06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਅਕਾਲੀ ਦਲ (ਬ) ਨੇ ਹਲਕਾ ਅਮਰਗੜ੍ਹ ’ਚ 10 ਸਰਕਲ ਪ੍ਰਧਾਨ ਥਾਪੇ ਹਲਕਾ ਇੰਚਾਰਜ ਜੱਸੀ ਮੰਨਵੀ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਦਿੱਤੀ ਵਧਾਈ

ਅਮਰਗੜ੍ਹ, 5 ਨਵੰਬਰ (ਜਤਿੰਦਰ ਮੰਨਵੀ)- ਸ਼੍ਰੋਮਣੀ ਅਕਾਲੀ ਦਲ(ਬ) ਵੱਲੋਂ ਜਥੇਬੰਦੀ ਨੂੰ ਹਲਕਾ ਪੱਧਰ ਤੇ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਹਲਕਾ ਅਮਰਗੜ੍ਹ ‘ਚ 10 ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਬੀਰ ਸਿੰਘ ਜੱਸੀ ਮੰਨਵੀ ਨੇ ਦੱਸਿਆ ਕਿ ਸਾਬਕਾ ਸਰਪੰਚ ਦਰਸ਼ਨ ਸਿੰਘ ਨੂੰ ਕੁੱਪ ਕਲਾਂ ਸਰਕਲ, ਸੰਜੇ ਧੀਰ ਨੂੰ ਬਾਗੜੀਆਂ, ਰਛਪਾਲ ਸਿੰਘ ਨੂੰ ਰਾਏਪੁਰ, ਅਮਰਿੰਦਰ ਸਿੰਘ ਨੂੰ ਚੌਂਦਾ, ਸਾਬਕਾ ਸਰਪੰਚ ਗੁਰਿੰਦਰ ਸਿੰਘ ਨੂੰ ਬੁਲਾਪੁਰ, ਜਗਜੀਤ ਸਿੰਘ ਜੀਤਾ ਨੂੰ ਗੁਆਰਾ, ਤਰਨਜੀਤ ਸਿੰਘ ਫੈਜ਼ਗੜ੍ਹ ਨੂੰ ਸੱਦੋਪੁਰ, ਸਰਪ੍ਰੀਤ ਸਿੰਘ ਛੰਨਾਂ ਨੂੰ ਅਕਬਰਪੁਰ ਛੰਨਾਂ, ਸਾਬਕਾ ਸਰਪੰਚ ਸੇਵਾ ਸਿੰਘ ਨੂੰ ਕੰਗਣਵਾਲ ਅਤੇ ਕਰਮਜੀਤ ਸਿੰਘ ਨੂੰ ਲਸੋਈ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Ad Position 21
No active advertisement
ਅਮਰਗੜ੍ਹ ਹਲਕੇ ਦੇ ਨਵ-ਨਿਯੁਕਤ ਸਰਕਲ ਪ੍ਰਧਾਨ। 06-11-2026
ਅਮਰਗੜ੍ਹ, 5 ਨਵੰਬਰ (ਜਤਿੰਦਰ ਮੰਨਵੀ)- ਸ਼੍ਰੋਮਣੀ ਅਕਾਲੀ ਦਲ(ਬ) ਵੱਲੋਂ ਜਥੇਬੰਦੀ ਨੂੰ ਹਲਕਾ ਪੱਧਰ ਤੇ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਹਲਕਾ ਅਮਰਗੜ੍ਹ ‘ਚ 10 ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਬੀਰ ਸਿੰਘ ਜੱਸੀ ਮੰਨਵੀ ਨੇ ਦੱਸਿਆ ਕਿ ਸਾਬਕਾ ਸਰਪੰਚ ਦਰਸ਼ਨ ਸਿੰਘ ਨੂੰ ਕੁੱਪ ਕਲਾਂ ਸਰਕਲ, ਸੰਜੇ ਧੀਰ ਨੂੰ ਬਾਗੜੀਆਂ, ਰਛਪਾਲ ਸਿੰਘ ਨੂੰ ਰਾਏਪੁਰ, ਅਮਰਿੰਦਰ ਸਿੰਘ ਨੂੰ ਚੌਂਦਾ, ਸਾਬਕਾ ਸਰਪੰਚ ਗੁਰਿੰਦਰ ਸਿੰਘ ਨੂੰ ਬੁਲਾਪੁਰ, ਜਗਜੀਤ ਸਿੰਘ ਜੀਤਾ ਨੂੰ ਗੁਆਰਾ, ਤਰਨਜੀਤ ਸਿੰਘ ਫੈਜ਼ਗੜ੍ਹ ਨੂੰ ਸੱਦੋਪੁਰ, ਸਰਪ੍ਰੀਤ ਸਿੰਘ ਛੰਨਾਂ ਨੂੰ ਅਕਬਰਪੁਰ ਛੰਨਾਂ, ਸਾਬਕਾ ਸਰਪੰਚ ਸੇਵਾ ਸਿੰਘ ਨੂੰ ਕੰਗਣਵਾਲ ਅਤੇ ਕਰਮਜੀਤ ਸਿੰਘ ਨੂੰ ਲਸੋਈ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਜੱਸੀ ਮੰਨਵੀ ਨੇ ਸਾਰੇ ਨਵ-ਨਿਯੁਕਤ ਸਰਕਲ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਨਿਯੁਕਤੀਆਂ ਨਾਲ ਹਲਕਾ ਅਮਰਗੜ੍ਹ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਹੋਰ ਮਜ਼ਬੂਤ ਹੋਵੇਗੀ।ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਅਤੇ ਭਲਾਈ ਲਈ ਡਟ ਕੇ ਪਹਿਰਾ ਦਿੱਤਾ ਹੈ। ਉਨ੍ਹਾਂ ਨਵੇਂ ਨਿਯੁਕਤ ਸਰਕਲ ਪ੍ਰਧਾਨਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਲਗਨ, ਮਿਹਨਤ ਅਤੇ ਆਪਸੀ ਏਕਤਾ ਨਾਲ ਕੰਮ ਕਰਦਿਆਂ ਪਾਰਟੀ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਅਤੇ ਪਾਰਟੀ ਦੀ ਮਜ਼ਬੂਤੀ ਲਈ ਆਪਣੀ ਅਹਿਮ ਭੂਮਿਕਾ ਨਿਭਾਉਣ।
Ad Position 22
No active advertisement
ਪਿਛਲੀ ਖ਼ਬਰ ਮੌੜਾਂ ਦੀ ਗੁਰਨੂਰ ਕੌਰ ਨੇ 3000 ਮੀਟਰ ਦੌੜ ’ਚ ਜਿੱਤਿਆ ਸੋਨੇ ਦਾ ਤਗਮਾ ਅਗਲੀ ਖ਼ਬਰ ਵਿਗਿਆਨ ਪ੍ਰਦਰਸ਼ਨੀ ’ਚ ਹਾਸਿਲ ਕੀਤਾ ਦੂਜਾ ਸਥਾਨ
Ad Position 24