20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਕੈਬਨਿਟ ਮੰਤਰੀ ਗੋਇਲ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਚਿਪਕਾਇਆ ‘ਰੋਸ ਪੱਤਰ’

ਲਹਿਰਾਗਾਗਾ, 19 ਅਕਤੂਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)-ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਐਕਸ਼ਨ ਕਮੇਟੀ ਵਲੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ‘ਲਾਹਨਤ ਪੱਤਰ’ ਦੇਣ ਦੇ ਸੱਦੇ ਤਹਿਤ ਅੱਜ ਲਹਿਰਾਗਾਗਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ, ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਤੇ ਹਲਕਾ ਲਹਿਰਾ ਦੇ ਇਨਸਾਫ ਪਸੰਦ ਲੋਕਾਂ ਵਲੋਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਵਿਧਾਇਕ ਹਲਕਾ ਲਹਿਰਾਗਾਗਾ ਦੇ ਦਫਤਰ ਅੱਗੇ 12 ਤੋਂ 3 ਵਜੇ ਤੱਕ ਰੋਸ ਧਰਨਾ ਦੇ ਕੇ ਦਫਤਰ ਦੀ ਕੰਧ ’ਤੇ ਲਾਹਨਤ ਪੱਤਰ ਚਿਪਕਾਇਆ ਗਿਆ। ਇਸ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਡੀ.

Ad Position 21
No active advertisement
ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਦਫਤਰ ਅੱਗੇ ਰੋਸ ਪੱਤਰ ਦੀ ਕਾਪੀ ਚਿਪਕਾਉਂਦੇ ਹੋਏ ਜਥੇਬੰਦੀ ਦੇ ਆਗੂ । ਤਸਵੀਰ-ਅਸ਼ੋਕ ਗਰਗ 20-10-2026
ਲਹਿਰਾਗਾਗਾ, 19 ਅਕਤੂਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)-ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਐਕਸ਼ਨ ਕਮੇਟੀ ਵਲੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ‘ਲਾਹਨਤ ਪੱਤਰ’ ਦੇਣ ਦੇ ਸੱਦੇ ਤਹਿਤ ਅੱਜ ਲਹਿਰਾਗਾਗਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ, ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਤੇ ਹਲਕਾ ਲਹਿਰਾ ਦੇ ਇਨਸਾਫ ਪਸੰਦ ਲੋਕਾਂ ਵਲੋਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਵਿਧਾਇਕ ਹਲਕਾ ਲਹਿਰਾਗਾਗਾ ਦੇ ਦਫਤਰ ਅੱਗੇ 12 ਤੋਂ 3 ਵਜੇ ਤੱਕ ਰੋਸ ਧਰਨਾ ਦੇ ਕੇ ਦਫਤਰ ਦੀ ਕੰਧ ’ਤੇ ਲਾਹਨਤ ਪੱਤਰ ਚਿਪਕਾਇਆ ਗਿਆ। ਇਸ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਡੀ.ਐਸ.ਪੀ. ਮੂਨਕ ਰਾਜੇਸ਼ ਸਨੇਹੀ ਦੀ ਅਗਵਾਈ ਹੇਠ ਭਾਰੀ ਪੁਲਿਸ ਵੱਲ ਤਾਇਨਾਤ ਰਿਹਾ । ਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਬੀਤੇ ਦਿਨੀ ਪਿੰਡ ਅਲੀਸ਼ੇਰ ਵਿਖੇ ਤੇਜ਼ ਰਫਤਾਰ ਕਾਰ ਦੇ ਕੁਚਲਣ ਨਾਲ ਪ੍ਰਾਣ ਤਿਆਗ ਗਏ ਮਨਰੇਗਾ ਮਜ਼ਦੂਰਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦੇਣ ਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ । ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਲਹਿਰਾ ਦੇ ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਭੂਰਾ ਸਿੰਘ ਸਲੇਮਗੜ੍ਹ , ਮਨਿੰਦਰ ਸਿੰਘ ਲਦਾਲ ,ਬੀਕੇਯੂ ਏਕਤਾ ਮਲਬਈ ਦੇ ਧਰਮਿੰਦਰ ਸਿੰਘ ਪਿਸ਼ੌਰ , ਹਰਜਿੰਦਰ ਸਿੰਘ ਨੰਗਲਾ, ਬੀਕੇਯੂ ਆਜ਼ਾਦ ਦੇ ਮੱਖਣ ਸਿੰਘ ਪਾਪੜਾ, ਲਾਭ ਸਿੰਘ ਗੁਰਨੇ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ, ਸਾਬਕਾ ਚੇਅਰਮੈਨ ਗੁਰਸੰਤ ਸਿੰਘ ਭੁਟਾਲ, ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਵਾਰਸੁ ਪੰਜਾਬ ਜਥੇਬੰਦੀ ਦੇ ਬਲਜੀਤ ਸਿੰਘ ਢੀਡਸਾ, ਬਲਜਿੰਦਰ ਸਿੰਘ ਭੱਠਲ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਗਟ ਸਿੰਘ ਗਾਗਾ , ਰਣਧੀਰ ਸਿੰਘ ਖਾਈ, ਡਾਕਟਰ ਬਲਵਿੰਦਰ ਕੌਰ , ਕੇਵਲ ਕਲੇਰ ਰਾਏਧਰਾਣਾ, ਮਨਜੀਤ ਕੌਰ ਨੰਗਲਾ, ਸਿਮਰਨ ਕੌਰ ਨੰਗਲਾ ਨੇ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ‘ਤੇ ‘ਆਪ’ ਨੁਮਾਇੰਦਿਆਂ ਦੀ ਕਥਿਤ ਚੁੱਪੀ ਲਈ ਉਨ੍ਹਾਂ ਨੂੰ ਜਵਾਬਦੇਹ ਬਣਾਉਣ ਵਾਸਤੇ ਇਹ ਵਿਰੋਧ ਮੁਹਿੰਮ ਤਹਿਤ ਅੱਜ ਦਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਜਦੋਂ ਤੱਕ ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ, ਉਦੋਂ ਤੱਕ ਇਨਸਾਫ ਲਈ ਬਣੀ ਐਕਸ਼ਨ ਕਮੇਟੀ ਵਲੋਂ ਜੋ ਵੀ ਪ੍ਰੋਗਰਾਮ ਦਿੱਤਾ ਜਾਵੇਗਾ ਉਸਦਾ ਹਰ ਤਰ੍ਹਾਂ ਨਾਲ ਵਧ ਚੜ੍ਹ ਕੇ ਸਮਰਥਨ ਕੀਤਾ ਜਾਵੇਗਾ । ਧਰਨੇ ਦੌਰਾਨ ਸਟੇਜ ਸਕੱਤਰ ਦੀ ਜਿ਼ਿੰਮੇਵਾਰੀ ਜਤਿੰਦਰ ਸਿੰਘ ਜਲੂਰ ਵਲੋਂ ਨਿਭਾਈ ਗਈ । ਇਸ ਮੌਕੇ ਲਖਵਿੰਦਰ ਸਿੰਘ ਡੂਡੀਆਂ, ਆਸ਼ੂ ਜਿੰਦਲ ,ਗੁਰਸੇਵਕ ਸਿੰਘ ਸਾਬਕਾ ਸਰਪੰਚ ਮਨਿਆਣਾ ,ਬਿੰਦਰ ਲੇਹਲ ਕਲਾਂ , ਮੇਜਰ ਸੁਰਜਨ ਭੈਣੀ , ਗੁਰਦੀਪ ਸਿੰਘ ਜਲੂਰ, ਮਨਜੀਤ ਸਿੰਘ ਖਾਈ , ਗੁਰਵਿੰਦਰ ਸਿੰਘ ਸ਼ੇਰਗੜ੍ਹ , ਮਲਕੀਤ ਸਿੰਘ ਮਾਨ , ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਆੜਤੀਆ ਆਗੂ ਸੰਜੇ ਸਿੰਗਲਾ, ਡਾਕਟਰ ਨੈਬ ਸਿੰਘ , ਹਰਜਿੰਦਰ ਸਿੰਘ ਰਾਮਗੜ੍ਹ , ਹਰਵਿੰਦਰ ਸਿੰਘ ਰੋੜੇਵਾਲਾ , ਅਜੈਬ ਸਿੰਘ ਲਦਾਲ , ਗੁਰਚਰਨ ਸਿੰਘ ਡਸਕਾ, ਜੱਸੀ ਗਾਗਾ, ਕਾਲਾ ਭੂਟਾਲ ਕਲਾਂ, ਕਾਕਾ ਸਿੰਘ ਸਲੇਮਗੜ , ਦਸ਼ਮੇਸ਼ ਡੂਡੀਆ, ਸੁਖਦੇਵ ਸਿੰਘ ਖੋਖਰ , ਕ੍ਰਿਸ਼ਨ ਸਿੰਘ ਨੰਗਲਾ , ਗੁਰਜੰਤ ਸਿੰਘ ਖਾਲਸਾ, ਬਲਜੀਤ ਸਿੰਘ ਗੋਬਿੰਦਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਨਸਾਫ ਪਸੰਦ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਐੱਸ.ਸੀ. ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਬਣੇ ਕੌਂਸਲਰ ਅਜੇ ਪਰੋਚਾ ਅਗਲੀ ਖ਼ਬਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਮਾਲੇਰਕੋਟਲਾ ਪੁੱਜਣ ’ਤੇ ਸ਼ਾਨਦਾਰ ਸਵਾਗਤ ਨਨਕਾਣਾ ਸਾਹਿਬ ਸਕੂਲ ਰਾਮਪੁਰ ਛੰਨਾ ਦੇ ਖੇਡ...
Ad Position 24