ਮਲੇਰਕੋਟਲਾ ਦੇ ਮੁੱਖ ਮਾਰਗਾਂ ਤੋਂ ਹਰੇ-ਭਰੇ ਦਰੱਖ਼ਤ ਅਚਾਨਕ ਸੁੱਕ ਕੇ ਹੋ ਰਹੇ ਗ਼ਾਇਬ
ਮਲੇਰਕੋਟਲਾ, 25 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਅੱਜ ਪਦਾਰਥਵਾਦੀ ਯੁੱਗ ’ਚ ਮੁਨਾਫ਼ੇਖ਼ੋਰ ਵਰਗ ਵਲੋਂ ਹਰੇ-ਭਰੇ ਦਰਖ਼ਤਾਂ ’ਤੇ ਕੁਹਾੜਾ ਚਲਾਉਣ ਨੂੰ ਦੇਰ ਨਹੀਂ ਲਗਾਈ ਜਾਂਦੀ । ਇਸ ਸਬੰਧੀ ਵਾਤਾਵਰਨ ਪ੍ਰੇਮੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੂਬੇ ਦੇ ਮੁੱਖ ਮਾਰਗਾਂ ਦੇ ਆਲੇ- ਦੁਆਲੇ ਖੜੇ ਦਰੱਖਤਾਂ ਨੂੰ ਵੇਖ ਕੇ ਵਰ੍ਹਿਆਂ ਬਾਅਦ ਆਸ ਦੀ ਕਿਰਨ ਜਾਗੀ ਸੀ ਕਿ ਸ਼ਾਇਦ ਹੁਣ ਉਹ ਪਿਛਲਾ ਘਾਟਾ ਪੂਰਿਆ ਜਾਵੇਗਾ, ਜਦੋਂ ਇਨ੍ਹਾਂ ਮਾਰਗਾਂ ਦਾ ਨਿਰਮਾਣ ਹੋਇਆ ਸੀ ਤਾਂ ਵੱਡੀ ਗਿਣਤੀ ’ਚ ਦਰੱਖਤਾਂ ਦਾ ਘਾਣ ਕੀਤਾ ਗਿਆ ਸੀ ।
ਮ
ਮੁੱਖ ਮਾਰਗ ਕੰਢੇ ਖੜ੍ਹੇ ਸੁੱਕੇ ਹੋਏ ਦਰੱਖ਼ਤਾਂ ਦੀ ਤਸਵੀਰ ਜੋ ਪਹਿਲਾਂ ਹਰੇ-ਭਰੇ ਸਨ । ਤਸਵੀਰ- ਸਰੌਦ
26-10-2026
ਮਲੇਰਕੋਟਲਾ, 25 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਅੱਜ ਪਦਾਰਥਵਾਦੀ ਯੁੱਗ ’ਚ ਮੁਨਾਫ਼ੇਖ਼ੋਰ ਵਰਗ ਵਲੋਂ ਹਰੇ-ਭਰੇ ਦਰਖ਼ਤਾਂ ’ਤੇ ਕੁਹਾੜਾ ਚਲਾਉਣ ਨੂੰ ਦੇਰ ਨਹੀਂ ਲਗਾਈ ਜਾਂਦੀ । ਇਸ ਸਬੰਧੀ ਵਾਤਾਵਰਨ ਪ੍ਰੇਮੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੂਬੇ ਦੇ ਮੁੱਖ ਮਾਰਗਾਂ ਦੇ ਆਲੇ- ਦੁਆਲੇ ਖੜੇ ਦਰੱਖਤਾਂ ਨੂੰ ਵੇਖ ਕੇ ਵਰ੍ਹਿਆਂ ਬਾਅਦ ਆਸ ਦੀ ਕਿਰਨ ਜਾਗੀ ਸੀ ਕਿ ਸ਼ਾਇਦ ਹੁਣ ਉਹ ਪਿਛਲਾ ਘਾਟਾ ਪੂਰਿਆ ਜਾਵੇਗਾ, ਜਦੋਂ ਇਨ੍ਹਾਂ ਮਾਰਗਾਂ ਦਾ ਨਿਰਮਾਣ ਹੋਇਆ ਸੀ ਤਾਂ ਵੱਡੀ ਗਿਣਤੀ ’ਚ ਦਰੱਖਤਾਂ ਦਾ ਘਾਣ ਕੀਤਾ ਗਿਆ ਸੀ । ਇੱਥੇ ਹੁਣ ਬੇਹੱਦ ਹੈਰਾਨੀਜਨਕ ਤੱਥ ਇਹ ਹੈ ਕਿ ਮੁੱਖ ਮਾਰਗਾਂ ਦੇ ਆਲੇ ਦੁਆਲੇ ਖੜੇ ਦਰੱਖ਼ਤ ਪਹਿਲਾਂ ਸੁੱਕ ਜਾਂਦੇ ਹਨ ਤੇ ਫਿਰ ਹੌਲੀ-ਹੌਲੀ ਗ਼ਾਇਬ ਹੋ ਜਾਂਦੇ ਹਨ । ਪੰਜਾਬ ਦੇ ਅੰਦਰ ਇਹ ਕੁੱਝ ਜ਼ਿਆਦਾਤਰ ਉਨ੍ਹਾਂ ਥਾਵਾਂ ’ਤੇ ਵੀ ਹੋ ਰਿਹਾ ਹੈ, ਜਿੱਥੇ ਕਿਸੇ ਨਾ ਕਿਸੇ ਰੂਪ ’ਚ ਵਪਾਰੀ ਵਰਗ ਵਲੋਂ ਕਾਰੋਬਾਰ ਦੀ ਆੜ ਹੇਠ ਆਪਣੀ ਦਸਤਕ ਦਿੰਦਿਆਂ ਵਿਸ਼ਾਲ ਆਲੀਸ਼ਾਨ ਇਮਾਰਤਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ । ਕੁਦਰਤ ਨਾਲ ਖਿਲਵਾੜ ਕਰਦੇ ਇਨ੍ਹਾਂ ਲੋਕਾਂ ਵਲੋਂ ਜਿੱਥੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਜਾਂਦਾ ਹੈ, ਉੱਥੇ ਪਹਿਲਾਂ ਹਰੇ-ਭਰੇ ਦਰਖ਼ਤ ਹੁੰਦੇ ਹਨ ਜਦਕਿ ਕੁੱਝ ਸਮੇਂ ਬਾਅਦ ਹੌਲੀ-ਹੌਲੀ ਉਹ ਦਰਖ਼ਤ ਸੁੱਕ ਜਾਂਦੇ ਹਨ ਤੇ ਫਿਰ ਗ਼ਾਇਬ ਹੋ ਜਾਂਦੇ ਹਨ । ਜਦਕਿ ਇਨ੍ਹਾਂ ਹਰੇ-ਭਰੇ ਦਰੱਖ਼ਤਾਂ ਨੂੰ ਚਾਰਦੀਵਾਰੀਆਂ ਦਾ ਸ਼ਿੰਗਾਰ ਵੀ ਬਣਾਇਆ ਜਾ ਸਕਦਾ ਹੈ । ਸੂਬੇ ਦੇ ਸੰਬੰਧਿਤ ਵਿਭਾਗ ਦੀ ਨਿਗ੍ਹਾ ਆਖਰ ਅਜਿਹੇ ਲੋਕਾਂ ’ਤੇ ਕਿਉਂ ਨਹੀਂ ਪੈਂਦੀ । ਇਹ ਦਰੱਖ਼ਤ ਆਖ਼ਰ ਸੁੱਕ ਕਿਵੇਂ ਰਹੇ ਹਨ । ਦਰੱਖ਼ਤ ਪੁੱਟਣ ਵਾਲਿਆਂ ਨੂੰ ਦਰੱਖ਼ਤ ਪੁੱਟਣ ਦੀ ਮਨਜ਼ੂਰੀ ਕਿਵੇਂ ਮਿਲਦੀ ਹੈ ਤੇ ਉਹ ਦਰੱਖ਼ਤ ਕਿੱਥੇ ਗ਼ਾਇਬ ਹੋ ਰਹੇ ਹਨ, ਇਹ ਸਵਾਲ ਵੱਡੇ ਹਨ ।