ਭਗਵਤੀ ਜਾਗਰਣ ਕਰਵਾਇਆ
ਜਬਰ ਜਨਾਹ ਦੇ ਮਾਮਲੇ ’ਚੋਂ ਦੋ ਬਰੀ
ਲੌਂਗੋਵਾਲ, 20 ਅਕਤੂਬਰ (ਵਿਨੋਦ, ਸ਼. ਸ.
ਲੌਂਗੋਵਾਲ, 20 ਅਕਤੂਬਰ (ਵਿਨੋਦ, ਸ਼.ਸ. ਖੰਨਾ)-ਸ੍ਰੀ ਕਾਲੀ ਮਾਤਾ ਮੰਦਰ (ਭਵਨ ਭੂਆ ਰਾਣੀ), ਜੈਦ ਪੱਤੀ ਲੌਂਗੋਵਾਲ ਵਿਖੇ ਮਹੰਤ ਜੋਤਿਸ਼ ਆਚਾਰਿਆ ਮਹੰਤ ਆਰ.ਵੀ. ਵਸਿਸ਼ਟ ਦੀ ਦੇਖ ਰੇਖ ਹੇਠ ਨਗਰ ਨਿਵਾਸੀਆਂ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਪੂਜਾ ਦੀ ਰਸਮ ਮਾ. ਨਰਿੰਦਰ ਸ਼ਰਮਾ ਨੀਟਾ ਅਤੇ ਮੈਡਮ ਪਾਰੁਲ ਸ਼ਰਮਾ ਵਲੋਂ, ਜੋਤੀ ਪ੍ਰਚੰਡ ਕਰਨ ਦੀ ਰਸਮ ਡਾ. ਮੁਨੀਸ਼ ਵਸਿਸ਼ਟ, ਹਰੀਹਰ ਹਸਪਤਾਲ ਵਲੋਂ, ਚੁੰਨੀ ਦੀ ਰਸਮ ਮਹੰਤ ਹੀਰਾ ਦਾਸ ਵਲੋਂ ਅਤੇ ਝੰਡੇ ਦੀ ਰਸਮ ਰਛਪਾਲ ਕੌਰ ਢਿੱਲੋਂ ਪ੍ਰਧਾਨ ਨਗਰ ਕੌਂਸਲ ਤੇ ਬਲਵਿੰਦਰ ਸਿੰਘ ਢਿੱਲੋਂ ਵਲੋਂ ਨਿਭਾਈ ਗਈ। ਇਸ ਸਮਾਗਮ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ, ਵਿਧਾਇਕ ਹਾਕਮ ਸਿੰਘ ਰਾਏਕੋਟ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ, ਹਰਮਨਦੇਵ ਸਿੰਘ ਬਾਜਵਾ, ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ਼ ਅਕਾਲੀ ਦਲ, ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਇੰਚਾਰਜ਼, ਬਲਵਿੰਦਰ ਸਿੰਘ ਢਿੱਲੋਂ, ਐਡ. ਹਰਪ੍ਰੀਤ ਸਿੰਘ ਸਿੱਧੂ, ਚੇਅਰਮੈਨ ਹਰਪਾਲ ਜੁਨੇਜਾ, ਸੰਜੇ ਗਰਗ, ਸੁਖਵਿੰਦਰ ਪਾਲ ਸੁੱਖੀ, ਅਦਾਕਾਰ ਧੂਤਾ ਪਿੰਡੀ ਵਾਲਾ, ਅਦਾਕਾਰ ਧਰਨਾਟ, ਗੀਤਕਾਰ ਮਨੀ ਸ਼ੇਰੋਂ, ਐਡ. ਗੁਰਤੇਗ ਸਿੰਘ ਲੌਂਗੋਵਾਲ, ਗਾਇਕ ਜਸਕਰਨ ਗਰੇਵਾਲ ਹਾਜ਼ਰ ਹੋਏ। ਇਸ ਮੌਕੇ ਬੁੱਧ ਰਾਮ ਗਰਗ, ਜਸਵਿੰਦਰ ਸਿੰਘ ਨੱਪੀ, ਜਤਿੰਦਰ ਰਿਸ਼ੀ, ਸਾ. ਕੌਂਸਲਰ ਨਰਿੰਦਰ ਸਿੰਘ ਨੰਦੂ, ਗੋਬਿੰਦ ਸਿੰਘ, ਦਰਸ਼ਨ ਸਿੰਘ, ਭੀਮ ਦਾਸ ਬਾਵਾ, ਨਿਹਾਲ ਸਿੰਘ, ਜਗਰਾਜ ਸਿੰਘ ਬਟੂਹਾ ( ਸਾਰੇ ਸਰਪੰਚ) ਮੀਤ ਪ੍ਰਧਾਨ ਕੁਲਦੀਪ ਸਿੰਘ ਬੰਟੀ, ਕੌਂਸਲਰ ਬੁੱਧ ਸਿੰਘ, ਕੌਂਸਲਰ ਭੁਪਿੰਦਰ ਸਿੰਘ, ਮਹੰਤ ਕਾਹਨ ਦਾਸ, ਰੁਪਿੰਦਰ ਭਾਰਦਵਾਜ, ਹਰਪ੍ਰੀਤ ਸ਼ਰਮਾ, ਹਰਸ਼ ਕੌਸਲ, ਵਿੱਕੀ ਵਸਿਸ਼ਟ, ਕੌਂਸਲਰ ਬਲਵਿੰਦਰ ਸਿੰਘ ਬੀਟਾ, ਰਾਜ ਸਿੰਘ ਰਾਜੂ, ਅਮ੍ਰਿਤਪਾਲ ਸਿੰਘ ਸਿੱਧੂ, ਬਿਕਰਮਜੀਤ ਸਿੰਘ, ਸਰਪੰਚ ਸੁਖਵਿੰਦਰ ਸਿੰਘ ਚਹਿਲ, ਗੁਰਮੀਤ ਸਿੰਘ ਲੱਲੀ, ਵਿਜੇ ਗੋਇਲ, ਸਰਪੰਚ ਪਰਮਜੀਤ ਸਿੰਘ ਦੁੱਲਟ, ਰਤਨ ਕੁਮਾਰ ਮੰਗੂ, ਅਮਰਜੀਤ ਸਿੰਘ ਗਿੱਲ, ਚੌਧਰੀ ਗੋਬਿੰਦ ਰਾਮ, ਕਮਲ ਬਰਾੜ, ਕੁਲਦੀਪ ਸਿੰਘ ਦੂਲੋ, ਜਸਵਿੰਦਰ ਸਿੰਘ ਦੁੱਲਟ, ਰਣਜੀਤ ਸਿੰਘ ਕੂਕਾ, ਇਸ਼ਵਿੰਦਰ ਸਿੰਘ ਬਿੰਦੀ, ਕੁਲਵੰਤ ਸਿੰਘ ਕਾਂਤੀ, ਸੁਲੇਖ ਦਰਦੀ, ਮਨੀਸ਼ ਕੁਮਾਰ ਮੋਨਾ, ਰਾਕੇਸ਼ ਕੁਮਾਰ ਰਿੰਕਾ, ਪ੍ਰਾਂਸ਼ੂ, ਹਰਭਿੰਦਰ ਸਿੰਘ ਨਾਨਕ ਹਾਜ਼ਰ ਸਨ।