08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਰੋਟਰੀ ਕਲੱਬ ਡਾਇਨਾਮਿਕ ਮੂਨਕ ਵਲੋਂ ਵਿਸ਼ਵ ਅਧਿਆਪਕ ਦਿਵਸ

ਮੂਨਕ, 8 ਅਕਤੂਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ)-ਰੋਟਰੀ ਕਲੱਬ ਡਾਇਨਾਮਿਕ ਮੂਨਕ ਵਲੋਂ ਵਰਲਡ ਅਧਿਆਪਕ ਦਿਵਸ ਸਥਾਨਕ ਨਵਦੀਪ ਪਬਲਿਕ ਸਕੂਲ ਵਿਖੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਐਸ.

Ad Position 21
No active advertisement
ਅਜੀਤ ਡੈਸਕ 09-10-2026
ਮੂਨਕ, 8 ਅਕਤੂਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ)-ਰੋਟਰੀ ਕਲੱਬ ਡਾਇਨਾਮਿਕ ਮੂਨਕ ਵਲੋਂ ਵਰਲਡ ਅਧਿਆਪਕ ਦਿਵਸ ਸਥਾਨਕ ਨਵਦੀਪ ਪਬਲਿਕ ਸਕੂਲ ਵਿਖੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਐਸ.ਡੀ.ਐਮ. ਮੂਨਕ ਰਾਕੇਸ਼ ਗਰਗ ਪੀ.ਸੀ.ਐਸ. ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸਮੂਲੀਅਤ ਕੀਤੀ। ਇਸ ਵਰਲਡ ਅਧਿਆਪਕ ਦਿਵਸ ਦੇ ਪ੍ਰੋਗਰਾਮ ਵਿੱਚ ਮੂਨਕ ਇਲਾਕੇ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚੋਂ ਚੁਣੇ ਗਏ ਬੈਸਟ ਟੀਚਰਾਂ ਨੂੰ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਇੰਦਰਜੀਤ ਸਿੰਘ ਗਿੱਲ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਮੂਨਕ, ਮੀਨਾ ਰਾਣੀ ਹੋਲੀ ਚਾਈਲਡ ਪਬਲਿਕ ਸਕੂਲ ਮੂਨਕ, ਗੁਰਿੰਦਰਜੀਤ ਸਿੰਘ ਈ.ਟੀ.ਟੀ. ਹੰਸ ਰਾਜ ਸਰਕਾਰੀ ਪ੍ਰਾਇਮਰੀ ਸਕੂਲ ਮੂਨਕ, ਸਿੰਮੀ ਗੋਇਲ ਨਵਦੀਪ ਸਕੂਲ ਮੂਨਕ, ਬਬਲੀ ਕੌਰ ਈ.ਟੀ.ਟੀ.ਸਰਕਾਰੀ ਪ੍ਰਾਇਮਰੀ ਸਕੂਲ ਮੂਨਕ ਮੁੰਡੇ, ਅਮਨਪ੍ਰੀਤ ਕੌਰ ਈ.ਟੀ. ਟੀ. ਭਗਤ ਰਵੀਦਾਸ ਸਰਕਾਰੀ ਪ੍ਰਾਇਮਰੀ ਸਕੂਲ ਮੂਨਕ, ਗੁਰਪ੍ਰੀਤ ਸਿੰਘ ਹੈਪੀ ਪਬਲਿਕ ਸਕੂਲ ਮੂਨਕ, ਸ਼੍ਰੀ ਕਾਂਤ ਸੋਰਬ ਸ਼ਾਸਤਰੀ ਡੀ.ਏ.ਵੀ. ਸਕੂਲ ਮੂਨਕ, ਰੀਨਾ ਮੈਥ ਟੀਚਰ ਸ਼ਿਕਸ਼ਾ ਨਿਕੇਤਨ ਮੂਨਕ, ਪ੍ਰਵੀਨ ਰਾਣੀ ਸਰਾਓ ਪਬਲਿਕ ਸਕੂਲ ਮੂਨਕ। ਇਹਨਾ ਅਧਿਆਪਕਾ ਨੂੰ ਐਸ.ਡੀ.ਐਮ. ਰਾਕੇਸ਼ ਗਰਗ, ਪੀ.ਸੀ.ਐਸ.ਨੇ. ਸ਼ੀਲਡ ਅਤੇ ਪ੍ਰਸੰਸਾ ਪੱਤਰ ਦੇ ਕੇ ਬਤੌਰ ਬੈਸਟ ਟੀਚਰ ਵਲੋਂ ਸਨਮਾਨਿਤ ਕੀਤਾ। ਇਸ ਦੌਰਾਨ ਇੱਕ ਵਿਸ਼ੇਸ਼ ਸਨਮਾਨ ਸ਼੍ਰੀ ਮਤੀ ਸਿੰਮੀ ਰਾਣੀ ਸਟੇਟ ਅਵਾਰਡੀ ਮੁੱਖ ਅਧਿਆਪਕਾ ਹੰਸ ਰਾਜ ਸਰਕਾਰੀ ਪ੍ਰਾਇਮਰੀ ਸਕੂਲ ਮੂਨਕ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵਦੀਪ ਸਕੂਲ ਦੇ ਐਮ. ਡੀ. ਕਰਮਵੀਰ ਸਿੰਗਲਾ ਨੇ ਇਸ ਪ੍ਰੋਗਰਾਮ ਨੂੰ ਬਾਖ਼ੂਬੀ ਅਤੇ ਪੂਰੇ ਆਪਣੇ ਤਜਰਬੇ ਨਾਲ ਨੇਪਰੇ ਚਾੜ੍ਹਿਆ ਜੋ ਕਿ ਕਾਵਲੇ ਤਾਰੀਫ਼ ਸੀ। ਮੁੱਖ ਮਹਿਮਾਨ ਐਸ.ਡੀ.ਐਮ. ਰਕੇਸ਼ ਗੁਪਤਾ ਪੀ.ਸੀ.ਐਸ.ਵੱਲੋਂ ਇਸ ਵਰਲਡ ਟੀਚਰ ਡੇ ਮਨਾਉਣ ਅਤੇ ਬੈਸਟ ਟੀਚਰਾਂ ਦਾ ਹੌਸਲਾ ਵਧਾਉਣ ਲਈ ਰੋਟਰੀ ਕਲੱਬ ਮੂਨਕ ਦੀ ਪ੍ਰਸੰਸ਼ਾ ਵੀ ਕੀਤੀ। ਇਸ ਮੋਕੇ ਰੋਟਰੀ ਕਲੱਬ ਮੂਨਕ ਦੇ ਪ੍ਰਧਾਨ ਐਡਵੋਕੇਟ ਅੰਕੁਰ ਸਿੰਗਲਾ ਕਲੱਬ, ਸਚਿਨ ਸਿੰਗਲਾ ਜਨਰਲ ਸੈਕਟਰੀ, ਚੇਤਨ ਗਰਗ ਕੈਸ਼ੀਅਰ ਅਤੇ ਮਨੀਸ਼ ਜੈਨ ਨੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਦੇ ਸਾਬਕਾ ਨਗਰ ਪੰਚਾਇਤ ਪ੍ਰਧਾਨ ਭੀਮ ਸੈਨ ਗਰਗ, ਲੇਖ ਰਾਮ ਸਿੰਗਲਾ, ਪ੍ਰਿੰਸ ਗਰਗ, ਸੰਦੀਪ ਬਾਂਸਲ ਤੋਂ ਇਲਾਵਾਂ ਹੋਰ ਵੀ ਰੋਟਰੀ ਕਲੱਬ ਮੂਨਕ ਦੇ ਮੈਂਬਰਾਂ ਅਤੇ ਨਵਦੀਪ ਸਕੂਲ ਦੇ ਪ੍ਰਿੰਸੀਪਲ ਮੈਡਮ ਗੁਰਜੀਤ ਕੌਰ ਅਤੇ ਸਮੂਹ ਸਟਾਫ਼ ਅਤੇ ਸਕੂਲੀ ਬੱਚਿਆ ਸਮੇਤ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਪਰਗਟ ਸਿੰਘ ਨਾਲ ਸਮਿਤ ਸਿੰਘ ਮਾਨ ਵਲੋਂ ਮੁਲਾਕਾਤ ਅਗਲੀ ਖ਼ਬਰ ਕੈਬਨਿਟ ਮੰਤਰੀ ਗੋਇਲ ਨੇ ਲਹਿਰਾਗਾਗਾ ਦੀ ਦਾਣਾ ਮੰਡੀ ’ਚ ਝੋਨੇ ਦੀ ਖਰੀਦ ਕਰਵਾਈ ਸ਼ੁਰੂ
Ad Position 24