ਜ਼ੋਨਲ ਮੁਕਾਬਲਿਆਂ ’ਚ ਸਰਕਾਰੀ ਕਾਲਜ ਸੰਗਰੂਰ ਬਣਿਆ ਫਾਈਨ ਆਰਟਸ ਦਾ ਓਵਰਆਲ ਚੈਂਪੀਅਨ
ਸੰਗਰੂਰ, 17 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਚੱਲ ਰਹੇ 4 ਰੋਜਾ ਜ਼ੋਨਲ ਮੁਕਾਬਲਿਆਂ ’ਚ ਸਰਕਾਰੀ ਰਣਬੀਰ ਕਾਲਜ, ਸੰਗਰੂਰ ਨੇ ਪ੍ਰਿੰਸੀਪਲ ਪ੍ਰੋ. ਰੋਮੀ ਗਰਗ ਦੀ ਰਹਿਨੁਮਾਈ ਅਤੇ ਯੂਥ ਕੋਆਰਡੀਨੇਟਰ ਡਾ.
ਸੰਗਰੂਰ, 17 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਚੱਲ ਰਹੇ 4 ਰੋਜਾ ਜ਼ੋਨਲ ਮੁਕਾਬਲਿਆਂ ’ਚ ਸਰਕਾਰੀ ਰਣਬੀਰ ਕਾਲਜ, ਸੰਗਰੂਰ ਨੇ ਪ੍ਰਿੰਸੀਪਲ ਪ੍ਰੋ. ਰੋਮੀ ਗਰਗ ਦੀ ਰਹਿਨੁਮਾਈ ਅਤੇ ਯੂਥ ਕੋਆਰਡੀਨੇਟਰ ਡਾ. ਰਣਧੀਰ ਕੋਸ਼ਿਕ, ਇੰਚਾਰਜ ਜਗਸੀਰ ਸਿੰਘ, ਸਹਾਇਕ ਪ੍ਰੋਫੈਸਰ, ਡਾ. ਹਤਿੰਦਰ ਕੌਰ, ਜੋਤੀ, ਨਵਜੋਤ ਕੌਰ ਦੀ ਅਗਵਾਈ ਵਿੱਚ ਫਾਈਨ ਆਰਟਸ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ’ਚ ਇੰਦਰਜੀਤ ਕੌਰ (ਬੀ.ਏ. ਭਾਗ- II ) ਨੇ “ਕਲੇਮ ਮਾਡਲਿੰਗ ਅਤੇ ਪੋਸਟਰ” ਵਿੱਚ ਪਹਿਲਾ ਸਥਾਨ, ਪਰਨੀਤ ਕੌਰ (ਬੀ.ਏ. ਭਾਗ- III ) ਨੇ ਕੋਲਾਜ ’ਚ ਪਹਿਲਾ, ਓਨ ਦਾ ਸਪਾਟ ਪੇਂਟਿੰਗ ’ਚ ਦੂਜਾ, ਰੀਆ (ਬੀ.ਏ. ਭਾਗ- III ) ਨੇ ਕਾਰਟੂਨਿੰਗ ’ਚ ਪਹਿਲਾ ਅਤੇ ਮਹਿੰਦੀ ’ਚ ਦੂਜਾ, ਹਰਸ਼ਦੀਪ ਸਿੰਘ (ਬੀ.ਐਸ.ਸੀ. ਭਾਗ- II ) ਨੇ ਫੋਟੋਗ੍ਰਾਫੀ ’ਚ ਪਹਿਲਾ, ਹਰਜੋਤ (ਬੀ.ਐਸ.ਸੀ-3 ਨਾਨ-ਮੈਡੀਕਲ), ਜਸਨਦੀਪ ਸਿੰਘ (ਬੀ.ਐਸ.ਸੀ.-3 ਨਾਨ-ਮੈਡੀਕਲ), ਦਮਨਦੀਪ ਸਿੰਘ ਹਰਮਨਜੋਤ (ਬੀ.ਏ. ਭਾਗ- I ), ਨਮਨਦੀਪ ਕੌਰ (ਬੀ.ਐਸ.ਸੀ. -3 ਮੈਡੀਕਲ) ਨੇ ਇੰਸਟਾਲੇਸ਼ਨ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਉਹਨਾਂ ਦੀ ਭਰਪੂਰ ਸ਼ਲਾਘਾ ਕੀਤੀ। ਲੈਬ ਅਟੈਂਡੈਂਟ ਸੰਤੋਖ ਸਿੰਘ ਨੇ ਵੀ ਆਪਣਾ ਯੋਗਦਾਨ ਪਾਇਆ।