14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਗੱਭਰੂਆਂ ਦੇ ਮਲਵਈ ਗਿੱਧੇ ਅਤੇ ਪੰਜਾਬਣ ਮੁਟਿਆਰਾਂ ਦੇ ਲੋਕ ਨਾਚ ਸ਼ੰਮੀ ਰਹੇ ਖਿੱਚ ਦਾ ਕੇਂਦਰ

ਮਸਤੂਆਣਾ ਸਾਹਿਬ, 13 ਅਕਤੂਬਰ (ਦਮਦਮੀ)-ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ 100ਵੀਂ ਬਰਸੀ ਨੂੰ ਸਮਰਪਿਤ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਖੇਤਰੀ ਯੁਵਕ ਅਤੇ ਲੋਕ ਮੇਲਾ 2026 ਸੰਗਰੂਰ ’ਚ ਦੂਸਰੇ ਦਿਨ ਵੱਖ-ਵੱਖ ਮੁਕਾਬਲਿਆਂ ਦੌਰਾਨ ਲੜਕਿਆਂ ਦਾ ਲੋਕ ਨਾਚ ਮਲਵਈ ਗਿੱਧਾ ਅਤੇ ਲੜਕੀਆਂ ਦਾ ਲੋਕ ਨਾਚ ਸ਼ੰਮੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ। ਭੰਡ, ਨੁੱਕੜ ਨਾਟਕ, ਰੰਗੋਲੀ, ਕਲੇਅ ਮਾਡਲਿੰਗ, ਮੌਕੇ ਤੇ ਚਿੱਤਰਕਾਰੀ, ਮਹਿੰਦੀ, ਫੋਟੋਗ੍ਰਾਫ਼ੀ, ਪੋਸਟਰ ਮੇਕਿੰਗ, ਕੋਲਾਜ਼ ਬਣਾਉਣਾ, ਗਰੁੱਪ ਕਵਾਲੀ ਆਦਿ ਮੁਕਾਬਲਿਆਂ ਚ ਵਿਦਿਆਰਥੀਆਂ ਨੇ ਆਪਣੀ ਕਲਾ ਦੀ ਖੂਬਸੂਰਤ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ।

Ad Position 21
No active advertisement
ਰੰਗੋਲੀ, ਮਹਿੰਦੀ, ਨੁੱਕੜ ਨਾਟਕ, ਭੰਡ, ਚਿੱਤਰਕਾਰੀ ਆਦਿ ਮੁਕਾਬਲਿਆਂ ’ਚ ਬਿਹਤਰ ਕਲਾ ਦਾ ਪ੍ਰਦਰਸ਼ਨ 14-10-2026
ਮਸਤੂਆਣਾ ਸਾਹਿਬ, 13 ਅਕਤੂਬਰ (ਦਮਦਮੀ)-ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ 100ਵੀਂ ਬਰਸੀ ਨੂੰ ਸਮਰਪਿਤ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਖੇਤਰੀ ਯੁਵਕ ਅਤੇ ਲੋਕ ਮੇਲਾ 2026 ਸੰਗਰੂਰ ’ਚ ਦੂਸਰੇ ਦਿਨ ਵੱਖ-ਵੱਖ ਮੁਕਾਬਲਿਆਂ ਦੌਰਾਨ ਲੜਕਿਆਂ ਦਾ ਲੋਕ ਨਾਚ ਮਲਵਈ ਗਿੱਧਾ ਅਤੇ ਲੜਕੀਆਂ ਦਾ ਲੋਕ ਨਾਚ ਸ਼ੰਮੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ। ਭੰਡ, ਨੁੱਕੜ ਨਾਟਕ, ਰੰਗੋਲੀ, ਕਲੇਅ ਮਾਡਲਿੰਗ, ਮੌਕੇ ਤੇ ਚਿੱਤਰਕਾਰੀ, ਮਹਿੰਦੀ, ਫੋਟੋਗ੍ਰਾਫ਼ੀ, ਪੋਸਟਰ ਮੇਕਿੰਗ, ਕੋਲਾਜ਼ ਬਣਾਉਣਾ, ਗਰੁੱਪ ਕਵਾਲੀ ਆਦਿ ਮੁਕਾਬਲਿਆਂ ਚ ਵਿਦਿਆਰਥੀਆਂ ਨੇ ਆਪਣੀ ਕਲਾ ਦੀ ਖੂਬਸੂਰਤ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਲੋਕ ਗਾਇਕ ਹਰਜਿੰਦਰ ਲਾਡੀ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਵਾਈ। ਅਕਾਲ ਡਿਗਰੀ ਕਾਲਜ ਵਿਖੇ ਚੱਲ ਰਹੇ ਸੰਗਰੂਰ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਦੂਜੇ ਦਿਨ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸੁਖਵੰਤ ਸਿੰਘ ਧੀਮਾਨ ਐਸ.ਈ. ਪਾਵਰਕੌਮ ਨੇ ਕੀਤਾ, ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਲੇਖਕ ਡਾ ਜੰਗ ਸਿੰਘ ਫੱਟੜ ਅਤੇ ਪ੍ਰਿੰਸੀਪਲ ਹਰਸੰਤ ਸਿੰਘ ਕੌਹਰੀਆਂ ਸ਼ਾਮਿਲ ਹੋਏ। ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਕਨਵੀਨਰ ਪ੍ਰਿੰਸੀਪਲ ਡਾ ਅਮਨਦੀਪ ਕੌਰ, ਡਾਇਰੈਕਟਰ ਮੇਜਰ ਸਿੰਘ ਚੱਠਾ ਅਤੇ ਯੂਥ ਕੋਆਰਡੀਨੇਟਰ ਡਾ ਹਰਜਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਇਸ ਮੌਕੇ ਹੋਏ ਵੱਖ-ਵੱਖ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਦੀ ਤਸਵੀਰ ਦਰਸ਼ਕਾਂ ਸਾਹਮਣੇ ਰੱਖੀ। ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਯੁਵਕ ਮੇਲੇ ਨੌਜ਼ਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੋੜ ਕੇ ਰੱਖਦੇ ਹਨ। ਇਸ ਮੌਕੇ ਪਾਵਰਕਾਮ ਦੇ ਐੱਸ.ਈ. ਸੁਖਵੰਤ ਸਿੰਘ ਧੀਮਾਨ, ਪ੍ਰਿੰਸੀਪਲ ਹਰਸੰਤ ਸਿੰਘ ਅਤੇ ਡਾ. ਸਤਵੀਰ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸਤਨਾਮ ਸਿੰਘ ਪੰਜਾਬੀ ਵੱਲੋਂ ਸਾਇਰੋ ਸ਼ਾਇਰੀ ਨਾਲ ਬਾਖੂ਼ੂਬੀ ਕਰਨ ਉਪਰੰਤ ਆਏ ਮਹਿਮਾਨਾਂ ਨੂੰ ਲੋਈਆਂ ਅਤੇ ਯਾਦਗਾਰ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਨਮਾਨ ਕਰਨ ਮੌਕੇ ਸੀਨੀਅਰ ਕੌਂਸਲ ਮੈਂਬਰ ਗੁਰਜੰਟ ਸਿੰਘ ਦੁੱਗਾਂ, ਸਿਆਸਤ ਸਿੰਘ ਗਿੱਲ, ਗਮਦੂਰ ਸਿੰਘ, ਜੁਗ ਭਲਾਈ ਵਿਭਾਗ ਤੋਂ ਮੈਡਮ ਹਰਿੰਦਰ ਕੌਰ ਹੁੰਦਲ, ਡਾਕਟਰ ਡੈਨੀ ਸ਼ਰਮਾ, ਰੂਬਲ ਚਹਿਲ, ਇੰਜੀ. ਸੁਖਮੰਦਰ ਸਿੰਘ ਭੱਠਲ, ਡਾ. ਗੁਰਵੀਰ ਸਿੰਘ ਸੋਹੀ, ਡਾ. ਜਤਿੰਦਰ ਦੇਵ, ਕਮਲਜੀਤ ਸਿੰਘ ਢੀਂਡਸਾ, ਪ੍ਰਿੰਸੀਪਲ ਡਾ. ਸੁਖਦੀਪ ਕੌਰ ਸਮੇਤ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ, ਕੌਂਸਲ ਦੇ ਵੱਡੀ ਗਿਣਤੀ ਵਿੱਚ ਮੈਂਬਰ ਅਤੇ ਹੋਰ ਇਲਾਕੇ ਦੀਆਂ ਮੋਹਤਵਰ ਸ ਖ਼ਸੀਅਤਾਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕੈਂਸਰ ਦੀਆਂ ਦਵਾਈਆਂ ਦੇ ਵਪਾਰਕ ਮੁਨਾਫੇ ਨੂੰ 30 ਫ਼ੀਸਦੀ ਤੱਕ ਸੀਮਤ ਕਰਨ ਦਾ ਫੈਸਲਾ ਸ਼ਲਾਘਾਯੋਗ ਅਗਲੀ ਖ਼ਬਰ ਸ੍ਰੀ ਗੁਰੂ ਨਾਭਾ ਦਾਸ ਸੰਤ ਸੰਮੇਲਨ ਪ੍ਰਬੰਧਕ ਕਮੇਟੀ ਦੀ ਮੀਟਿੰਗ
Ad Position 24