03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

16 ਨਵੰਬਰ ਨੂੰ ਚੰਡੀਗੜ੍ਹ ਪੱਕੇ ਮੋਰਚੇ ’ਚ ਵੱਡੀ ਗਿਣਤੀ ’ਚ ਮਲੇਰਕੋਟਲਾ ਦੇ ਮੁਲਾਜ਼ਮ ਕਰਨਗੇ ਸ਼ਮੂਲੀਅਤ

ਮਲੇਰਕੋਟਲਾ, 2 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਸਾਂਝਾ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਸਾਂਝੀ ਤਾਲਮੇਲ ਕਮੇਟੀ ਜ਼ਿਲ੍ਹਾ ਮਲੇਰਕੋਟਲਾ ਦੀ ਅਹਿਮ ਮੀਟਿੰਗ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਾਥੀ ਜਰਨੈਲ ਸਿੰਘ ਪੰਜਗ੍ਰਾਈਆਂ ਅਤੇ ਦੀਦਾਰ ਸਿੰਘ ਛੋਕਰਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਫੈਸਲਾ ਕੀਤਾ ਕਿ 16 ਨਵੰਬਰ ਨੂੰ ਚੰਡੀਗੜ੍ਹ ਸੈਕਟਰ-34 ਵਿਖੇ ਪੱਕੇ ਮੋਰਚੇ ‘ਚ ਜ਼ਿਲ੍ਹਾ ਮਲੇਰਕੋਟਲਾ ਦੀਆਂ ਸਮੂਹ ਜਥੇਬੰਦੀਆਂ ਜ਼ਿਲ੍ਹਾ ਸੰਗਰੂਰ ਦੇ ਸਾਥੀਆਂ ਨਾਲ ਵੱਡੀ ਗਿਣਤੀ ‘ਚ ਸ਼ਾਮਲ ਹੋਣਗੀਆਂ।

Ad Position 21
No active advertisement
ਅਜੀਤ ਡੈਸਕ 03-11-2026
ਮਲੇਰਕੋਟਲਾ, 2 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਸਾਂਝਾ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਸਾਂਝੀ ਤਾਲਮੇਲ ਕਮੇਟੀ ਜ਼ਿਲ੍ਹਾ ਮਲੇਰਕੋਟਲਾ ਦੀ ਅਹਿਮ ਮੀਟਿੰਗ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਾਥੀ ਜਰਨੈਲ ਸਿੰਘ ਪੰਜਗ੍ਰਾਈਆਂ ਅਤੇ ਦੀਦਾਰ ਸਿੰਘ ਛੋਕਰਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਫੈਸਲਾ ਕੀਤਾ ਕਿ 16 ਨਵੰਬਰ ਨੂੰ ਚੰਡੀਗੜ੍ਹ ਸੈਕਟਰ-34 ਵਿਖੇ ਪੱਕੇ ਮੋਰਚੇ ‘ਚ ਜ਼ਿਲ੍ਹਾ ਮਲੇਰਕੋਟਲਾ ਦੀਆਂ ਸਮੂਹ ਜਥੇਬੰਦੀਆਂ ਜ਼ਿਲ੍ਹਾ ਸੰਗਰੂਰ ਦੇ ਸਾਥੀਆਂ ਨਾਲ ਵੱਡੀ ਗਿਣਤੀ ‘ਚ ਸ਼ਾਮਲ ਹੋਣਗੀਆਂ। ਇਸ ਮੌਕੇ ਸਰਕਾਰ ਵਲੋਂ ਮੁਲਾਜ਼ਮਾਂ ਨਾਲ ਦੁਰਵਿਵਹਾਰ ਅਤੇ ਪੰਜਾਬ ਨੂੰ ਪੁਲਿਸ ਰਾਜ ਬਣਾਉਣ ਦੀ ਨਿੰਦਾ ਕੀਤੀ ਅਤੇ ਮਾਨਸਾ ਮੋਰਚੇ ਦੀਆਂ ਮੰਗਾਂ ਦੀ ਹਮਾਇਤ ਕੀਤੀ। ਮੰਗਾਂ ‘ਚ 17-7-20 ਅਤੇ 15-1-2015 ਦੇ ਪੱਤਰ ਰੱਦ ਕਰਨੇ, ਪੈਨਸ਼ਨਰਾਂ ‘ਤੇ 2.59 ਦਾ ਗੁਣਾਂਕ ਲਾਗੂ ਕਰਨਾ, ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਮੁਲਾਜ਼ਮ ਪੱਕੇ ਕਰਨਾ ਆਦਿ ਸ਼ਾਮਿਲ ਹਨ। ਮੀਟਿੰਗ ‘ਚ ਸੂਬਾਈ ਕਨਵੀਨਰ ਰਣਜੀਤ ਸਿੰਘ ਰਾਣਵਾਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਕਮਲਵੀਰ ਸਿੰਘ, ਗੁਲਜ਼ਾਰ ਖਾਨ, ਕਰਨੈਲ ਸਿੰਘ, ਹਰਬੰਸ ਸਿੰਘ, ਰਤਨ ਸਿੰਘ, ਸੋਹਣ ਸਿੰਘ, ਗੁਰਜੀਤ ਸਿੰਘ ਸੋਹੀ, ਗੁਰਮੀਤ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਮੋਹਿਤ ਗੋਇਲ, ਗੁਰਮੀਤ ਸਿੰਘ ਸ਼ੇਰਪੁਰ, ਸ਼ਰਨਵੀਰ ਸਿੰਘ, ਨਿਰਮਲ ਸਿੰਘ ਫਲੌੱਡ, ਨੇਤਰ ਸਿੰਘ, ਹਾਕਮ ਸਿੰਘ ਬਾਠਾਂ, ਜਰਨੈਲ ਸਿੰਘ, ਮੁਹੰਮਦ ਜਮੀਲ, ਅਭਿਸ਼ੇਕ, ਰਣਦੀਪ ਸਿੰਘ, ਹਰਜੀਤ ਸਿੰਘ, ਮੁਹੰਮਦ ਕਾਸ਼ਿਫ, ਹਰਮਿੰਦਰ ਸਿੰਘ, ਰੰਜੂ ਸਿੰਗਲਾ, ਨਰਿੰਦਰ ਕੁਮਾਰ, ਜਗਦੇਵ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਈ-ਵੇਸਟ ਵਿਸ਼ੇ ’ਤੇ ਕੁਇਜ਼ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਅੰਤਰ ਜ਼ਿਲ੍ਹਾ ਸ਼ਤਰੰਜ ਮੁਕਾਬਲੇ ਲੜਕਿਆਂ ’ਚੋਂ ਬਠਿੰਡਾ ਅਤੇ ਲੜਕੀਆਂ ’ਚੋਂ ਸੰਗਰੂਰ ਪਹਿਲੇ ਸਥਾਨ ’ਤੇ
Ad Position 24