15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਹੋਣਹਾਰ ਵਿਦਿਆਰਥੀ ਕੀਤੇ ਸਨਮਾਨਿਤ

ਮਸਤੂਆਣਾ ਸਾਹਿਬ, 15 ਅਕਤੂਬਰ (ਸਤਨਾਮ ਸਿੰਘ ਦਮਦਮੀ) – ਨਾਮਵਰ ਸ਼ਖਸੀਅਤ ਮੋਹਨ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਪਣੇ ਪਿੰਡ ਦੇ ਜੱਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਝਲਾ ਵਿਖੇ ਆਪਣੇ ਸ਼ਵ: ਪਿਤਾ ਪੰਡਤ ਹਰੀ ਰਾਮ ਅਤੇ ਮਾਤਾ ਸਵ: ਸ਼੍ਰੀਮਤੀ ਬਚਨੀ ਦੇਵੀ ਦੀ ਯਾਦ ਵਿੱਚ ਪੰਜਵੀ, ਅੱਠਵੀਂ, ਦਸਵੀਂ ਅਤੇ ਬਾਰਵੀ ਜਮਾਤ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ ਇੱਕੀ ਸੌ ਰੁਪਏ ਨਕਦ ਰਾਸ਼ੀ, ਮੋਮੈਂਟੋ ਅਤੇ ਸ਼ਾਲ ਨਾਲ ਸਨਮਾਨਿਤ ਕੀਤਾ । ਇਸ ਸਮੇਂ ਸੰਸਥਾ ਵਲੋਂ ਸਮਾਗਮ ਆਯੋਜਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 16-10-2026
ਮਸਤੂਆਣਾ ਸਾਹਿਬ, 15 ਅਕਤੂਬਰ (ਸਤਨਾਮ ਸਿੰਘ ਦਮਦਮੀ) – ਨਾਮਵਰ ਸ਼ਖਸੀਅਤ ਮੋਹਨ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਪਣੇ ਪਿੰਡ ਦੇ ਜੱਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਝਲਾ ਵਿਖੇ ਆਪਣੇ ਸ਼ਵ: ਪਿਤਾ ਪੰਡਤ ਹਰੀ ਰਾਮ ਅਤੇ ਮਾਤਾ ਸਵ: ਸ਼੍ਰੀਮਤੀ ਬਚਨੀ ਦੇਵੀ ਦੀ ਯਾਦ ਵਿੱਚ ਪੰਜਵੀ, ਅੱਠਵੀਂ, ਦਸਵੀਂ ਅਤੇ ਬਾਰਵੀ ਜਮਾਤ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ ਇੱਕੀ ਸੌ ਰੁਪਏ ਨਕਦ ਰਾਸ਼ੀ, ਮੋਮੈਂਟੋ ਅਤੇ ਸ਼ਾਲ ਨਾਲ ਸਨਮਾਨਿਤ ਕੀਤਾ । ਇਸ ਸਮੇਂ ਸੰਸਥਾ ਵਲੋਂ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸੀ.ਜੀ.ਐਮ ਕਮ ਸਕੱਤਰ ਕਾਨੂੰਨੀ ਸੇਵਾ ਅਥਾਰਿਟੀ ਸੰਗਰੂਰ ਅਸ਼ੀਸ਼ ਠਠਈ ਸ਼ਾਮਿਲ ਹੋਏ । ਉਹਨਾਂ ਨੇ ਇਸ ਨੇਕ ਅਤੇ ਪ੍ਰੇਰਨਾਮਈ ਕਾਰਜ ਲਈ ਪਰਿਵਾਰ ਦੇ ਮੁਖੀ ਬਿਰਜ ਲਾਲ ਸ਼ਰਮਾ, ਮੋਹਨ ਸ਼ਰਮਾ, ਸੋਹਨ ਲਾਲ ਸ਼ਰਮਾ ਦੀ ਪ੍ਰਸੰਸਾ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਸਖਤ ਮਿਹਨਤ ਕਰਨ ਦੇ ਨਾਲ ਨਾਲ ਮਾਪਿਆਂ ਅਤੇ ਅਧਿਆਪਕਾਂ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ । ਸੰਸਥਾ ਦੀ ਅਧਿਆਪਕਾ ਕਮਲਜੀਤ ਕੌਰ ਵਲੋਂ ਸੁਚੱਜੇ ਢੰਗ ਨਾਲ ਮੰਚ ਸੰਚਾਲਨ ਕਰਦਿਆਂ ਸੁਖਵਿੰਦਰ ਸਿੰਘ ਫੁੱਲ ਜ਼ਿਲ੍ਹਾ ਇੰਚਾਰਜ ਅਜੀਤ, ਅਮਰੀਕ ਸਿੰਘ, ਮੋਹਨ ਸ਼ਰਮਾ, ਦਰਸ਼ਨ ਸਿੰਘ, ਬਿਰਜ ਲਾਲ ਸ਼ਰਮਾ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦਾ ਸੱਦਾ ਦਿੱਤਾ। ਇਹਨਾਂ ਸ਼ਖਸੀਅਤਾਂ ਵਲੋਂ ਪ੍ਰਗਟਾਵਾ ਕੀਤਾ ਗਿਆ ਕਿ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦਾ ਉਪਰਾਲਾ ਪਿਛਲੇ ਦਸ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਸੰਸਥਾ ਵਲੋਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਸੀ.ਜੀ.ਐਮ ਅਤੇ ਮੋਹਨ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ ਗਿਆ । ਸੰਸਥਾ ਦੇ ਮੁਖੀ ਜਤਿੰਦਰ ਸਿੰਘ ਨੇ ਧੰਨਵਾਦ ਕਰਦਿਆਂ ਸੰਸਥਾ ਦੀ ਕਾਰਗੁਜਾਰੀ ਸਬੰਧੀ ਵੀ ਦੱਸਿਆ। ਇਸ ਸਮੇਂ ਆਪਣੀਆਂ ਸ਼ੁਭ ਕਾਮਨਾਵਾਂ ਦਾ ਪ੍ਰਗਟਾਵਾ ਕਰਨ ਲਈ ਦਰਸ਼ਨ ਸਿੰਘ ਪ੍ਰਧਾਨ ਗੁਰਦੁਆਰਾ ਝਿੜਾ ਸਾਹਿਬ, ਸਰਪੰਚ ਸਤਿਗੁਰ ਸਿੰਘ, ਸੁਖਵਿੰਦਰ ਸਿੰਘ, ਸੂਬੇਦਾਰ ਲਾਭ ਸਿੰਘ, ਕੁਲਵਿੰਦਰ ਸਿੰਘ, ਨੰਬਰਦਾਰ ਬਾਰੂ ਸਿੰਘ, ਮਨਜੀਤ ਸਿੰਘ, ਨਿਰਮਲ ਸਿੰਘ, ਓਮ ਪ੍ਰਕਾਸ਼ ਸ਼ਰਮਾ, ਮਹੇਸ਼ਇੰਦਰ ਪਾਲ, ਪੰਚ ਜਗਦੀਪ ਸਿੰਘ, ਹਰਦੀਪ ਸਿੰਘ, ਸ਼ਿਵ ਕੁਮਾਰ, ਗੁਰਸ਼ਰਨ ਸਿੰਘ ਅਤੇ ਸਮੁੱਚਾ ਸਕੂਲ ਸਟਾਫ ਸ਼ਾਮਲ ਸੀ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ ਆਈ. ਸੀ.ਆਈ. ਸੀ. ਆਈ. ਬੈਂਕ ਅੱਗੇ ਧਰਨਾ 19 ਨੂੰ ਅਗਲੀ ਖ਼ਬਰ ਸਾਇੰਟਿਫਿਕ ਅਵੇਅਰਨੈੇੱਸ ਫੋਰਮ ਵਲੋਂ ਬੰਦ ਦਾ ਸਮਰਥਨ
Ad Position 24