ਸ਼੍ਰੀ ਰਾਮ ਦੇ ਰਾਜਤਿਲਕ ਦਾ ਸ਼ਾਨਦਾਰ ਦ੍ਰਿਸ਼
ਸੰਗਰੂਰ, 23 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਸ਼ੇਖਪੁਰਾ ਵਿਖੇ ਨਰੇਸ਼ ਗਾਬਾ ਦੀ ਅਗਵਾਈ ਹੇਠ ਚੱਲ ਰਹੀ ਪ੍ਰਸਿੱਧ ਸ਼੍ਰੀ ਰਾਮਲੀਲਾ ਦੌਰਾਨ ਕੱਲ੍ਹ ਸ਼ਾਮ ਅਯੋਧਿਆ ਵਾਪਸੀ ਅਤੇ ਭਗਵਾਨ ਸ਼੍ਰੀ ਰਾਮ ਦੇ ਰਾਜਤਿਲਕ ਦਾ ਸ਼ਾਨਦਾਰ ਦ੍ਰਿਸ਼ ਪੇਸ਼ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਕਮੇਟੀ ਦੇ ਪ੍ਰਧਾਨ ਨਰੇਸ਼ ਗਾਬਾ, ਸਰਪ੍ਰਸਤ ਰਾਜ ਅਰੋੜਾ, ਸਰਪ੍ਰਸਤ ਹਰੀਸ਼ ਅਰੋੜਾ, ਚੇਅਰਮੈਨ ਪ੍ਰਕਾਸ਼ ਚੰਦ, ਕਾਲਾ, ਆਵਾ ਸਿੰਘ, ਸੰਨੀ ਗਾਂਧੀ ਅਤੇ ਜਿੰਮੀ ਖੇਤਰਪਾਲ ਵੱਲੋਂ ਵਧਾਈ ਗਾ ਕੇ ਕੀਤੀ ਗਈ।
ਸੰਗਰੂਰ, 23 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਸ਼ੇਖਪੁਰਾ ਵਿਖੇ ਨਰੇਸ਼ ਗਾਬਾ ਦੀ ਅਗਵਾਈ ਹੇਠ ਚੱਲ ਰਹੀ ਪ੍ਰਸਿੱਧ ਸ਼੍ਰੀ ਰਾਮਲੀਲਾ ਦੌਰਾਨ ਕੱਲ੍ਹ ਸ਼ਾਮ ਅਯੋਧਿਆ ਵਾਪਸੀ ਅਤੇ ਭਗਵਾਨ ਸ਼੍ਰੀ ਰਾਮ ਦੇ ਰਾਜਤਿਲਕ ਦਾ ਸ਼ਾਨਦਾਰ ਦ੍ਰਿਸ਼ ਪੇਸ਼ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਕਮੇਟੀ ਦੇ ਪ੍ਰਧਾਨ ਨਰੇਸ਼ ਗਾਬਾ, ਸਰਪ੍ਰਸਤ ਰਾਜ ਅਰੋੜਾ, ਸਰਪ੍ਰਸਤ ਹਰੀਸ਼ ਅਰੋੜਾ, ਚੇਅਰਮੈਨ ਪ੍ਰਕਾਸ਼ ਚੰਦ, ਕਾਲਾ, ਆਵਾ ਸਿੰਘ, ਸੰਨੀ ਗਾਂਧੀ ਅਤੇ ਜਿੰਮੀ ਖੇਤਰਪਾਲ ਵੱਲੋਂ ਵਧਾਈ ਗਾ ਕੇ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਰਾਜੇਸ਼ ਬਾਂਸਲ ਨੇ ਆਪਣੇ ਪਰਿਵਾਰ ਸਮੇਤ ਹਾਜ਼ਰੀ ਲਗਵਾਈ। ਰਾਮਲੀਲਾ ਵੈਲਫੇਅਰ ਕਮੇਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਦੇ ਰਾਜਤਿਲਕ ਸਮਾਰੋਹ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਰਾਮਲੀਲਾ ਵਿੱਚ ਭਗਵਾਨ ਸ਼੍ਰੀ ਰਾਮ ਦਾ ਕਿਰਦਾਰ ਪ੍ਰਿੰਸ ਖੇਤਰਪਾਲ, ਲਕਸ਼ਮਣ ਦਾ ਭੀਮ ਸੈਨ, ਹਨੂਮਾਨ ਜੀ ਦਾ ਕੁਲਦੀਪ ਕੁਮਾਰ, ਸੁਗਰੀਵ ਦਾ ਜਸਪਾਲ ਵਲੇਚਾ, ਭਰਤ ਦਾ ਰਮਨ ਅਤੇ ਸ਼ਤਰੂਘਨ ਦਾ ਕਿਰਦਾਰ ਕਲਾਕਾਰਾਂ ਵੱਲੋਂ ਨਿਭਾਇਆ ਗਿਆ।