18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪੱਕੇ ਮੋਰਚੇ ਦਾ ਛੇਵਾਂ ਦਿਨ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਨੂੰ ਕੀਤਾ ਸਮਰਪਿਤ

ਸੰਗਰੂਰ, 18 ਨਵੰਬਰ (ਧੀਰਜ ਪਸ਼ੌਰੀਆ)-ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਲੱਗਿਆ ਪੱਕਾ ਮੋਰਚਾ ਛੇਵੇਂ ਦਿਨ ਵਿੱਚ ਦਾਖਲ ਹੋ ਗਿਆ। ਅੱਜ ਦੇ ਪੱਕੇ ਮੋਰਚੇ ਦਾ ਦਿਨ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਨੂੰ ਸਮਰਪਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 19-11-2026

ਸੰਗਰੂਰ, 18 ਨਵੰਬਰ (ਧੀਰਜ ਪਸ਼ੌਰੀਆ)-ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਲੱਗਿਆ ਪੱਕਾ ਮੋਰਚਾ ਛੇਵੇਂ ਦਿਨ ਵਿੱਚ ਦਾਖਲ ਹੋ ਗਿਆ। ਅੱਜ ਦੇ ਪੱਕੇ ਮੋਰਚੇ ਦਾ ਦਿਨ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਨੂੰ ਸਮਰਪਿਤ ਕੀਤਾ ਗਿਆ। ਮੋਰਚੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦੇ ਲਗਾਤਾਰ ਨਾਅਰੇ ਲੱਗਦੇ ਰਹੇ ਪੱਕੇ ਮੋਰਚੇ ਵਿੱਚ ਹੋਈ ਰੈਲੀ ਉਪਰੰਤ ਮੁਲਾਜ਼ਮਾਂ ਪੈਨਸ਼ਨਰਾਂ ਅਤੇ ਮਾਨਪੱਤਰਾਂ ਵਰਕਰਾਂ ਨੇ ਮਹਾਵੀਰ ਚੌਂਕ ਤੱਕ ਮਾਰਚ ਕਰਕੇ ਪੰਜਾਬ ਸਰਕਾਰ ਦੇ ਤਿੰਨ ਮੂੰਹਾਂ ਵਾਲਾ ਪੁਤਲਾ ਫ਼ੂਕ ਕੇ ਨਾਅਰੇਬਾਜ਼ੀ ਕੀਤੀ ਪਹਿਲਾਂ ਪੱਕੇ ਮੋਰਚੇ ਵਿੱਚ ਇਕੱਠੇ ਹੋਏ ਮੁਲਾਜ਼ਮਾਂ ਪੈਨਸ਼ਨਰਾਂ ਤੇ ਮਾਨਪਤਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਵੀ ਨਹੀਂ ਹੈਗੀ ਸੁਖਦੇਵ ਸਿੰਘ ਸੈਣੀ ਜਰਮਨਜੀਤ ਸਿੰਘ, ਭਜਨ ਸਿੰਘ ਗਿੱਲ, ਗੁਰਦੀਪ ਸਿੰਘ ਬਾਜਵਾ, ਜੱਜਪਾਲ ਸਿੰਘ ਬਾਜੇਕੇ, ਸੁਰਿੰਦਰ ਪੁਆਰੀ, ਭੁਪਿੰਦਰ ਕੌਰ ਮੋਗਾ, ਪ੍ਰੀਆ ਰਾਣੀ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਦਲਜੀਤ ਸਿੰਘ ਸਮਰਾਲਾ, ਇੰਦਰਪਾਲ ਘੱਗਾ ਗੋਬਿੰਦ ਸਿੰਘ, ਅਮਰਜੀਤ ਮਾਨਸਾ, ਰਾਜਕੁਮਾਰ ਅਰੋੜਾ, ਸੁਰਿੰਦਰ ਕੁਮਾਰ, ਗੁਰਜੰਟ ਸਿੰਘ ਬੋਡੇ, ਅਤਿੰਦਰ ਪਾਲ ਘੱਗਾ, ਗੁਰਜੰਟ ਸਿੰਘ, ਜਗਦੀਸ਼ ਸ਼ਰਮਾ, ਗੁਰਜੰਟ ਸਿੰਘ ਕੋਕਰੀ ਕਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੱਜ ਚਾਰ ਸਾਲ ਪਹਿਲਾਂ ਨਿੱਜੀ ਹਿੱਤਾਂ ਲਈ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਨੂੰ ਚਾਰ ਸਾਲ ਬੀਤਣ ਤੇ ਵੀ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦੰਦਿਆਂ ਕਿਹਾ ਕਿ ਕੱਲ ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਰੋਸ ਰੈਲੀ ਕਰਨ ਉਪਰੰਤ ਕਰਾਓ ਕੀਤਾ ਜਾਵੇਗਾ। ਮੌਜੂਦਾ ਸਰਕਾਰ ਸਿਰਫ ਇਸ਼ਤਿਹਾਰਬਾਜ਼ੀ ਦੀ ਸਰਕਾਰ ਸਿੱਧ ਹੋ ਕੇ ਰਹਿ ਗਈ ਹੈ। ਇਸ ਮੌਕੇ ਪ੍ਰਤਾਪ ਸਿੰਘ ਮਾਨਸਾ, ਨਿਰਮਲਜੀਤ ਸਿੰਘ ਬਾਜਵਾ, ਦਲਜੀਤ ਸਿੰਘ ਭੁੱਲਰ, ਹਰਕੀਰਤ ਸਿੰਘ, ਸੰਤੋਸ਼ ਕੁਮਾਰ, ਪ੍ਰੇਮ ਲਾਲ, ਪਿਆਰਾ ਸਿੰਘ, ਜਗਜੀਤ ਸਿੰਘ, ਜਸਵੀਰ ਸਿੰਘ, ਫਕੀਰ ਸਿੰਘ ਟਿੱਬਾ, ਮੁਕੇਸ਼ ਗੁਜਰਾਤੀ, ਗੁਰਚਰਨ ਸਿੰਘ, ਕਸ਼ਮੀਰ ਸਿੰਘ, ਜਤਿੰਦਰ ਜੋਤੀ, ਪ੍ਰੀਆ ਰਾਣੀ, ਚੰਦ ਸਿੰਘ, ਸੀਤਾਰਾਮ ਸ਼ਰਮਾ, ਖੁਸ਼ੀਆ ਸਿੰਘ , ਗੁਰਮੀਤ ਸਿੰਘ ਮਿੱਡਾ, ਸੁਰਿੰਦਰ ਕੁਮਾਰ ਵਾਲੀਆ, ਸੁਰਜੀਤ ਸਿੰਘ ਗਗੜਾ, ਗੁਰਮੇਲ ਸਿੰਘ ਨਾਹਰ, ਰਘਵੀਰ ਸਿੰਘ, ਸ਼ਿੰਗਾਰ ਚੰਦ ਮਹਿਰੋਕ, ਸਰਬਜੀਤ ਸਿੰਘ ਭਾਣਾ, ਗੁਰਚਰਨ ਕੌਰ, ਸਿਕੰਦਰ ਸਿੰਘ ਘਗਰਾਣਾ, ਵੀਰ ਇੰਦਰ ਪੂਰੀ, ਨਵਪ੍ਰੀਤ ਸਿੰਘ ਬੱਲੀ, ਧਰਮਿੰਦਰ ਭੰਗੂ, ਅਮਰਜੀਤ ਸਿੰਘ ਸੰਧੂ, ਅਵਤਾਰ ਸਿੰਘ, ਇੰਦਰ ਸੁਖਦੀਪ ਸਿੰਘ, ਵਰਿੰਦਰਜੀਤ ਧੂਰੀ, ਦਰਸ਼ਨ ਲਾਲ, ਬਲਜਿੰਦਰ ਸਿੰਘ ਸ਼ਾਂਤਪੁਰੀ, ਬਲੌਰ ਸਿੰਘ, ਸ਼ਤਰੂਗਨ, ਰਮਨ ਕੁਮਾਰ ਗੁਪਤਾ, ਓੰਕਾਰ ਸਿੰਘ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਢਿੱਲਵਾ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਲਵਜੋਤ ਸਿੰਘ ਪਿਤਾ : ਅਮਰੀਕ ਸਿੰਘ /ਮਾਤਾ : ਵੀਰਪਾਲ ਕੌਰ ਵਾਸੀ : ਭਦੌੜ (ਬਰਨਾਲਾ) 26 ਨੂੰ ‘ਆਪ’ ਦੇ ਸਥਾਪਨਾ ਦਿਵਸ ਨੂੰ... ਅਗਲੀ ਖ਼ਬਰ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰੇ ਗੰਭੀਰ ਸੱਟਾਂ ਮਾਰ ਕੇ 2500 ਰੁਪਏ ਦੀ ਨਕਦੀ ਖੋਹ ਕੇ ਫ਼ਰਾਰ
Ad Position 24