ਸਾਇੰਟਿਫਿਕ ਅਵੇਅਰਨੈੇੱਸ ਫੋਰਮ ਵਲੋਂ ਬੰਦ ਦਾ ਸਮਰਥਨ
ਸੰਗਰੂਰ, 15 ਅਕਤੂਬਰ (ਧੀਰਜ ਪਸੋਰੀਆ)-ਸਾਇੰਟਿਫਿਕ ਅਵੇਅਰਨੇਸ ਫੋਰਮ ਦੇ ਪ੍ਰਧਾਨ ਡਾ ਅਮਰਜੀਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਪਰਵਿੰਦਰ ਸਿੰਘ ਝੋਟੇ ਦੇ ਕਤਲ ’ਤੇ ਜੋ ਮਨੁੱਖਤਾ ਦਾ ਘਾਣ ਹੈ, ਜਮਹੂਰੀਅਤਾ ਦਾ ਘਾਣ ਹੈ ਤੇ ਪੰਜਾਬ ਬੰਦ ਦਾ ਸਮਰਥਨ ਕਰਦੇ ਮੰਗ ਕਰਦੇ ਹਾਂ ਕਿ ਸਪੈਸ਼ਲ ਕੋਰਟ ਰਾਹੀਂ ਇੱਕ ਮਹੀਨੇ ਵਿੱਚ ਸਜ਼ਾ ਦਾ ਫੈਸਲਾ ਹੋਵੇ। ਡਾ.
ਸੰਗਰੂਰ, 15 ਅਕਤੂਬਰ (ਧੀਰਜ ਪਸੋਰੀਆ)-ਸਾਇੰਟਿਫਿਕ ਅਵੇਅਰਨੇਸ ਫੋਰਮ ਦੇ ਪ੍ਰਧਾਨ ਡਾ ਅਮਰਜੀਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਪਰਵਿੰਦਰ ਸਿੰਘ ਝੋਟੇ ਦੇ ਕਤਲ ’ਤੇ ਜੋ ਮਨੁੱਖਤਾ ਦਾ ਘਾਣ ਹੈ, ਜਮਹੂਰੀਅਤਾ ਦਾ ਘਾਣ ਹੈ ਤੇ ਪੰਜਾਬ ਬੰਦ ਦਾ ਸਮਰਥਨ ਕਰਦੇ ਮੰਗ ਕਰਦੇ ਹਾਂ ਕਿ ਸਪੈਸ਼ਲ ਕੋਰਟ ਰਾਹੀਂ ਇੱਕ ਮਹੀਨੇ ਵਿੱਚ ਸਜ਼ਾ ਦਾ ਫੈਸਲਾ ਹੋਵੇ। ਡਾ. ਮਾਨ ਨੇ ਕਿਹਾ ਕਿ ਕੋਈ ਵੀ ਦਵਾਈ ਸਿੱਧੀ ਨਾ ਵਿਕੇ। ਸਿਰਫ ਤੇ ਸਿਰਫ ਡਾਕਟਰ ਪਰਚੀ ਕੈਮਿਸਟ ਸ਼ਾਪ ’ਤੇ ਭੇਜੇ ਫਿਰ ਮਰੀਜ਼ ਨੂੰ ਦਵਾਈ ਮਿਲੇ। ਅਮਰੀਕਾ ਚ ਇੱਦਾਂ ਹੀ ਹੁੰਦਾ ਹੈ। ਡਾਕਟਰ ਮਾਨ ਨੇ ਹੋਰ ਕਿਹਾ ਕਿ ਜਿਹਨਾਂ ਦਵਾਈਆਂ ਦੀ ਨਸ਼ੇ ਦੇ ਤੌਰ ’ਤੇ ਵਰਤੋਂ ਕੀਤੀ ਜਾ ਸਕਦੀ ਹੈ। ਉਹਨਾਂ ਦਵਾਈਆਂ ਦੀ ਫੈਕਟਰੀ ਤੋਂ ਲੈ ਕੇ ਮਰੀਜ਼ ਤੱਕ ਪਹੁੰਚਣ ਤੱਕ ਸਰਕਾਰ ਵਲੋਂ ਪੂਰੀ ਨਿਗਰਾਨੀ ਕੀਤੀ ਜਾਵੇ।