20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਮਾਲੇਰਕੋਟਲਾ ਪੁੱਜਣ ’ਤੇ ਸ਼ਾਨਦਾਰ ਸਵਾਗਤ ਨਨਕਾਣਾ ਸਾਹਿਬ ਸਕੂਲ ਰਾਮਪੁਰ ਛੰਨਾ ਦੇ ਖੇਡ ਸਟੇਡੀਅਮ ’ਚ ਹੋਇਆ ਸ਼ੋ ਮੈਚ

ਅਮਰਗੜ੍ਹ, ਮਲੇਰਕੋਟਲਾ, 19 ਅਕਤੂਬਰ (ਪਵਿੱਤਰ, ਮੰਨਵੀ, ਸਰੌਦ, ਜੈਨ)-ਪੰਜਾਬ ’ਚ 27 ਅਕਤੂਬਰ ਤੋਂ 5 ਨਵੰਬਰ ਤੱਕ ਕਰਵਾਈ ਜਾ ਰਹੀ ਵੱਕਾਰੀ ਅੰਤਰਰਾਸ਼ਟਰੀ ਹਾਕੀ ਪ੍ਰਤੀਯੋਗਤਾ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦੇ ਟਰਾਫ਼ੀ ਟੂਰ ਦਾ ਜ਼ਿਲ੍ਹਾ ਮਾਲੇਰਕੋਟਲਾ ਦੀ ਹਦੂਦ ’ਚ ਪਹੁੰਚਣ ’ਤੇ ਅਮਰਗੜ੍ਹ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਅਮਰਗੜ੍ਹ ਪ੍ਰੋ.

Ad Position 21
No active advertisement
ਸਨਿਚਰਵਾਰ, 1 ਅਗਸਤ, 2026 20-10-2026
ਅਮਰਗੜ੍ਹ, ਮਲੇਰਕੋਟਲਾ, 19 ਅਕਤੂਬਰ (ਪਵਿੱਤਰ, ਮੰਨਵੀ, ਸਰੌਦ, ਜੈਨ)-ਪੰਜਾਬ ’ਚ 27 ਅਕਤੂਬਰ ਤੋਂ 5 ਨਵੰਬਰ ਤੱਕ ਕਰਵਾਈ ਜਾ ਰਹੀ ਵੱਕਾਰੀ ਅੰਤਰਰਾਸ਼ਟਰੀ ਹਾਕੀ ਪ੍ਰਤੀਯੋਗਤਾ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦੇ ਟਰਾਫ਼ੀ ਟੂਰ ਦਾ ਜ਼ਿਲ੍ਹਾ ਮਾਲੇਰਕੋਟਲਾ ਦੀ ਹਦੂਦ ’ਚ ਪਹੁੰਚਣ ’ਤੇ ਅਮਰਗੜ੍ਹ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਸਰਪੰਚ ਕੁਲਵੰਤ ਸਿੰਘ, ਐਸ. ਡੀ. ਐਮ. ਅਮਰਗੜ੍ਹ ਰਾਜੇਸ਼ ਕੁਮਾਰ ਸ਼ਰਮਾ ,ਅੰਤਰਰਾਸ਼ਟਰੀ ਹਾਕੀ ਖਿਡਾਰਨ ਧਰਮਪ੍ਰੀਤ ਕੌਰ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ, ਖਿਡਾਰੀਆਂ,ਵਿਦਿਆਰਥੀਆਂ ਅਤੇ ਖੇਡ ਪ੍ਰੇਮੀਆਂ ਨੇ ਵੀ ਇਸ ਟਰਾਫੀ ਦਾ ਸ਼ਾਨਦਾਰ ਸਵਾਗਤ ਕੀਤਾ। ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਦੇ ਖੇਡ ਸਟੇਡੀਅਮ ਚ ਰੱਖੇ ਇਸ ਸਮਾਗਮ ਵਿੱਚ ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਨੁਮਾਇੰਦੇ ਵਜੋਂ ਮੁੱਖ ਮਹਿਮਾਨ ਸਰਪੰਚ ਕੁਲਵੰਤ ਸਿੰਘ ਗੱਜਣਮਾਜਰਾ ਨੇ ਸ਼ਮੂਲੀਅਤ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ’ਚ ਅੰਤਰਰਾਸ਼ਟਰੀ ਹਾਕੀ ਮੁਕਾਬਲੇ ਕਰਵਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਆਯੋਜਨ ਪੰਜਾਬ ਦੀ ਖੇਡ ਵਿਰਾਸਤ ਨੂੰ ਨਵੀਂ ਪਛਾਣ ਦੇਣ ਦੇ ਨਾਲ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਐਸ.ਡੀ.ਐਮ. ਅਮਰਗੜ੍ਹ ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਖੇਡਾਂ ਸਿਰਫ਼ ਜਿੱਤ-ਹਾਰ ਤੱਕ ਸੀਮਤ ਨਹੀਂ, ਸਗੋਂ ਸਿਹਤਮੰਦ ਜੀਵਨ ਅਤੇ ਚੰਗੇ ਚਰਿੱਤਰ ਦੀ ਸਿਰਜਣਾ ਦਾ ਅਹਿਮ ਸਾਧਨ ਹਨ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਇਹ ਅੰਤਰਰਾਸ਼ਟਰੀ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ਵਿਖੇ ਕਰਵਾਇਆ ਜਾਵੇਗਾ, ਜਿਸ ਵਿੱਚ ਛੇ ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਸਮਾਗਮ ਦੌਰਾਨ ਸਕੂਲੀ ਬੈਂਡ ਵਲੋਂ ਟਰਾਫ਼ੀ ਦਾ ਸਵਾਗਤ ਕੀਤਾ ਗਿਆ ਅਤੇ ਜ਼ਿਲ੍ਹੇ ਦੀ ਗੱਤਕਾ ਟੀਮ ਵਲੋਂ ਵਿਰਾਸਤੀ ਜੰਗਜੂ ਕਲਾ ਦੇ ਸ਼ਾਨਦਾਰ ਕਰਤਬਾਂ ਦਾ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਲੜਕਿਆਂ ਅਤੇ ਲੜਕੀਆਂ ਦੇ ਪ੍ਰਦਰਸ਼ਨੀ ਹਾਕੀ ਮੈਚ ਵੀ ਕਰਵਾਏ ਗਏ, ਜਿਨ੍ਹਾਂ ’ਚ ਰਾਊਂਡ ਗਲਾਸ ਹਾਕੀ ਟੀਮ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੀਆਂ ਟੀਮਾਂ ਨੇ ਭਾਗ ਲਿਆ। ਸਕੂਲ ਪ੍ਰਿੰਸੀਪਲ ਇਸ਼ਿਤਾ ਅਰੋੜਾ ਵਲੋਂ ਇਸ ਸਮਾਗਮ ’ਚ ਪੁੱਜੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਟਰੱਸਟ ਦੇ ਪ੍ਰਧਾਨ ਭੁਪਿੰਦਰ ਸਿੰਘ ਭਲਵਾਨ, ਪ੍ਰਦਮਣ ਸਿੰਘ ਸੋਹੀ ਸੁਖਵਿੰਦਰ ਸਿੰਘ ਸੁੱਖਾ, ਸੀਨੀਅਰ ਸਹਾਇਕ ਰਾਜਬੀਰ ਸਿੰਘ ਢਿੱਲੋਂ, ਗੁਰਜੀਤ ਸਿੰਘ ਯੂਥ ਪ੍ਰਧਾਨ ਹਲਕਾ ਅਮਰਗੜ੍ਹ, ਸਰਪੰਚ ਲਾਲ ਸਿੰਘ ਰਾਮਪੁਰ ਛੰਨਾ, ਅਮਰਜੀਤ ਸਿੰਘ ਸ਼ੌਂਕੀ, ਅਵਤਾਰ ਸਿੰਘ ਪੰਚ, ਰੁਪਿੰਦਰ ਸਿੰਘ ਪੰਚ, ਹਰਮਨ ਵੀਰ, ਭਰਪੂਰ ਸਿੰਘ,ਸੀਨੀਅਰ ਬਾਕਸਿੰਗ ਕੋਚ ਮੁਹੰਮਦ ਹਬੀਬ, ਬੈਡਮਿੰਟਨ ਕੋਚ ਅਬਦੁੱਲਾ ਜਮੀਲ, ਐਥਲੈਟਿਕਸ ਕੋਚ ਹਰਮਿੰਦਰ ਪਾਲ ਸਿੰਘ ਘੁੰਮਣ, ਜੂਡੋ ਕੋਚ ਮੁਹੰਮਦ ਇਮਰਾਨ, ਬਾਕਸਿੰਗ ਕੋਚ ਸਨੀ, ਕੁਸ਼ਤੀ ਕੋਚ ਜਾਹਿਦ ਪ੍ਰਵੇਜ਼ ਅਤੇ ਹਾਕੀ ਕੋਚ ਮਨਦੀਪ ਸਿੰਘ ਸੈਡੀ, ਗੋਲਡੀ ਨਾਮਧਾਰੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਗੋਇਲ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਚਿਪਕਾਇਆ ‘ਰੋਸ ਪੱਤਰ’ ਅਗਲੀ ਖ਼ਬਰ ਮੋਮਬੱਤੀ ਮਾਰਚ ਕੀਤਾ
Ad Position 24