12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮਸਤੂਆਣਾ ਸਾਹਿਬ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਚਾਰ ਰੋਜ਼ਾ ਖੇਤਰੀ ਯੁਵਕ ਤੇ ਲੋਕ ਮੇਲੇ ਦਾ ਆਗਾਜ਼ ਅੱਜ, ਤਿਆਰੀਆਂ ਮੁਕੰਮਲ

ਮਸਤੂਆਣਾ ਸਾਹਿਬ, 11 ਅਕਤੂਬਰ (ਦਮਦਮੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗਰੂਰ ਜ਼ੋਨ ਦੇ ਖੇਤਰੀ ਯੁਵਕ ਤੇ ਲੋਕ ਮੇਲਾ-2026 ਦਾ ਅੱਜ 12 ਅਕਤੂਬਰ ਨੂੰ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਰਿਹਾ ਹੈ। ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੀ ਅਗਵਾਈ ਹੇਠ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।

Ad Position 21
No active advertisement
ਮਸਤੂਆਣਾ ਸਾਹਿਬ ਵਿਖੇ ਸ਼ੁਰੂ ਹੋ ਰਹੇ ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਲਈ ਤਿਆਰ ਮੰਚ ਦੀ ਤਸਵੀਰ। ਤਸਵੀਰ ਦਮਦਮੀ 12-10-2026
ਮਸਤੂਆਣਾ ਸਾਹਿਬ, 11 ਅਕਤੂਬਰ (ਦਮਦਮੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗਰੂਰ ਜ਼ੋਨ ਦੇ ਖੇਤਰੀ ਯੁਵਕ ਤੇ ਲੋਕ ਮੇਲਾ-2026 ਦਾ ਅੱਜ 12 ਅਕਤੂਬਰ ਨੂੰ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਰਿਹਾ ਹੈ। ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੀ ਅਗਵਾਈ ਹੇਠ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਭਾਵੇਂ ਕਿ ਅੱਜ ਸਵੇਰੇ ਹੋਈ ਬਾਰਸ਼ ਨੇ ਪ੍ਰਬੰਧਾਂ ਵਿਚ ਕੁੱਝ ਵਿਘਨ ਜ਼ਰੂਰ ਪਾਇਆ ਪਰ ਪ੍ਰਬੰਧਕਾਂ ਦੀ ਮਿਹਨਤ ਸਦਕਾ ਸਾਰੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਚਾਰ ਦਿਨਾਂ ਮੇਲੇ ਦੌਰਾਨ ਕਾਲਜ ਦੀਆਂ ਵੱਖ-ਵੱਖ ਸਟੇਜਾਂ ਤੇ ਪੰਜਾਬੀ ਸਭਿਆਚਾਰ ਦੇ ਅਨਮੋਲ ਰੰਗ ਵੇਖਣ ਨੂੰ ਮਿਲਣਗੇ। ਮੁੱਖ ਮੁਕਾਬਲਿਆਂ ਵਿਚ ਭੰਗੜਾ, ਗਿੱਧਾ, ਕਵੀਸ਼ਰੀ, ਨਾਟਕ, ਭੰਡ, ਮਲਵਈ ਗਿੱਧਾ, ਸਕਿੱਟਾਂ, ਸਮੂਹ ਗਾਇਨ, ਸ਼ਾਸ਼ਰਤੀ ਸੰਗੀਤ ਅਤੇ ਸੁਗਮ ਸੰਗੀਤ, ਪੰਜਾਬ ਦੇ ਅਲੋਪ ਹੋ ਚੁੱਕੇ ਕੰਮ-ਧੰਦੇ ਅਤੇ ਲੋਕ ਕਲਾਵਾਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਣਗੀਆਂ। ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਵਿੱਚ ਯੂਨੀਵਰਸਿਟੀ ਨਾਲ ਸਬੰਧਤ 52 ਕਾਲਜਾਂ ਦੇ ਵਿਦਿਆਰਥੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਪਹਿਲੇ ਦਿਨ ਵੱਖ-ਵੱਖ ਸਟੇਜਾਂ ‘ਤੇ ਗਰੁੱਪ ਸ਼ਬਦ, ਭੰਗੜਾ , ਮਾਈਮ ਅਤੇ ਸਕਿੱਟ ਸਮੂਹ ਗਾਇਨ/ਭਜਨ, ਕਲਾਸੀਕਲ ਵੋਕਲ, ਸੁਗਮ ਸੰਗੀਤ (ਗੀਤ ਤੇ ਗ਼ਜ਼ਲ) ਅਤੇ ਸਮੂਹ ਗਾਇਨ ਭਾਰਤੀ, ਕੁਇਜ਼ ਮੁਕਾਬਲੇ ਅਤੇ ਪੰਜਾਬੀ ਲੋਕ ਧਾਰਾ ਤੇ ਸੱਭਿਆਚਾਰ ਕੁਇਜ਼ ਅਤੇ ਲੋਕ ਕਲਾਵਾਂ ਦੇ ਮੁਕਾਬਲੇ ਕਰਵਾਏ ਜਾਣਗੇ । ਯੂਥ ਕੋ-ਆਰਡੀਨੇਟਰ ਡਾ. ਹਰਜਿੰਦਰ ਸਿੰਘ ਅਤੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਮੇਜਰ ਸਿੰਘ ਨੇ ਦੱਸਿਆ ਕਿ ਮੇਲੇ ਦੇ ਵੱਖ-ਵੱਖ ਦਿਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਅਤੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਣਗੇ। ਇਸ ਤੋਂ ਇਲਾਵਾ ਪੰਜਾਬੀ ਲੋਕ ਗਾਇਕੀ, ਸੰਗੀਤ ਅਤੇ ਸਿਨੇਮਾ ਜਗਤ ਦੀਆਂ ਨਾਮਵਰ ਹਸਤੀਆਂ ਦੇ ਨਾਲ-ਨਾਲ ਸਿਆਸੀ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਇਸ ਮੇਲੇ ਦੀ ਸ਼ੋਭਾ ਵਧਾਉਣਗੇ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪੁਲਿਸ ਦੇ ਦਾਖਲੇ ਦੀ ਤੱਥ ਪੜਤਾਲ ਲਈ ਵਿਸ਼ੇਸ਼ ਟੀਮ ਜਾਏਗੀ- ਚੰਦੂਮਾਜਰਾ ਅਗਲੀ ਖ਼ਬਰ ਕੋਆਪਰੇਟਿਵ ਬੈਂਕ ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਦੀ ਚੋਣ ਸਰਬਸੰਮਤੀ ਨਾਲ ਹੋਈ ਸ਼ਾਮ ਲਾਲ ਸਿੰਗਲਾ ਦੂਜੀ ਵਾਰ ਸਰਬਸੰਮਤੀ...
Ad Position 24