19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਮਿਤ ਮਾਨ ਵਲੋਂ ਪਿੰਡਾਂ ਅੰਦਰ ਮੁਲਾਕਾਤਾਂ ਦਾ ਦੌਰ ਸ਼ੁਰੂ

ਕੁੱਪ ਕਲਾਂ, 18 ਅਕਤੂਬਰ (ਸੁਖਜਿੰਦਰ ਸਿੰਘ ਝੱਲ)-ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਧਨਵੰਤ ਸਿੰਘ ਦੇ ਸਪੁੱਤਰ ਸਮਿਤ ਸਿੰਘ ਮਾਨ ਵਲੋਂ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਸਿਆਸੀ ਬਿਗਲ ਵਜਾਉਂਦਿਆਂ ਪਿੰਡਾਂ ਅੰਦਰ ਮੁਲਾਕਾਤਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ । ਸਮਿਤ ਸਿੰਘ ਮਾਨ ਆਪਣੀ ਧਨਵੰਤ ਸਿੰਘ ਯਾਦਗਾਰੀ ਵਿਕਾਸ ਮਿਲਣੀ ਦੌਰਾਨ ਹਲਕੇ ਦੇ ਕਈ ਪਿੰਡਾਂ ’ਚ ਪਹੁੰਚੇ ਅਤੇ ਸੀਨੀਅਰ ਕਾਂਗਰਸੀ ਆਗੂਆਂ ਦੀ ਅਗਵਾਈ ਹੇਠ ਪਿੰਡਾਂ ਦੇ ਲੋਕਾਂ ਨਾਲ ਵਿਚਾਰ ਚਰਚਾਵਾਂ ਕੀਤੀਆਂ ।

Ad Position 21
No active advertisement
ਅਜੀਤ ਡੈਸਕ 19-10-2026
ਕੁੱਪ ਕਲਾਂ, 18 ਅਕਤੂਬਰ (ਸੁਖਜਿੰਦਰ ਸਿੰਘ ਝੱਲ)-ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਧਨਵੰਤ ਸਿੰਘ ਦੇ ਸਪੁੱਤਰ ਸਮਿਤ ਸਿੰਘ ਮਾਨ ਵਲੋਂ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਸਿਆਸੀ ਬਿਗਲ ਵਜਾਉਂਦਿਆਂ ਪਿੰਡਾਂ ਅੰਦਰ ਮੁਲਾਕਾਤਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ । ਸਮਿਤ ਸਿੰਘ ਮਾਨ ਆਪਣੀ ਧਨਵੰਤ ਸਿੰਘ ਯਾਦਗਾਰੀ ਵਿਕਾਸ ਮਿਲਣੀ ਦੌਰਾਨ ਹਲਕੇ ਦੇ ਕਈ ਪਿੰਡਾਂ ’ਚ ਪਹੁੰਚੇ ਅਤੇ ਸੀਨੀਅਰ ਕਾਂਗਰਸੀ ਆਗੂਆਂ ਦੀ ਅਗਵਾਈ ਹੇਠ ਪਿੰਡਾਂ ਦੇ ਲੋਕਾਂ ਨਾਲ ਵਿਚਾਰ ਚਰਚਾਵਾਂ ਕੀਤੀਆਂ । ਇਸ ਦੌਰਾਨ ਉਨ੍ਹਾਂ ਪਿੰਡ ਭੁਰਥਲਾ ਮੰਡੇਰ , ਭੈਣੀ ਕੰਬੋਆ, ਭੁਮਸੀ, ਰਟੋਲਾ , ਰੁੜਕੀ ਖੁਰਦ ਵਿਖੇ ਇਕੱਤਰਤਾਵਾਂ ਕਰਦਿਆਂ ਆਖਿਆ ਕਿ ਜੋ ਉਹਨਾਂ ਦੇ ਪਿਤਾ ਵਲੋਂ ਹਲਕਾ ਅਮਰਗੜ੍ਹ ਦੇ ਵਿਕਾਸ ਕਾਰਜ ਉਹ ਸਮੇਂ ਦੌਰਾਨ ਕੀਤੇ ਗਏ ਸਨ, ਉਹ ਅੱਜ ਤੱਕ ਅਮਰਗੜ੍ਹ ਹਲਕੇ ਦੇ ਲੋਕਾਂ ਨੂੰ ਯਾਦ ਹਨ ਅਤੇ ਉਹ ਆਪਣੇ ਪਿਤਾ ਦੀ ਸੋਚ ਨੂੰ ਹੀ ਅੱਗੇ ਵਧਾ ਕੇ ਵਿਧਾਨ ਸਭਾ ਹਲਕਾ ਅਮਰਗੜ੍ਹ ਦਾ ਹੋਰ ਵਿਕਾਸ ਕਰਨਾ ਚਾਹੁੰਦੇ ਹਨ। ਪਿੰਡ ਭੈਣੀ ਕੰਬੋਆ ਵਿਖੇ ਮੀਟਿੰਗ ਦੀ ਅਗਵਾਈ ਮੁਹੰਮਦ ਜ਼ੁਲਫ਼ਿਕਾਰ, ਭੁਮਸੀ ਵਿਖੇ ਸੰਦੀਪ ਸਿੰਘ , ਰੁੜਕੀ ਖੁਰਦ ਵਿਖੇ ਜ਼ੋਰਾ ਸਿੰਘ ਸਾਬਕਾ ਸਰਪੰਚ, ਰਟੋਲਾ ਵਿਖੇ ਹਕਮ ਸਿੰਘ ਸਾਬਕਾ ਸਰਪੰਚ ਅਤੇ ਜਸਵੀਰ ਸਿੰਘ ਬਲਾਕ ਸੰਮਤੀ ਮੈਂਬਰ ਨੇ ਕੀਤੀ, ਜਦਕਿ ਭੁਰਥਲਾ ਮੰਡੇਰ ਵਿਖੇ ਮੀਟਿੰਗ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਹੋਈ ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ’ਤੇ ਧਰਨਾ ਅੱਜ ਅਗਲੀ ਖ਼ਬਰ ਸੁਸਾਇਟੀ ਨੇ ਮੀਟਿੰਗ ’ਚ ਕੀਤਾ ਵਿਚਾਰ ਵਟਾਂਦਰਾ
Ad Position 24