ਨਾਇਬ ਸਿੰਘ ਬੁੱਕਣਵਾਲ ਦਾ ਕਾਵਿ ਸੰਗ੍ਰਹਿ ਲੋਕ ਅਰਪਣ
ਪੰਜਾਬੀ ਸਾਹਿਤ ਸਭਾ ਦਾ ਸਮਾਗਮ ਯਾਦਗਾਰੀ ਹੋ ਨਿੱਬੜਿਆ
ਸੰਦੌੜ, 3 ਨਵੰਬਰ (ਗੁਰਪ੍ਰੀਤ ਸਿੰਘ ਚੀਮਾ)-ਪੰਜਾਬੀ ਸਾਹਿਤ ਸਭਾ ਧੂਰੀ ਦਾ ਸਾਹਿਤਕ ਸਮਾਰੋਹ ਪਿੰਡ ਇਮਾਮਗੜ੍ਹ ਵਿਖੇ ਉਦਾਸੀਨ ਆਸ਼ਰਮ ਦੇ ਮੁੱਖ ਸੇਵਾਦਾਰ ਮਹੰਤ ਹਰਪਾਲ ਦਾਸ ਦੀ ਸਰਪ੍ਰਸਤੀ ਹੇਠ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਜੰਗ ਸਿੰਘ ਫ਼ੱਟੜ ਅਤੇ ਮੂਲ ਚੰਦ ਸ਼ਰਮਾ ਵੀ ਸ਼ਾਮਿਲ ਸਨ ।
ਸੰਦੌੜ, 3 ਨਵੰਬਰ (ਗੁਰਪ੍ਰੀਤ ਸਿੰਘ ਚੀਮਾ)-ਪੰਜਾਬੀ ਸਾਹਿਤ ਸਭਾ ਧੂਰੀ ਦਾ ਸਾਹਿਤਕ ਸਮਾਰੋਹ ਪਿੰਡ ਇਮਾਮਗੜ੍ਹ ਵਿਖੇ ਉਦਾਸੀਨ ਆਸ਼ਰਮ ਦੇ ਮੁੱਖ ਸੇਵਾਦਾਰ ਮਹੰਤ ਹਰਪਾਲ ਦਾਸ ਦੀ ਸਰਪ੍ਰਸਤੀ ਹੇਠ ਕੀਤਾ ਗਿਆ।ਪ੍ਰਧਾਨਗੀ ਮੰਡਲ ਵਿਚ ਜੰਗ ਸਿੰਘ ਫ਼ੱਟੜ ਅਤੇ ਮੂਲ ਚੰਦ ਸ਼ਰਮਾ ਵੀ ਸ਼ਾਮਿਲ ਸਨ । ਸਮਾਗਮ ਦੌਰਾਨ ਸਾਹਿਤ ਸਭਾ ਸੰਦੌੜ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਦੇ ਕਾਵਿ ਸੰਗ੍ਰਹਿ ‘ਰੂਹ ਦੇ ਰੰਗ’ ਦੇ ਲੋਕ ਅਰਪਣ ਨਾਲ਼ ਹੋਈ ।ਸਮਾਗਮ ਦਾ ਮੁੱਖ ਵਿਸ਼ਾ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਜੋਕੀ ਦਸ਼ਾ ਤੇ ਦਿਸ਼ਾ’ ਰਿਹਾ।ਜਗਦੇਵ ਸ਼ਰਮਾ ਵੱਲੋਂ ਪਰਚਾ ਪੜਿਆ ਗਿਆ।ਡਾ. ਕਮਲਜੀਤ ਸਿੰਘ ਟਿੱਬਾ ਨੇ ਪੰਜਾਬੀ ਬੋਲੀ ਅਤੇ ਭਾਸ਼ਾ ਦੇ ਜਨਮ ਤੋਂ ਲੈ ਕੇ ਭਵਿੱਖ ਤੱਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੀ ਬੋਲੀ ਅਤੇ ਭਾਸ਼ਾ ਨਾਬਰੀ ਵਿੱਚੋਂ ਪੈਦਾ ਹੋਈ ਹੈ ਅਤੇ ਇਸ ਸੰਘਰਸ਼ਾਂ ਨਾਲ਼ ਹੀ ਕਾਇਮ ਰੱਖਿਆ ਜਾ ਸਕਦਾ ਹੈ। ਸਭਾ ਦੇ ਜਨਰਲ ਸਕੱਤਰ ਚਰਨਜੀਤ ਮੀਮਸਾ ਦੇ ਮੰਚ ਸੰਚਾਲਨ ਅਧੀਨ ਹੋਏ ਵਿਸ਼ਾਲ ਕਵੀ ਦਰਬਾਰ ਵਿਚ ਮਨਪ੍ਰੀਤ ਕੌਰ ਢੀਂਡਸਾ, ਮਨਜੀਤ ਕੌਰ ਸੰਧੂ, ਪਰਦੀਪ ਕੌਰ ਬਬਲੀ, ਦੇਵੀ ਸਰੂਪ ਮੀਮਸਾ, ਗੁਰਮੀਤ ਸਿੰਘ ਸੋਹੀ, ਲਖਵਿੰਦਰ ਖੁਰਾਣਾ, ਅਜਮੇਰ ਸਿੰਘ ਫਰੀਦਪੁਰ, ਕੁਲਵੰਤ ਸਿੰਘ ਬੁੰਗਾ, ਹਰਬੰਸ ਬੇਨੜਾ, ਅਜਾਇਬ ਸਿੰਘ ਢਢੋਗਲ, ਸੁਖਦੇਵ ਸਿੰਘ, ਆਸਿਫ਼ ਅਲੀ ਮਹਿੰਦਰੂ, ਗੁਰਦਿਆਲ ਨਿਰਮਾਣ ਧੂਰੀ, ਸੇਵਾ ਸਿੰਘ, ਹਰਭਜਨ ਦਾਸ, ਕਰਮਜੀਤ ਸਿੰਘ ਜੇ.ਈ, ਰਣਜੀਤ ਆਜ਼ਾਦ ਕਾਂਝਲ਼ਾ, ਹਰਮਨ ਸਿੰਘ, ਸੁਖਮਨਜੋਤ ਸਿੰਘ, ਗੁਰਜੰਟ ਮੀਮਸਾ, ਬਲਜੀਤ ਬਾਂਸਲ ਧੂਰੀ, ਕੁਲਵੰਤ ਸਿੰਘ ਖਨੌਰੀ, ਗੁਰਜੰਟ ਬੀਂਬੜ ਅਤੇ ਰਾਜੀਵ ਜਿੰਦਲ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਨਾਲ ਖ਼ੂਬ ਰੰਗ ਬੰਨ੍ਹਿਆ । ਅੰਤ ਵਿੱਚ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਵੱਲੋਂ ਮਹੰਤ ਹਰਪਾਲ ਦਾਸ ਸਮੇਤ ਆਏ ਹੋਏ ਕਵੀਆਂ ਦਾ ਧੰਨਵਾਦ ਕੀਤਾ ਗਿਆ।