20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਜਿਮ ਦਾ ਸਾਮਾਨ ਖੁਰਦ-ਬੁਰਦ ਕਰਨ ਦੇ ਮਾਮਲੇ ਵਿੱਚ ਦੋਵੇਂ ਮੁਲਜ਼ਮ ਬਰੀ

ਧੂਰੀ, 18 ਨਵੰਬਰ (ਲਖਵੀਰ ਸਿੰਘ ਧਾਂਦਰਾ)-ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਲੱਬਾਂ ਨੂੰ ਦਿੱਤੇ ਗਏ ਜਿਮ ਦੇ ਸਾਮਾਨ ਦੀ ਕਥਿਤ ਹੇਰਾਫੇਰੀ ਕਰਨ ਦੇ ਮਾਮਲੇ ਵਿੱਚ ਮਾਣਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ ਧੂਰੀ ਕੁਲਵਿੰਦਰ ਕੌਰ ਦੀ ਅਦਾਲਤ ਨੇ ਦੋ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਪੁਲਿਸ ਥਾਣਾ ਸ਼ੇਰਪੁਰ ਵਿਖੇ ਦਰਜ ਐਫ.

Ad Position 21
No active advertisement
ਅਜੀਤ ਡੈਸਕ 21-11-2026
ਧੂਰੀ, 18 ਨਵੰਬਰ (ਲਖਵੀਰ ਸਿੰਘ ਧਾਂਦਰਾ)-ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਲੱਬਾਂ ਨੂੰ ਦਿੱਤੇ ਗਏ ਜਿਮ ਦੇ ਸਾਮਾਨ ਦੀ ਕਥਿਤ ਹੇਰਾਫੇਰੀ ਕਰਨ ਦੇ ਮਾਮਲੇ ਵਿੱਚ ਮਾਣਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ ਧੂਰੀ ਕੁਲਵਿੰਦਰ ਕੌਰ ਦੀ ਅਦਾਲਤ ਨੇ ਦੋ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਪੁਲਿਸ ਥਾਣਾ ਸ਼ੇਰਪੁਰ ਵਿਖੇ ਦਰਜ ਐਫ.ਆਈ.ਆਰ. ਨੰਬਰ 114 ਮਿਤੀ 17 ਸਤੰਬਰ 2018 ਤਹਿਤ ਰਾਜਿੰਦਰ ਸਿੰਘ ਉਰਫ਼ ਹਰਜਿੰਦਰ ਸਿੰਘ ਵਾਸੀ ਗੁਰਬਖਸ਼ਪੁਰਾ ਅਤੇ ਜਗਦੀਪ ਸਿੰਘ ਉਰਫ਼ ਜੱਗੀ ਵਾਸੀ ਸ਼ੇਰਪੁਰ ਵਿਰੁੱਧ ਧਾਰਾ 406 ਅਤੇ 34 ਆਈ.ਪੀ.ਸੀ. ਤਹਿਤ ਮੁਕੱਦਮਾ ਚਲਾਇਆ ਗਿਆ ਸੀ। ਦੋਸ਼ ਸੀ ਕਿ ਮੁਲਜ਼ਮਾਂ ਨੇ ਸਰਕਾਰ ਵੱਲੋਂ ਜਿਮਾਂ ਨੂੰ ਦਿੱਤਾ ਗਿਆ ਖੇਡਾਂ ਦਾ ਸਾਮਾਨ ਚੋਰੀ ਕਰਕੇ ਅੱਗੇ ਵੇਚ ਦਿੱਤਾ ਸੀ। ਅਦਾਲਤ ਵਿੱਚ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਗੁਰਵਿੰਦਰ ਸਿੰਘ ਸਰਾਓ ਅਤੇ ਮੋਹਿਤ ਸੈਣੀ ਵੱਲੋਂ ਦਲੀਲਾਂ ਦਿੱਤੀਆ ਗਈਆਂ ਕਿ ਇਸ ਗੱਲ ਦਾ ਕੋਈ ਸਬ ੂਤ ਨਹੀਂ ਹੈ ਕਿ ਜਿਮ ਦਾ ਸਾਮਾਨ ਮੁਲਜ਼ਮਾਂ ਦੇ ਹਵਾਲੇ ਕੀਤਾ ਗਿਆ ਸੀ ਜਾਂ ਉਨ੍ਹਾਂ ਨੇ ਇਸ ਦੀ ਹੇਰਾਫੇਰੀ ਕੀਤੀ ਸੀ। ਸਰਕਾਰੀ ਗਵਾਹਾਂ ਵਿੱਚੋਂ ਕਈ ਗਵਾਹ ਆਪਣੇ ਬਿਆਨਾਂ ਤੋਂ ਮੁੱਕਰ ਗਏ, ਜਦਕਿ ਜ਼ਿਲ੍ਹਾ ਖੇਡ ਅਧਿਕਾਰੀ ਦੀ ਗਵਾਹੀ ਅਤੇ ਸਰਕਾਰੀ ਰਿਕਾਰਡ ਤੋਂ ਵੀ ਇਹ ਸਾਹਮਣੇ ਆਇਆ ਕਿ ਸਬੰਧਤ ਸਾਮਾਨ ਪਿੰਡ ਦੇ ਸਰਪੰਚ ਨੂੰ ਸੌਂਪਿਆ ਗਿਆ ਸੀ, ਨਾ ਕਿ ਮੁਲਜ਼ਮਾਂ ਨੂੰ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਧਾਰਾ 406 ਆਈ.ਪੀ.ਸੀ. ਅਧੀਨ ਅਪਰਾਧ ਸਾਬਤ ਕਰਨ ਲਈ ਸਾਮਾਨ ਦਾ ਮੁਲਜ਼ਮਾਂ ਨੂੰ ਸੌਂਪਿਆ ਜਾਣਾ ਅਤੇ ਉਸ ਦੀ ਬੇਈਮਾਨੀ ਨਾਲ ਹੇਰਾਫੇਰੀ ਕੀਤੀ ਜਾਣੀ ਸਾਬਤ ਹੋਣਾ ਜ਼ਰੂਰੀ ਹੈ। ਪਰ ਇਸ ਮਾਮਲੇ ਵਿੱਚ ਇਸ ਸਬੰਧੀ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ। ਇਸ ਲਈ ਅਦਾਲਤ ਨੇ ਸਰਕਾਰੀ ਪੱਖ ਵੱਲੋਂ ਦੋਸ਼ ਸ਼ੱਕ ਤੋਂ ਪਰੇ ਸਾਬਤ ਨਾ ਕੀਤੇ ਜਾਣ ਕਾਰਨ ਦੋਵਾਂ ਮੁਲਜ਼ਮਾਂ ਰਾਜਿੰਦਰ ਸਿੰਘ ਉਰਫ਼ ਹਰਜਿੰਦਰ ਸਿੰਘ ਅਤੇ ਜਗਦੀਪ ਸਿੰਘ ਉਰਫ਼ ਜੱਗੀ ਨੂੰ ਬਰੀ ਕਰਨ ਦੇ ਹੁਕਮ ਸੁਣਾਏ।ਇਸ ਮਾਮਲੇ ਵਿੱਚ ਮੁਲਜ਼ਮ ਜਗਦੀਪ ਸਿੰਘ ਵੱਲੋਂ ਐਡਵੋਕੇਟ ਜੀ.ਐੱਸ. ਸਾਰਾਓ ਅਤੇ ਮੁਲਜ਼ਮ ਰਾਜਿੰਦਰ ਸਿੰਘ ਵੱਲੋਂ ਐਡਵੋ ਕੇਟ ਮੋਹਿਤ ਸੈਣੀ ਨੇ ਪੈਰਵੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕੰਬੋਜ ਭਲਾਈ ਬੋਰਡ ਸੰਗਰੂਰ ਦੇ ਚੇਅਰਮੈਨ ਮਨਦੀਪ ਸਿੰਘ ਜੋਸ਼ਨ ਨੂੰ ਸਦਮਾ ਅਗਲੀ ਖ਼ਬਰ ਸਾਲਾਨਾ ਸੱਭਿਆਚਾਰਕ ਤੇ ਇਨਾਮ ਵੰਡ ਸਮਾਰੋਹ ਕਰਵਾਇਆ
Ad Position 24