ਗੁਰਮਤਿ ਸੇਵਾਵਾਂ ਜਾਰੀ
ਸ਼ੇਰਪੁਰ, 18 ਨਵੰਬਰ (ਦਰਸ਼ਨ ਸਿੰਘ ਖੇੜੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਸ਼ਕਾਮ ਸੇਵਾ ਪ੍ਰਚਾਰਕ ਬਾਬਾ ਕੌਰ ਸਿੰਘ ਖੇੜੀ ਵਾਲਿਆਂ ਵਲੋਂ ਹਰ ਸਾਲ ਦੀ ਤਰ੍ਹਾਂ ਪ੍ਰਭਾਤ ਫੇਰੀਆਂ ਦੀ ਅਰੰਭਤਾ ਪਿੰਡ ਖੇੜੀ ਚਹਿਲਾਂ ਤੋਂ ਕੀਤੀ ਗਈ। ਉਨ੍ਹਾਂ ਬੋਲਦਿਆਂ ਕਿਹਾ ਕਿ ਸੰਗਤਾਂ ਦੇ ਨਾਲ ਸਾਡੀ ਨਵੀ ਪੀੜ੍ਹੀ ਦੇ ਅੰਦਰ ਸਬਦ ਕੀਰਤਨ ਤੇ ਨਾਮ ਜਪਣ ਦੀ ਚੇਤਨਾ ਪੈਦਾ ਹੁੰਦੀ ਹੈ ਅਤੇ ਪ੍ਰਭਾਤ ਫੇਰੀਆਂ ਵਿਚ ਜੁੜਨ ਕਰਕੇ ਸਾਨੂੰ ਅੰਮ੍ਰਿਤ ਵੇਲੇ ਜਾਗਣ ਦਾ ਵੀ ਸਾਡੇ ਮਨ ਅੰਦਰ ਉਦਮ ਪੈਦਾ ਹੁੰਦਾ ਹੈ ।
ਅਜੀਤ ਡੈਸਕ
19-11-2026