ਮਸਤੂਆਣਾ ਸਾਹਿਬ ਵਿਖੇ 46ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼
ਨੌਂ ਬਲਾਕਾਂ ਦੇ ਲਗਭਗ 900 ਖਿਡਾਰੀਆਂ ਨੇ ਲਿਆ ਹਿੱਸਾ, ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ
ਮਸਤੂਆਣਾ ਸਾਹਿਬ, 23 ਅਕਤੂਬਰ (ਦਮਦਮੀ)-ਮਸਤੂਆਣਾ ਸਾਹਿਬ ਵਿਖੇ ਸਾਲ 2026-27 ਦੀਆਂ 46ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼ ਹੋਇਆ। ਖੇਡ ਸਮਾਗਮ ਦਾ ਉਦਘਾਟਨ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਕੀਤਾ ਗਿਆ।
ਮਸਤੂਆਣਾ ਸਾਹਿਬ, 23 ਅਕਤੂਬਰ (ਦਮਦਮੀ)-ਮਸਤੂਆਣਾ ਸਾਹਿਬ ਵਿਖੇ ਸਾਲ 2026-27 ਦੀਆਂ 46ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼ ਹੋਇਆ। ਖੇਡ ਸਮਾਗਮ ਦਾ ਉਦਘਾਟਨ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਕੀਤਾ ਗਿਆ। ਇਸ ਖੇਡ ਸਮਾਗਮ ਵਿੱਚ ਜ਼ਿਲ੍ਹੇ ਦੇ ਨੌਂ ਬਲਾਕਾਂ ਦੇ ਲਗਭਗ 900 ਨੰਨ੍ਹੇ-ਮੁੰਨੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਖੇਡਾਂ ਦੇ ਪਹਿਲੇ ਦਿਨ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਅਤੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਫੁੱਟਬਾਲ, ਖੋ-ਖੋ, ਕੁਸ਼ਤੀ, ਬੈਡਮਿੰਟਨ, ਮਿੰਨੀ ਹੈਂਡਬਾਲ, ਕਬੱਡੀ ਨੈਸ਼ਨਲ ਸਟਾਈਲ, ਤੈਰਾਕੀ ਅਤੇ ਸ਼ਤਰੰਜ ਦੇ ਮੁੰਡਿਆਂ ਤੇ ਕੁੜੀਆਂ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਨ੍ਹਾਂ ਖੇਡਾਂ ਰਾਹੀਂ ਬੱਚਿਆਂ ਵਿੱਚ ਖੇਡ ਭਾਵਨਾ, ਅਨੁਸ਼ਾਸਨ, ਆਪਸੀ ਸਾਂਝ ਅਤੇ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਮਿਲਿਆ। ਸਾਰੇ ਖਿਡਾਰੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਸੀ.ਐੱਚ.ਟੀ. ਸ੍ਰੀ ਸੁਰਜੀਤ ਸਿੰਘ, ਬੱਖੋਪੀਰ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਖੇਡਾਂ ਦੇ ਸੁਚੱਜੇ ਆਯੋਜਨ ਵਿੱਚ ਮੰਨੂ ਬਡਰੁੱਖਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।ਇਸ ਮੌਕੇ ਜਗਦੇਵ ਸਿੰਘ, ਸੀ.ਐੱਚ.ਟੀ. ਪਰਮਿੰਦਰ ਸਿੰਘ, ਪ੍ਰਿੰਸ ਕਾਲੜਾ, ਮੇਜਰ ਸਿੰਘ, ਮੈਡਮ ਗੁਰਮੀਤ ਕੌਰ, ਨਵਦੀਪ ਸਿੰਘ ਔਲਖ, ਹੰਸ ਸਿੰਘ ਕਾਂਝਲਾ, ਮਨਜੀਤ ਸਿੰਘ, ਅਮਰਜੀਤ ਸਿੰਘ ਗਰੇਵਾਲ, ਸੁਰਿੰਦਰ ਸਿੰਘ, ਰਜਿੰਦਰ ਸਿੰਘ, ਜਗਰੂਪ ਸਿੰਘ ਧਾਂਦਰਾ, ਮੈਡਮ ਰਮਾ ਰਾਣੀ ਅਤੇ ਸੈਂਟਰ ਹੈੱਡ ਟੀਚਰ ਰਾਜਵਿੰਦਰ ਸਿੰਘ ਖੱਤਰੀਵਾਲਾ ਸਮੇਤ ਹੋਰ ਖੇਡ ਪ੍ਰਬੰਧਕ ਅਤੇ ਅਧਿਕਾਰੀ ਹਾਜ਼ਰ ਸਨ। ਇਸ ਖੇਡ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਬਲਜਿੰਦਰ ਕੌਰ ਨੇ ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਧੂਰੀ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਗੁਰਦਰਸ਼ਨ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਵੱਖ-ਵੱਖ ਸਕੂਲਾਂ ਦੇ ਮੁਖੀਆਂ, ਹੈੱਡ ਟੀਚਰਾਂ, ਸੈਂਟਰ ਹੈੱਡ ਟੀਚਰਾਂ, ਕੋਚਾਂ ਅਤੇ ਈਵੈਂਟ ਇੰਚਾਰਜਾਂ ਦੀ ਮੌਜੂਦਗੀ ਨੇ ਖੇਡ ਸਮਾਗਮ ਦੀ ਮਹੱਤਤਾ ਨੂੰ ਹੋਰ ਵਧਾਇਆ।