19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਸਖ਼ਤ ਨਿਖੇਧੀ

ਚੀਮਾ ਮੰਡੀ, 18 ਅਕਤੂਬਰ (ਗੁਰਜੀਤ ਸਿੰਘ ਚਹਿਲ) - ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ ਬਰਸੀ ਸਮਾਗਮ ਨੂੰ ਸਮਰਪਿਤ ਉਨ੍ਹਾਂ ਦੇ ਜਨਮ ਨਗਰ ਸਥਿਤ ਗੁਰਦੁਆਰਾ ਨਾਨਕਸਰ ਸਾਹਿਬ ਚੀਮਾ ਵਿਖੇ ਪਵਿੱਤਰ ਸਰੋਵਰ ਦੀ ਸਫਾਈ ਦੀ ਕਾਰ ਸੇਵਾ 18 ਅਕਤੂਬਰ ਦਿਨ ਐਤਵਾਰ ਨੂੰ ਕਰਵਾਈ ਗਈ । ਇਸ ਕਾਰ ਸੇਵਾ ਦੀ ਅਰੰਭਤਾ ਦੀ ਅਰਦਾਸ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਮੁੱਖ ਸੇਵਾਦਾਰ ਗੁ.

Ad Position 21
No active advertisement
ਡਾ. ਸੁਰਾਜਦੀਨ ਕੰਗਣਵਾਲ, ਡਾ. ਅਮਰਜੀਤ ਸਿੰਘ ਬੋਪਾਰਾਏ ਅਤੇ ਡਾ. ਹਰਦੀਪ ਕੁਮਾਰ ਬਬਲਾ । ਤਸਵੀਰ: ਸੁਖਜੀਤ ਸਿੰਘ ਖੇੜਾ 19-10-2026
ਚੀਮਾ ਮੰਡੀ, 18 ਅਕਤੂਬਰ (ਗੁਰਜੀਤ ਸਿੰਘ ਚਹਿਲ) - ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ ਬਰਸੀ ਸਮਾਗਮ ਨੂੰ ਸਮਰਪਿਤ ਉਨ੍ਹਾਂ ਦੇ ਜਨਮ ਨਗਰ ਸਥਿਤ ਗੁਰਦੁਆਰਾ ਨਾਨਕਸਰ ਸਾਹਿਬ ਚੀਮਾ ਵਿਖੇ ਪਵਿੱਤਰ ਸਰੋਵਰ ਦੀ ਸਫਾਈ ਦੀ ਕਾਰ ਸੇਵਾ 18 ਅਕਤੂਬਰ ਦਿਨ ਐਤਵਾਰ ਨੂੰ ਕਰਵਾਈ ਗਈ । ਇਸ ਕਾਰ ਸੇਵਾ ਦੀ ਅਰੰਭਤਾ ਦੀ ਅਰਦਾਸ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਮੁੱਖ ਸੇਵਾਦਾਰ ਗੁ. ਜਨਮ ਅਸਥਾਨ ਸਾਹਿਬ ਚੀਮਾ ਨੇ ਕੀਤੀ ਅਤੇ ਸਰੋਵਰ ’ਚੋਂ ਗਾਰ ਕੱਢਣ ਦੀ ਕਾਰ ਸੇਵਾ ਸ਼ੁਰੂ ਕਰਵਾਉਣ ਲਈ ਪੰਜ ਪਿਆਰਿਆਂ ‘ਚ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਪ੍ਰਧਾਨ ਬਾਬਾ ਕਾਕਾ ਸਿੰਘ, ਕਲਗੀਧਰ ਟਰੱਸਟ ਬੜੂ ਸਾਹਿਬ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ), ਗੁ. ਅੰਗੀਠਾ ਸਾਹਿਬ ਦੇ ਸੇਵਾਦਾਰ ਬਾਬਾ ਦਰਸ਼ਨ ਸਿੰਘ, ਭਾਈ ਮੱਖਣ ਸਿੰਘ ਮੁੱਖ ਗ੍ਰੰਥੀ ਗੁ. ਨਾਨਕਸਰ ਸਾਹਿਬ ਚੀਮਾ ਅਤੇ ਗੁ. ਗੁਰਸਾਗਰ ਮਸਤੂਆਣਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਸੁਖਦੇਵ ਸਿੰਘ ਨੇ ਸ਼ਮੂਲੀਅਤ ਕੀਤੀ । ਇਸ ਮਹਾਨ ਕਾਰ ਸੇਵਾ ’ਚ ਕੈਬਨਿਟ ਮੰਤਰੀ ਅਮਨ ਅਰੋੜਾ, ਸ਼੍ਰੋਮਣੀ ਅਕਾਲੀ ਦਲ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਅਤੇ ਨਗਰ ਚੀਮਾ ਦੀਆਂ ਭਾਰੀ ਗਿਣਤੀ ‘ਚ ਸੰਗਤਾਂ ਸ਼ਾਮਿਲ ਹੋਈਆਂ ਤੇ ਸੇਵਾ ਪੂਰੀ ਕੀਤੀ । ਇਸ ਮੌਕੇ ਕਲਗੀਂਧਰ ਟਰੱਸਟ ਬੜੂ ਸਾਹਿਬ, ਗੁ. ਅੰਗੀਠਾ ਸਾਹਿਬ ਮਸਤੂਆਣਾ, ਗੁ. ਗੁਰਸਾਗਰ ਮਸਤੂਆਣਾ ਸਾਹਿਬ, ਗੁ. ਨਾਨਕਸਰ ਸਾਹਿਬ ਚੀਮਾ ਤੋਂ ਇਲਾਵਾ ਨਗਰ ਵਾਸੀਆਂ ਨੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਗੁ. ਨਾਨਕਸਰ ਸਾਹਿਬ ਦੇ ਰਿਸੀਵਰ ਜਥੇ. ਦਰਬਾਰਾ ਸਿੰਘ, ਮੈਨੇਜਰ ਭਾਈ ਜਰਨੈਲ ਸਿੰਘ, ਮੀਤ ਮੈਨੇਜਰ ਭਾਈ ਜਸਵੀਰ ਸਿੰਘ, ਭਾਈ ਹਰਮੇਸ਼ ਸਿੰਘ ਖਜਾਨਚੀ, ਮੀਤ ਗ੍ਰੰਥੀ ਭਾਈ ਜਗਤਾਰ ਸਿੰਘ, ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਭਾਈ ਜਸਵੀਰ ਸਿੰਘ ਮੈਨੇਜਰ ਗੁਰਸਾਗਰ ਮਸਤੂਆਣਾ ਸਾਹਿਬ, ਗੁਰਜੰਟ ਸਿੰਘ ਦੁੱਗਾ, ਕਾਕਾ ਹਰਿੰਦਰਵੀਰ ਸਿੰਘ ਫਤਹਿਗੜ੍ਹ (ਦੋਵੇ ਮੈਬਰ ਅਕਾਲ ਕਾਲਜ ਕੌਸ਼ਲ ਮਸਤੂਆਣਾ), ਥਾਣੇਦਾਰ ਚਤਰ ਸਿੰਘ ਚੀਮਾ, ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਬੀਰਬਲ ਸਿੰਘ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਮਨੀ, ਸਾਬਕਾ ਪ੍ਰਧਾਨ ਨਗਰ ਪੰਚਾਇਤ ਅਵਤਾਰ ਸਿੰਘ ਤਾਰੀ, ਮਾਰਕੀਟ ਕਮੇਟੀ ਚੀਮਾ ਦੇ ਚੇਅਰਮੈਨ ਗੁਰਮੀਤ ਸਿੰਘ ਗੀਤੀ, ਕਲੱਬ ਪ੍ਰਧਾਨ ਕਾਕਾ ਸਿੰਘ ਧਾਲੀਵਾਲ, ਜਸਵੀਰ ਸਿੰਘ ਚੀਮਾ ਚੇਅਰਮੈਨ ਪੈਰਾਮਾਊਂਟ ਸਕੂਲ ਚੀਮਾ, ਸਰਬਜੀਤ ਸਿੰਘ ਬਾਗਵਾਲਾ, ਕੌਂਸਲਰ ਕੁਲਦੀਪ ਸਿੰਘ ਸਿੱਧੂ, ਯੂਥ ਆਗੂ ਜਿੰਦ ਚੀਮਾ ਤੋਂ ਇਲਾਵਾ ਭਾਰੀ ਗਿਣਤੀ ‘ਚ ਹੋਰ ਸਿੱਖ ਸੰਗਤਾਂ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਦੇ ਸਟੇਸ਼ਨ ’ਤੇ ਨਹੀਂ ਰੁਕਦੀਆਂ ਬਹੁਤੀਆਂ ਰੇਲਾਂ ਗੋਬਿੰਦਗੜ੍ਹ ਖੋਖਰ ਦੇ ਰੇਲਵੇ ਸਟੇਸ਼ਨ ’ਤੇ ਬਾਕੀ ਦੀਆਂ ਯਾਤਰੂ ਗੱਡ... ਅਗਲੀ ਖ਼ਬਰ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ
Ad Position 24