03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਦਿੜ੍ਹਬਾ ਵਿਖੇ ਤਾਇਨਾਤ ਥਾਣੇਦਾਰ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ ਰੈਸਟੋਰੈਂਟ ਸੰਬੰਧੀ ਪੁਲਿਸ ਕਾਰਵਾਈ ਵਿੱਚ ਰਾਹਤ ਦੇਣ ਬਦਲੇ ਰਿਸ਼ਵਤ ਮੰਗਣ ਦੇ ਦੋਸ਼; ਦੋ ਮੈਡੀਕਲ ਅਫ਼ਸਰ ਸਰਕਾਰੀ ਗਵਾਹ ਵਜੋਂ ਰਹੇ ਮੌਜੂਦ

ਦਿੜ੍ਹਬਾ, 3 ਨਵੰਬਰ (ਜਸਵੀਰ ਸਿੰਘ ਔਜਲਾ)-ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਦਿੜ੍ਹਬਾ ਵਿਖੇ ਤਾਇਨਾਤ ਏ. ਐੱਸ.

Ad Position 21
No active advertisement
ਕਥਿਤ ਮੁਲਜ਼ਮ ਏ.ਐੱਸ.ਆਈ. ਤਰਸੇਮ ਲਾਲ ਦੇ ਨਾਲ ਵਿਜੀਲੈਂਸ ਵਿਭਾਗ ਦੇ ਅਧਿਕਾਰੀ। ਤਸਵੀਰ-ਔਜਲਾ 04-11-2026
ਦਿੜ੍ਹਬਾ, 3 ਨਵੰਬਰ (ਜਸਵੀਰ ਸਿੰਘ ਔਜਲਾ)-ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਦਿੜ੍ਹਬਾ ਵਿਖੇ ਤਾਇਨਾਤ ਏ.ਐੱਸ.ਆਈ. ਤਰਸੇਮ ਲਾਲ ਸੰਗਰੂਰ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਵਿਜੀਲੈਂਸ ਥਾਣਾ ਪਟਿਆਲਾ ਵਿਖੇ 2 ਨਵੰਬਰ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਮੁਕੱਦਮਾ ਨੰਬਰ 28 ਦਰਜ ਕੀਤਾ ਗਿਆ ਹੈ। ਵਿਜੀਲੈਂਸ ਦੇ ਦਸਤਾਵੇਜ਼ਾਂ ਅਨੁਸਾਰ ਸ਼ਿਕਾਇਤਕਰਤਾ ਹੈਪੀ ਸ਼ਰਮਾ ਵਾਸੀ ਭਵਾਨੀਗੜ੍ਹ ਨੇ ਦੋਸ਼ ਲਾਇਆ ਕਿ ਉਸ ਦੇ ਦੋਸਤ ਜਗਦੀਪ ਸਿੰਘ ਦਾ ਦਿੜ੍ਹਬਾ-ਪਾਤੜਾਂ ਰੋਡ ’ਤੇ ਰੈਸਟੋਰੈਂਟ ਹੈ, ਜਿੱਥੇ ਪੁਲਿਸ ਵੱਲੋਂ ਰੇਡ ਕੀਤੀ ਗਈ ਸੀ। ਇਸ ਮਾਮਲੇ ਸਬੰਧੀ ਪੁਲਿਸ ਕਾਰਵਾਈ ਵਿੱਚ ਰਾਹਤ ਦੇਣ ਬਦਲੇ ਏ.ਐੱਸ.ਆਈ. ਵੱਲੋਂ 30 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਮੰਗੀ ਗਈ ਸੀ। ਸ਼ਿਕਾਇਤਕਰਤਾ ਅਨੁਸਾਰ 5 ਹਜ਼ਾਰ ਰੁਪਏ ਪਹਿਲਾਂ ਦਿੱਤੇ ਜਾ ਚੁੱਕੇ ਸਨ, ਜਦਕਿ ਬਾਕੀ 25 ਹਜ਼ਾਰ ਰੁਪਏ ਦੇਣੇ ਸਨ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਵਿਜੀਲੈਂਸ ਨੇ ਕਾਰਵਾਈ ਕੀਤੀ। ਇਸ ਕਾਰਵਾਈ ਦੌਰਾਨ ਸਿਵਲ ਹਸਪਤਾਲ ਸੰਗਰੂਰ ਦੇ ਮੈਡੀਕਲ ਅਫ਼ਸਰ ਡਾ. ਕਪਿਲ ਗੋਇਲ ਅਤੇ ਡਾ. ਰਾਹੁਲ ਪ੍ਰਜਾਪਤ ਸਰਕਾਰੀ ਗਵਾਹ ਵਜੋਂ ਮੌਜੂਦ ਰਹੇ। ਵਿਜੀਲੈਂਸ ਟੀਮ ਵਿੱਚ ਇੰਸਪੈਕਟਰ ਗਗਨਦੀਪ ਸਿੰਘ, ਏ.ਐੱਸ.ਆਈ. ਗੁਰਮੇਲ ਸਿੰਘ, ਏ.ਐੱਸ.ਆਈ. ਗੁਰਦੀਪ ਸਿੰਘ, ਜਗਦੀਪ ਸਿੰਘ ਸਟੈਨੋ ਅਤੇ ਕਾਂਸਟੇਬਲ ਕਰਨਵੀਰ ਸਿੰਘ ਸ਼ਾਮਲ ਸਨ। ਵਿਜੀਲੈਂਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਦੁੱਧ ਦੇ ਐਡਵਾਂਸ ਦਿੱਤੇ 80 ਹਜ਼ਾਰ ਰੁਪਏ ਮੰਗਣ ’ਤੇ ਦੋਧੀ ’ਤੇ ਲੋਹੇ ਦੇ ਪਾਈਪ ਨਾਲ ਕੀਤਾ ਹਮਲਾ, ਗੰਭੀਰ ਜ਼ਖ਼ਮੀ ਅਗਲੀ ਖ਼ਬਰ ਮੋਹਨਜੀਤ ਸ਼ੇਰੋਂ ਇਨਸਾਫ਼ ਕਮੇਟੀ ਵਲੋਂ ਕੱਲ੍ਹ ਨੂੰ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦੇ ਘਿਰਾਓ ਦੇ ਸੱਦੇ ਦੀ ਹਮਾਇਤ ਦਾ ਐਲ...
Ad Position 24