ਪੈਨਸ਼ਨਰ ਮਿਲਣੀ ਅਤੇ ਸਨਮਾਨ ਸਮਾਰੋਹ 13 ਨੂੰ-ਅਰੋੜਾ
ਸੰਗਰੂਰ, 12 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)- ਖੁਰਾਕ ਅਤੇ ਸਪਲਾਈ ਵਿਭਾਗ ਵਿੱਚੋ ਸੇਵਾਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੰਸਥਾ ਫੂਡ ਐਂਡ ਸਪਲਾਈਜ ਰਿਟਾਇਰਡ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ (ਫਸਰੇਵਾ) ਵਲੋਂ ਸਥਾਨਕ ਪੂਨੀਆ ਟਾਵਰ ਧੂਰੀ ਰੋਡ ਵਿਖੇ ਪੈਨਸ਼ਨ ਮਿਲਣੀ ਅਤੇ ਸਨਮਾਨ ਸਮਾਰੋਹ 13 ਅਕਤੂਬਰ ਨੂੰ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਪ੍ਰਧਾਨ ਚਰਨਜੀਤ ਸਿੰਘ ਕੈਂਥ, ਜਨਰਲ ਸਕੱਤਰ ਲਾਲ ਚੰਦ ਸੈਣੀ, ਵਿੱਤ ਸਕੱਤਰ ਪ੍ਰੇਮ ਚੰਦ ਖੁਰਾਣਾ ਅਤੇ ਬਲਦੇਵ ਸਿੰਘ ਰਤਨ ਨੇ ਦੱਸਿਆ ਕਿ ਇਹ ਸਮਾਗਮ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੇਮ ਸਾਗਰ ਬਾਂਸਲ ਮਾਲੇਰਕੋਟਲਾ ਸਾਬਕਾ ਸੁਪਰਡੰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਇਆ ਜਾ ਰਿਹਾ ਹੈ।
ਅਜੀਤ ਡੈਸਕ
13-10-2026