆਂ।ਉਨਾ ਅੱਗੇ ਦੱਸਿਆ ਕਿ ਸਾਡੇ ਜਿੰਮ ਦਾ ਉਦੇਸ਼ ਕੇਵਲ ਸਰੀਰ ਨੂੰ ਫਿੱਟ ਬਣਾਉਣਾ ਹੀ ਨਹੀਂ, ਸਗੋਂ ਹਰ ਉਮਰ ਦੇ ਲੋਕਾਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ। ਇੱਥੇ ਮਹਿਲਾਵਾਂ ਅਤੇ ਪੁਰਸ਼ਾਂ ਲਈ ਸੁਰੱਖਿਅਤ, ਸਾਫ਼-ਸੁਥਰਾ ਅਤੇ ਪ੍ਰੇਰਣਾਦਾਇਕ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ। ਮੈਡਮ ਲੌਗੋਵਾਲ ਨੇ ਦੱਸਿਆ ਕਿ ਜਿੰਮ ਦੇ ਸ਼ੁਰੂਆਤੀ ਦਿਨਾਂ ਵਿੱਚ ਮੈਂਬਰਸ਼ਿਪ ਬਣਨ ’ਤੇ ਵਿਸ਼ੇਸ਼ ਆਫਰ ਵੀ ਦਿੱਤੇ ਜਾ ਰਹੇ ਹਨ। ਉਨ੍ਹਾਂ ਸੁਨਾਮ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੌਕੇ ਦਾ ਲਾਭ ਉਠਾਉਣ ਅਤੇ ਤੰਦਰੁਸਤ ਜੀਵਨ ਵੱਲ ਆਪਣਾ ਪਹਿਲਾ ਕਦਮ ਚੁੱਕਣ। ਇਸ ਮੌਕੇ ਤੇ ਹਾਜ਼ਰ ਰਹੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਸੁਨਾਮ ਵਿੱਚ ਪ੍ਰੋ ਅਲਟੀਮੈਟ ਜਿੰਮ ਦੀ ਸੁਰੂਆਤ ਹੋਣ ਤੇ ਜਿੰਮ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਜਿੰਮ ਦੇ ਖੁੱਲ੍ਹਣ ਨਾਲ ਸੁਨਾਮ ਵਾਸੀਆਂ ਨੰਦ ਬਹੁਤ ਸਹੂਲਤ ਮਿਲੇਗੀ ਕਿਉਂਕਿ ਅੱਜ ਦੇ ਦੌਰ ਵਿੱਚ ਸਿਹਤ ਨੂੰ ਤੰਦਰੁਸਤ ਰੱਖਣ ਲਈ ਅਜਿਹੇ ਜਿੰਮ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਸਮਾਜ ਸੇਵੀ ਰਾਜਨ ਸਿੰਗਲਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਅਧਿਆਪਕ ਰਾਜਪਾਲ ਸਿੰਘ ਨੂੰ ਸਦਮਾ ਪਤਨੀ ਦਾ ਦਿਹਾਂਤ ਅਗਲੀ ਖ਼ਬਰ ਨਮਾਦਾਂ ਮੇਲੇ ਵਿਖੇ 21ਵੇਂ ਮੈਡੀਕਲ ਕੈਂਪ ਦੌਰਾਨ 7,450 ਤੋਂ ਵੱਧ ਲੋਕਾਂ ਨੇ ਲਿਆ ਸਿਹਤ ਸੇਵਾਵਾਂ ਦਾ ਲਾਭ
Ad Position 24