ਬਾਬਾ ਕੌਰ ਸਿੰਘ ਖੇੜੀ ਖੁਰਦ ਵਾਲ਼ੇ ਸਨਮਾਨਿਤ
ਸ਼ੇਰਪੁਰ,19 ਅਕਤੂਬਰ (ਦਰਸ਼ਨ ਸਿੰਘ ਖੇੜੀ)-ਉੱਘੇ ਸਿੱਖ ਵਿਦਵਾਨ ਤੇ ਪ੍ਰਚਾਰਕ ਬਾਬਾ ਕੌਰ ਸਿੰਘ ਖੇੜੀ ਖੁਰਦ ਵਾਲਿਆਂ ਵਲੋਂ ਆਪਣਾ ਨਵਾਂ ਛਪਿਆ ਸਟੀਕ ਜਪੁਜੀ ਸਾਹਿਬ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਖੇੜੀ ਖੁਰਦ ਵਿਖੇ ਭੇਟ ਕੀਤਾ। ਇਸ ਧਾਰਮਿਕ ਸਨਮਾਨ ਸਮਾਗਮ ਸਮੇਂ ਬੋਲਦਿਆਂ ਇੰਸਪੈਕਟਰ ਹਰਜੀਤ ਸਿੰਘ ਖੇੜੀ ਨੇ ਸਟੀਕ ਸਬੰਧੀ ਚਾਨਣਾ ਪਾਇਆ ਅਤੇ ਸਮੂਹ ਸੰਗਤਾਂ ਨੂੰ ਜਪੁਜੀ ਸਾਹਿਬ ਸਟੀਕ ਪੜ੍ਹਨ ਲਈ ਪ੍ਰੇਰਿਤ ਕੀਤਾ।
ਸ਼ੇਰਪੁਰ,19 ਅਕਤੂਬਰ (ਦਰਸ਼ਨ ਸਿੰਘ ਖੇੜੀ)-ਉੱਘੇ ਸਿੱਖ ਵਿਦਵਾਨ ਤੇ ਪ੍ਰਚਾਰਕ ਬਾਬਾ ਕੌਰ ਸਿੰਘ ਖੇੜੀ ਖੁਰਦ ਵਾਲਿਆਂ ਵਲੋਂ ਆਪਣਾ ਨਵਾਂ ਛਪਿਆ ਸਟੀਕ ਜਪੁਜੀ ਸਾਹਿਬ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਖੇੜੀ ਖੁਰਦ ਵਿਖੇ ਭੇਟ ਕੀਤਾ। ਇਸ ਧਾਰਮਿਕ ਸਨਮਾਨ ਸਮਾਗਮ ਸਮੇਂ ਬੋਲਦਿਆਂ ਇੰਸਪੈਕਟਰ ਹਰਜੀਤ ਸਿੰਘ ਖੇੜੀ ਨੇ ਸਟੀਕ ਸਬੰਧੀ ਚਾਨਣਾ ਪਾਇਆ ਅਤੇ ਸਮੂਹ ਸੰਗਤਾਂ ਨੂੰ ਜਪੁਜੀ ਸਾਹਿਬ ਸਟੀਕ ਪੜ੍ਹਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਬਦਲੇ ਉੱਘੇ ਨਿਸ਼ਕਾਮ ਸਿੱਖ ਪ੍ਰਚਾਰਕ ਬਾਬਾ ਕੌਰ ਸਿੰਘ ਖੇੜੀ ਵਾਲਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਗੁਰਮੁਖ ਸਿੰਘ ਕਲਿਆਣ ਵਾਲੇ, ਬਾਬਾ ਅਮਰ ਸਿੰਘ, ਪ੍ਰਧਾਨ ਗੁਰਮੇਲ ਸਿੰਘ, ਕੁਲਵੰਤ ਸਿੰਘ , ਇੰਸਪੈਕਟਰ ਹਰਜੀਤ ਸਿੰਘ, ਹੀਰਾ ਸਿੰਘ, ਜੱਸਾ ਸਿੰਘ ਮਨਪ੍ਰੀਤ ਸਿੰਘ ਰਜਿੰਦਰ ਸਿੰਘ, ਬਾਬਾ ਰੋਸਨ ਸਿੰਘ ਅਤੇ ਸਮੂਹ ਸੰਗਤਾਂ ਆਦਿ ਆਗੂ ਮੌਜੂਦ ਸਨ।